Thursday, November 12, 2026

10ਵਾਂ ਅਰਦਾਸ ਸਮਾਗਮ 1 ਅਕਤੂਬਰ ਨੂੰ – ਭਾਈ ਗੁਰਇਕਬਾਲ ਸਿੰਘ

Bhai guriqbalਅੰਮ੍ਰਿਤਸਰ, 9 ਜੁਲਾਈ (ਪ੍ਰੀਤਮ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2017 ਨੂੰ ਆ ਰਹੇ 350 ਸਾਲਾ ਅਰਧ ਸ਼ਤਾਬਦੀ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਹੋਈ ਲਹਿਰ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ੍ਰੀ ਜਪੁਜੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ਼ ਪਾਠ, ਵਾਹਿਗੁਰੂ ਸਿਮਰਨ ਦੇ ਜਾਪ ਤੋਂ ਇਲਾਵਾ ਹੋਰ ਬਾਣੀਆਂ ਦੀ ਹਾਜ਼ਰੀ ਲਗਾਈ ਜਾ ਰਹੀ ਹੈ।ਹੁਣ ਤੱਕ ਸਰਬੱਤ ਦੇ ਭਲੇ ਲਈ 9 ਅਰਦਾਸ ਸਮਾਗਮ ਹੋ ਚੁੱਕੇ ਹਨ।
ਭਾਈ ਸਾਹਿਬ ਨੇ ਦੱਸਿਆ ਕਿ 10ਵਾਂ ਅਰਦਾਸ ਸਮਾਗਮ 1 ਅਕਤੂਬਰ 2015 ਨੂੰ ਭਲਾਈ ਕੇਂਦਰ ਵਿੱਖੇ ਹੋਵੇਗਾ। ਭਾਈ ਸਾਹਿਬ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰਬਾਣੀ ਦੇ ਇਸ ਜਾਪ ਪ੍ਰਵਾਹ ਵਿੱਚ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਲਗਾਉਣ।ਸੰਗਤਾਂ ਵੱਲੋਂ ਕੀਤੇ ਜਾਪ ਦੀ ਅਰਦਾਸ 1 ਅਕਤੂਬਰ ਨੂੰ ਭਲਾਈ ਕੇਂਦਰ ਵਿੱਖੇ ਹੋਵੇਗੀ।ਭਾਈ ਸਾਹਿਬ ਜੀ ਨੇ ਕਿਹਾ ਕਿ ਇਹਨਾਂ 3 ਮਹੀਨਿਆਂ ਵਿੱਚ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿੱਤ ਵੱਖ ਵੱਖ ਧਾਰਮਿੱਕ ਅਸਥਾਨਾ ਤੇ ਜਪ-ਤਪ ਸਮਾਗਮ ਕਰਵਾਏ ਜਾਣਗੇ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …

Leave a Reply