Sunday, October 4, 2026

ਕੈ. ਅਮਰਿੰਦਰ ਨੇ ਹਲਕਾ ਉੱਤਰੀ ‘ਚ ਪਬਲਿਕ ਮੀਟਿੰਗ – ਰਿੰਟੂ ਦੀ ਪਿਠ ਤੇ ਰੱਖਿਆ ਹੱਥ

PPN0907201513

ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਜਨ ਚੇਤਨਾ ਰੈਲੀ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਵਿੱਚ ਜਿਥੇ ਰੈਲੀਆਂ ਨੂੰ ਸੰਬੋਧਿਤ ਕੀਤਾ, ਉਥੇ ਅੱਜ ਉਹ ਹਲਕਾ ਇੰਚਾਰਜਾਂ ਦੇ ਘਰਾਂ ਵਿੱਚ ਰੱਖੀਆਂ ਗਈਆਂ ਪਬਲਿਕ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ।ਹਲਕਾ ਉੱਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਦੇ ਘਰ ਰੱਖੀ ਗਈ ਪਬਲਿਕ ਮੀਟਿੰਗ ਦੋਰਾਨ ਉਨ੍ਹਾਂ ਕਮਰਜੀਤ ਸਿੰਘ ਰਿੰਟੂ ਦੀ ਪਿਠ ਤੇ ਹੱਥ ਰੱਖਦੇ ਹੋਏ ਉਨ੍ਹਾਂ ਨੂੰ ਹਲਕੇ ਵਿੱਚ ਡਟੇ ਰਹਿਣ ਨੂੰ ਕਿਹਾ।ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਹਲਕਾ ਉਤਰੀ ਤੋਂ ਮਿਲੀ ਵੱਡੀ ਜਿੱਤ ‘ਤੇ ਉਨ੍ਹਾਂ ਕਰਮਜੀਤ ਸ੍ਹਿੰਘ ਰਿੰਟੂ ਦੀ ਪ੍ਰਸ਼ੰਸਾ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਉਤਰੀ ਦੇ ਇਕ-ਇਕ ਵਰਕਰ ਨਾਲ ਗੱਲਬਾਤ ਕਰਦੇ ਹੋਏ ਹਲਕੇ ਸੰਬੰਧੀ ਸਮੱਸਿਆਵਾਂ ਸੁਣੀਆਂ। ਉਨ੍ਹਾਂ ਰਿੰਟੂ ਅਤੇ ਸਾਥਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਆਵੇਗੀ ਅਤੇ ਕਈ ਸਮੱਸਿਆਵਾਂ ਦਾ ਨਿਪਟਾਰਾ ਹੋਵੇਗਾ।ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਹਲਕਾ ਉਤਰੀ ਦੀ ਜਨਤਾ ਨਾਲ ਵੀ ਰੂ-ਬ-ਰੂ ਹੋਏ।ਇਸ ਮੌਕੇ ਤੇ ਡਾ. ਰਾਜ ਕੁਮਾਰ ਵੇਰਕਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ (ਦੋਨੋ ਵਿਧਾਇਕ), ਸਾਬਕਾ ਕੈਬਿਨੇਟ ਮੰਤਰੀ ਸਰਦੂਰ ਸਿੰਘ ਬੰਡਾਲਾ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਿਆ, ਹਰਮਿੰਦਰ ਗਿੱਲ, ਤਰਸੇਮ ਸਿੰਘ ਡੀਸੀ, ਗੁਰਜੀਤ ਸਿੰਘ ਔਜਲਾ, ਸਤਿੰਦਰ ਕੌਰ ਗੁਜਰਾਲ, ਰਣਜੀਤ ਸਿੰਘ ਛੱਜਲਵੱਡੀ, ਹਰਿਦੇਵ ਸ਼ਰਮਾ, ਕੌਂਸਲਰ ਗੁਰਿੰਦਰ ਰਿਸ਼ੀ, ਦਿਨੇਸ਼ ਬੱਸੀ, ਮਨਦੀਪ ਸਿੰਘ ਮੰਨਾ, ਪਵਨ ਕੁਮਾਰ ਪੰਮਾ, ਅਭਿਸ਼ੇਕ ਸ਼ਰਮਾ, ਸੰਦੀਪ ਸ਼ਾਹ, ਨਰਿੰਦਰ ਬਰੇਜਾ, ਸੁਖਵਿੰਦਰ ਸਿੰਘ ਭੁੱਲਰ, ਪਾਲ ਸਿੰਘ ਬਮਰਾਹ, ਵਿਸ਼ਾਲ ਦੱਤਾ ਅਤੇ ਹੋਰ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply