
ਅਹਿਮਦਗੜ੍ਹ, ੧੦ ਜੁਲਾਈ (ਹਰਮਿੰਦਰ ਸਿੰਘ ਭੱਟ) – ਸਵ. ਮਹਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਜਲਵਾਣਾ ਦੀ ਯਾਦ ਵਿਚ ਸ੍ਰੀਮਤੀ ਨੀਰਜ ਸਰਮਾ ਕੈਨੇਡਾ ਨੇ ਨਜਦੀਕੀ ਪਿੰਡ ਕਲਿਆਣ ਦੇ ਸਰਕਾਰੀ ਹਾਈ ਸਕੂਲ ਕਲਿਆਣ ਨੂੰ ਇਕ ਵਾਟਰ ਕੂਲਰ ਦਾਨ ਦਿੱਤਾ।ਉਨ੍ਹਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਦੇ ਕਾਰਣ ਬੱਚਿਆਂ ਨੂੰ ਠੰਡਾ ਪਾਣੀ ਦੀ ਸਹੂਲਤ ਲਈ ਇਹ ਵਾਟਰ ਕੂਲਰ ਦਿੱਤਾ ਗਿਆ ਹੈ।ਇਸ ਮੌਕੇ ਸਕੂਲ ਇੰਚਾਰਜ ਵਿਜੇ ਕੁਮਾਰੀ, ਸ੍ਰੀਮਤੀ ਕਮਲਜੀਤ ਕੌਰ, ਸਤਪਾਲ ਸਿੰਘ, ਕਮਲਜੀਤ ਸਿੰਘ ਸਮੇਤ ਸਕੂਲ ਸਟਾਫ ਸ੍ਰੀਮਤੀ ਨੀਰਜ ਸਰਮਾ ਦਾ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media