Thursday, March 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਵਧੀਆ ਯੂਨੀਵਰਸਿਟੀਆਂ ਵਿਚੋਂ 12ਵੇਂ ਸਥਾਨ ‘ਤੇ

ਪਹਿਲੀਆਂ 5 ਵਧੀਆ ਸਟੇਟ ਯੂਨੀਵਰਸਿਟੀਆਂ ਵਿਚ ਵੀ ਬਣਾਇਆ ਸਥਾਨ

ਅੰਮ੍ਰਿਤਸਰ, 9 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਵਾਰ ਬੁਲੰਦੀਆਂ ਨੂੰ ਛੂਹਦੀ ਹੋਈ ਦੇਸ਼ ਦੀਆਂ ਮੋਢੀ ਯੂਨੀਵਰਸਿਟੀ ਵਿਚ ਆਪਣਾ ਮੁਕਾਮ ਬਣਾਉਣ ਵਿਚ ਸਫਲ ਹੋਈ ਹੈ। ਬੀਤ ਦਿਨੀਂ ਇੰਡੀਆ ਟੂਡੇ ਗਰੁੱਪ – ਨੈਲਸਨ ਸਰਵੇਅ ਆਫ ਇੰਡੀਆ ਵੱਲੋਂ ਕੀਤੇ ਗਏ ਸਰਵੇਖਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਪਹਿਲੀਆਂ 5 ਸਟੇਟ ਯੂਨੀਵਰਸਿਟੀ ਵਿਚ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋਈ ਹੈ। ਇਸ ਤੋਂ ਇਲਾਵਾ ਸਰਵੇਖਣ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਵਰ੍ਹੇ ਦੇਸ਼ ਦੀਆਂ ਬਾਕੀ ਯੂਨੀਵਰਸਿਟੀ ਵਿਚੋਂ 12ਵੇਂ ਸਥਾਨ ‘ਤੇ ਆ ਗਈ ਜੋ ਕਿ ਬੀਤੇ ਵਰ੍ਹੇ 17ਵੇਂ ਸਥਾਨ ‘ਤੇ ਸੀ
ਇਥੇ ਵਰਣਨਯੋਗ ਹੈ ਕਿ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ, ਬੰਗਲੌਰ (ਨੈਕ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਧੀਆ ਸਕੋਰ 3.51 ਨਾਲ ਨਿਵਾਜਿਆ ਗਿਆ ਸੀ ਅਤੇ ਦੇਸ਼ ਦੀਆਂ ਵਧੀਆ ਅੱਠ ਯੂਨੀਵਰਸਿਟੀ ਵਿਚ ਸ਼ਮੂਲ ਕੀਤਾ ਗਿਆ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਯੂ.ਪੀ.ਈ. ਅਤੇ ਸੀ.ਪੀ.ਈ.ਪੀ.ਏ. ਦੇ ਵੱਕਾਰੀ ਟਾਈਟਲਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਇਹ ਯੂਨੀਵਰਸਿਟੀ ਖਿੱਤੇ ਦੀ ਪਹਿਲੀ ਯੂਨੀਵਰਸਿਟੀ ਹੈ ਜਿਸਨੇ ਚੁਆਇਸ ਬੇਸਡ ਕੌਂਟੀਨਿਊਅਸ ਇਵੈਲਿਊਏਸ਼ਨ ਐਂਡ ਕਰੈਡਿਟ ਸਿਸਟਮ ਨੂੰ ਸ਼ੁਰੂ ਕੀਤਾ। ਇਸ ਦੇ ਸ਼ੁਰੂ ਕਰਨ ਨਾਲ ਨਾ ਸਿਰਫ ਸਿਖਿਆ ਦਾ ਪੱਧਰ ਉੱਚਾ ਹੋਇਆ ਸਗੋਂ ਇਮਤਿਹਾਨਾਂ ਅਤੇ ਮੁਲਾਂਕਣ ਪ੍ਰਣਾਲੀ ਵਿਚ ਵੀ ਪਾਰਦਰਸ਼ਤਾ ਆਈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਹਲਾ ਦਰਜੇ ਦੇ ਅਤਿ-ਆਧੁਨਿਕ ਬੁੁਨਿਆਦੀ ਢਾਂਚੇ ਨਾਲ ਲੈਸ ਹੈ ਅਤੇ ਖੋਜਾਰਥੀਆਂ ਦੀ ਸਹੂਲਤ ਲਈ ਮਹਿੰਗੇ ਵਿਗਿਆਨਕ ਉਪਕਰਨ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਇਮਾਰਤ ਤੋਂ ਇਲਾਵਾ ਹੋਰਨਾਂ ਪ੍ਰਯੋਗਸ਼ਾਲਾਵਾਂ ਵਿਚ ਲਗਾਏ ਗਏ ਹਨ। ਯੂਨੀਵਰਸਿਟੀ ਵੱਲੋਂ ਦਾਖਲਾ ਪ੍ਰਣਾਲੀ ਆਨਲਾਈਨ ਸ਼ੂਰੂ ਕੀਤੀ ਗਈ ਹੈ, ਜਿਸ ਦਾ ਬਹੁਤ ਸਾਰੇ ਵਿਦਿਆਰਥੀ ਲਾਹਾ ਲੈ ਰਹੇ ਹਨ। ਯੂਨੀਵਰਸਿਟੀ ਅਧਿਆਪਨ, ਖੋਜ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਚੁੱਕੀ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply