ਡੀ. ਸੀ ਅਤੇ ਐਸ. ਐਸ. ਪੀ ਲੁਧਿਆਣਾ ਨੇ ਕੀਤੀ ਸ਼ੰਘਰਸ ਕਮੇਟੀ ਨਾਲ ਮੀਟਿੰਗ

ਸੰਦੌੜ, 10 ਮਈ (ਹਰਮਿੰਦਰ ਸਿੰਘ ਭੱਟ) – ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਦੇ ਬਜ਼ੁਰਗ ਯੋਧੇ ਬਾਪੂ ਸੂਰਤ ਸਿੰਘ ਨੂੰ ਭੁੱਖ ਹੜਤਾਲ ਤੇ ਬੈਠਿਆਂ ਕਈ ਮਹੀਨਿਆਂ ਬੀਤ ਚੁੱਕੇ ਹਨ, ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕੇ ਸਰਕਾਰ ਦੁਆਰਾ ਇੱਕ ਸਾਜ਼ਿਸ਼ ਤਹਿਤ ਜੱਦੋ ਬਾਪੂ ਜੀ ਦੀ ਸਿਹਤ ਗਿਰਾਵਟ ਵਲ ਜਾਂਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਬਰੀ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ ਬੀਤੇ ਦਿਨ ਵੀ ਬਾਪੂ ਸੂਰਤ ਸਿੰਘ ਨੂੰ ਜਬਰਨ ਚੁੱਕਣ ਆਈ ਬਹੁਤਾਤ ਵਿਚ ਪੁਲਿਸ ਫੋਰਸ ਐੱਸ ਐੱਸ ਪੀ ਰਵਚਰਨ ਸਿੰਘ ਬਰਾੜ ਦੀ ਅਗਵਾਈ ਹੇਠ ਅਤੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੁਆਰਾ ਬਾਪੂ ਸੂਰਤ ਸਿੰਘ ਜੀ ਦੇ ਨਿੱਜੀ ਨਿਵਾਸ ਤੇ ਪਹੁੰਚੇ, ਪਰ ਸਿੰਘਾਂ ਅਤੇ ਹੋਰ ਸਮੱਰਥਕਾਂ ਨੇ ਆਪਣੇ ਮੋਰਚੇ ਤੇ ਡਟ ਕੇ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸੇ ਵੀ ਮੁਲਾਜ਼ਮ ਨੂੰ ਘਰ ਅੰਦਰ ਦਾਖਲ ਨਾ ਹੋਣ ਦਿੱਤਾ ਉਪਰੰਤ ਲੱਖਾਂ ਯਤਨਾਂ ਤੋ ਬਾਅਦ ਐਸ਼ ਐਸ਼ ਪੀ ਅਤੇ ਡੀ ਸੀ ਸਾਹਿਬ ਨੇ ਸਿਰਫ਼ ਇੱਕ ਮੀਟਿੰਗ ਦਾ ਪ੍ਰਸਤਾਵ ਰੱਖਿਆ ਕਿ ਅਸੀ ਸਿਰਫ਼ ਬਾਪੂ ਜੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਾਂ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਮਿਲਣਾ ਚਾਹੁੰਦੇ ਹਾਂ ।ਜਿਸ ਨੂੰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਵੀਕਾਰ ਕਰਦੇ ਹੋਏ ਅੰਦਰ ਦਾਖਲ ਹੋਣਾ ਪਰਵਾਨਿਆ ਗਿਆ ਬਾਪੂ ਜੀ ਦੀ ਸਿਹਤ ਦੀ ਜਾਣਕਾਰੀ ਲੈਣ ਉਪਰੰਤ ਸਮਝੌਤੇ ਲਈ ਵਿਚਾਰਾਂ ਕਰਨ ਲਈ ਪਹੁੰਚੇ ਸਰਕਾਰੀ ਮੁਲਾਜ਼ਮਾਂ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਬੰਦ ਕਮਰੇ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਐੱਸ ਐੱਸ ਪੀ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਬਾਪੂ ਸੂਰਤ ਸਿੰਘ ਜੀ ਦੀ ਦਿਨ ਪਰ ਦਿਨ ਖ਼ਰਾਬ ਹੋ ਰਹੀ ਸਿਹਤ ਲਈ ਮੈਡੀਕਲ ਸਹੂਲਤ ਦੇਣ ਲਈ ਸੰਘਰਸ਼ ਕਮੇਟੀ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਿਰਫ਼ ਇੱਕ ਡਾਕਟਰ ਹੀ ਬਾਪੂ ਜੀ ਸਿਹਤ ਦਾ ਨਿਰੀਖਣ ਕਰਨ ਆਵੇਗਾ।ਉਨ੍ਹਾਂ ਦਾ ਕੋਈ ਟੈੱਸਟ ਨਹੀਂ ਕੀਤਾ ਜਾਵੇਗਾ ।ਜਿਸ ਨੂੰ ਕਮੇਟੀ ਦੇ ਮੈਂਬਰਾਂ ਨੇ ਕੁੱਝ ਦੇਰ ਵਿਚਾਰਨ ਬਾਰੇ ਕਹਿ ਕੇ ਟਾਲ ਦਿੱਤਾ ਗਿਆ ।ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਉੱਥੇ ਮੌਜੂਦ ਪੱਤਰਕਾਰਾਂ ਨੇ ਜੱਦੋ ਐਸ. ਐਸ. ਪੀ ਸਾਹਿਬ ਤੋ ਬਰਨਾਲਾ ਵਿਖੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਹੋਈ ਬੇ-ਕਦਰੀ ਅਤੇ ਬਾਪੂ ਜੀ ਦੀਆਂ ਮੰਗਾਂ ਨੂੰ ਮੰਨਣ ਬਾਰੇ ਸਰਕਾਰ ਦਾ ਵਟਿਆ ਜਾ ਰਿਹਾ ਪਾਸਾ ਅਤੇ ਨਾ ਜਾਣੂ ਹੋਣ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਇਸ ਦਾ ਜੁਆਬ ਦੇਣਾ ਉਚਿੱਤ ਨਾ ਸਮਝਿਆ।ਸਰਕਾਰੀ ਮੁਲਾਜ਼ਮਾਂ ਦੇ ਜਾਣ ਮਗਰੋਂ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸਾਰੇ ਉਕਤ ਪੱਤਰਕਾਰਾਂ ਨੂੰ ਕਮਰੇ ਵਿਚੋਂ ਬਾਹਰ ਜਾਣ ਲਈ ਕਿਹਾ ਅਤੇ ਇਕਾਂਤ ਵਿਚ ਕੁੱਝ ਦੇਰ ਮੀਟਿੰਗ ਉਪਰੰਤ ਆਪਣਾ ਫ਼ੈਸਲਾ ਲਿਆ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ।
ਉਥੇ ਜਦੋਂੋ ਨੌਜੁਆਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਵਿਚੋਂ ਕੁੱਝ ਜੁਝਾਰੂ ਸਿੰਘਾਂ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਦੇ ਸੰਘਰਸ਼ ਵਿਚ ਨੌਜਵਾਨਾਂ ਦਾ ਜੋਸ਼ ਸੀ, ਜਿਸ ਵਿਚ ਕੋਈ ਰਾਜਨੀਤੀ ਨਹੀਂ ਕੀਤੀ ਜਾ ਰਹੀ ਸੀ, ਪਰ ਗੁਰਬਖ਼ਸ਼ ਸਿੰਘ ਦਾ ਧੋਖਾ ਦੇਣਾ ਅਤਿ ਦੁਖਦਾਈ ਰਿਹਾ ।ਇੱਥੇ ਅਸੀਂ ਸਿਰਫ਼ ਕੌਮ ਦੇ ਬਜ਼ੁੱਰਗ ਯੋਧੇ ਬਾਪੂ ਸੂਰਤ ਸਿੰਘ ਜੀ ਦੇ ਬੰਦੀ ਕੈਦੀਆਂ ਦੀ ਰਿਹਾਈ ਲਈ ਨਿਛਾਵਰ ਹੋਣ ਦੇ ਦ੍ਰਿੜ੍ਹ ਨਿਸ਼ਚੇ ਨਾਲ ਡਟੇ ਰਹਾਂਗੇ।ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਕੋਈ ਵੀ ਮੀਟਿੰਗ ਜੇਕਰ ਕੀਤੀ ਜਾਂਦੀ ਹੈ ਤਾਂ ਉਹ ਖੁੱਲ੍ਹੇ ਸਾਰੇ ਸਿੰਘਾਂ ਅਤੇ ਸਮਰਥਕਾਂ ਦੀ ਹਾਜ਼ਰੀ ਵਿਚ ਕੀਤੀ ਜਾਵੇ ਨਾ ਕਿ ਬੰਦ ਕਮਰੇ ਵਿਚ।ਨੌਜਵਾਨ ਸਿੰਘਾਂ ਅਤੇ ਸਮੱਰਥਕਾਂ ਦੀ ਹਾਜਰੀ ਰਹੇਗੀ ਤਾਂ ਕਿ ਇਸ ਸੰਘਰਸ ਨੂੰ ਵਿਸਵਾਸ ਦੀਆਂ ਤੰਦਾਂ ਨਾਲ ਹੋਰ ਮਜਬੂਤ ਕੀਤਾ ਜਾ ਸਕੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media