ਸਾਲ 2015 ਦੌਰਾਨ ਕੋਈ ਮਲੇਰੀਆ ਕੇਸ ਅਜੇ ਤੱਕ ਨਹੀਂ ਮਿਲਿਆ
ਅੰਮ੍ਰਿਤਸਰ, 10 ਜੁਲਾਈ (ਗੁਰਚਰਨ ਸਿੰਘ) – ਜੂਨ ਮਹੀਨੇ ਨੂੰ ਮਲੇਰੀਆ ਦੀ ਰੋਕਥਾਮ ਲਈ ਮਨਾਇਆ ਜਾਂਦਾ ਹੈ ਅਤੇ ਇਸ ਮਹੀਨੇ ਦੌਰਾਨ ਜਿਲ੍ਹਾ ਅੰਮ੍ਰਿਤਸਰ ਦੇ ਸਾਰੇ ਹਸਪਤਾਲਾਂ, ਪੀ ਐਚ ਸੀ, ਮਿੰਨੀ ਪੀ ਐਚ ਸੀ ਅਤੇ ਸਬ ਸੈਂਟਰਾਂ ‘ਤੇ ਮਲੇਰੀਆ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਮਲੇਰੀਆ ਦੀ ਰੋਕਥਾਮ ਅਤੇ ਇਸ ਦੇ ਲੱਛਣਾਂ ਤੋਂ ਜਾਣੂੰ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦੇ ਜਿਲ੍ਹਾ ਮਲੇਰੀਆ ਅਧਿਕਾਰੀ ਡਾ. ਦੇਸ ਰਾਜ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਐਂਟੀ ਲਾਰਵਾ ਦੀਆਂ ੧੫ ਟੀਮਾਂ ਕੰਮ ਕਰ ਰਹੀਆਂ ਹਨ। ਹਰ ਟੀਮ ਵਿਚ ੨ ਫੀਲਡ ਵਰਕਰ ਅਤੇ ਇਕ ਮਲਟੀਪਰਪਜ਼ ਹੈਲਥ ਵਰਕਰ ਸ਼ਾਮਿਲ ਹਨ। ਇਹ ਹਰ ਥਾਂ ਖੜੇ ਪਾਣੀ ਵਿਚ ਲਾਰਵੇ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ੱਕੀ ਮਰੀਜਾਂ ਦੀਆਂ ਘਰ ਘਰ ਜਾ ਕੇ ਸਲਾਇਡਾਂ ਬਣਾਈਆਂ ਜਾਣਗੀਆਂ ਅਤੇ ਪੋਜ਼ਿਟਵ ਕੇਸਾਂ ਨੂੰ ਰੈਡੀਕਲ ਟਰੀਟਮੈਂਟ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੇਂਡੂ ਸਿਹਤ ਤੇ ਸਫਾਈ ਕਮੇਟੀਆਂ ਦੀ ਮਦਦ ਨਾਲ ਛੱਪੜਾਂ ਵਿਚ ਕਾਲਾ ਤੇਲ ਪਾਇਆ ਜਾ ਰਿਹਾ ਹੈ ਅਤੇ ਥੋੜੇ ਖੜੇ ਪਾਣੀ ਨੂੰ ਕੱਢ ਕੇ ਥਾਂ ਨੂੰ ਮਿੱਟੀ ਨਾਲ ਭਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਸਾਲ 2014 ਵਿਚ ਮਲੇਰੀਆ ਦੀਆਂ 3 ਲੱਖ 39 ਹਜ਼ਾਰ ਸਲਾਇਡਾਂ ਬਣਾਈਆਂ ਗਈਆਂ, ਜਿੰਨਾਂ ਵਿਚੋਂ ਕੇਵਲ 53 ਕੇਸਾਂ ਵਿਚ ਮਲੇਰੀਆ ਮਿਲਿਆ। ਉਨਾਂ ਦੱਸਿਆ ਕਿ ਸਾਲ 2015 ਦੌਰਾਨ ਹੁਣ ਤੱਕ 1 ਲੱਖ 27 ਹਜ਼ਾਰ ਤੋਂ ਵੱਧ ਸਲਾਇਡਾਂ ਬਣਾਈਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਮਲੇਰੀਆ ਦਾ ਕੋਈ ਕੇਸ ਵੀ ਨਹੀਂ ਮਿਲਿਆ।ਉਨਾਂ ਦੱਸਿਆ ਕਿ ਨਗਰ ਨਿਗਮ ਦੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵੀ ਸ਼ਹਿਰ ਵਿਚ ਸਾਫ-ਸਫਾਈ ਵੱਲ ਵੱਧ ਧਿਆਨ ਦੇਣ ਅਤੇ ਪਾਣੀ ਲੰਮਾ ਸਮਾਂ ਖੜਾ ਨਾ ਹੋਣ ਦੇਣ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਵੇਰ ਦੀ ਪ੍ਰਾਥਨਾ ਸਭਾ ਵਿਚ ਬੱਚਿਆਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਇਸ ਨੂੰ ਰੋਕਣ ਦੇ ਢੰਗ-ਤਰੀਕੇ ਜ਼ਰੂਰ ਦੱਸਣ, ਤਾਂ ਜੋ ਘਰ-ਘਰ ਮਲੇਰੀਆ ਦੀ ਰੋਕਥਾਮ ਦਾ ਸੁਨੇਹਾ ਪੁੱਜ ਜਾਵੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਦੇ ਡੀਪੂਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਟਾਇਰਾਂ ਆਦਿ ਨੂੰ ਬਰਸਾਤ ਤੋਂ ਪਹਿਲਾਂ ਨਿਲਾਮ ਕਰ ਦੇਣ, ਜਾਂ ਫਿਰ ਅਜਿਹੀ ਥਾਂ ਰੱਖਣ, ਜਿੱਥੇ ਉਨਾਂ ਵਿਚ ਬਰਸਾਤ ਦਾ ਪਾਣੀ ਨਾ ਖੜਾ ਰਹੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media