Sunday, April 5, 2026

ਵਿਆਪਮ ਘੋਟਾਲੇ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ 11 ਨੂੰ

User comments
User comments

ਹੁਸ਼ਿਆਰਪੁਰ, 10  ਜੁਲਾਈ (ਸਤਵਿੰਦਰ ਸਿੰਘ) – ਆਮ ਜਨਤਾ ਹੁਣ ਇਹ ਚੰਗੀ ਤਰਾ ਸਮਝ ਚੁੱਕੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਫਰਕ ਹੈ। ਭਾਸ਼ਣਾਂ ਵਿੱਚ ਤਾ ਮੋਦੀ ਕਹਿੰਦੇ ਹਨ ਕਿ ਨਾ ਖਾਵਾਂਗਾ ਅਤੇ ਨਾ ਖਾਣ ਦੇਵਾਗਾ ਪਰ ਜਦੋਂ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਕੇਂਦਰ ਸਰਕਾਰ ਦੀ ਮੰਤਰੀ ਸ਼ੁਸ਼ਮਾ ਸਵਰਾਜ, ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਗੱਲ ਆਊਂਦੀ ਹੈ ਤਾ ਜਿਆਦਾ ਬੋਲਣ ਵਾਲੇ ਮੋਦੀ ਚੁੱਪ ਹੋ ਜਾਦੇ ਹਨ। ਇਹ ਅਲਫਾਜ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਸੂਬਾ ਕਾਰਜਕਾਰਣੀ ਮੈਂਬਰ ਯਾਮਿਨੀ ਗੋਮਰ, ਜੋਨ ਇੰਚਾਰਜ ਮਨੁ ਜਰਨੈਲ ਸਿੰਘ, ਲੋਕ ਸਭਾ ਆਬਜ਼ਰਵਰ ਅਸ਼ੋਕ ਨਾਂਗਲੀਆ ਨੇ ਢਿੱਲੋਂ ਪੈਲੇਸ ਵਿੱਚ ਆਪ. ਕਾਰਜਕਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਹੇ ।ਉਕਤ ਲੀਡਰਸ਼ਿਪ ਨੇ ਕਿਹਾ ਕਿ ਭਾਜਪਾ ਦੇ ਉਪਰੋਕਤ ਮੰਤਰੀਆਂ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਚਾਹੇ ਭਾਜਪਾ ਹੋਵੇ ਜਾ ਕਾਂਗਰਸ ਇਹ ਦੋਨੋ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ।ਉਹਨਾਂ ਕਿਹਾ ਕਿ ਕਾਰਜਕਰਤਾਵਾਂ ਦੇ ਜੋਸ਼ ਨੂੰ ਦੇਖ ਕੇ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਦੀ ਜਨਤਾ ਵੀ ਅਕਾਲੀ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ ਭਾਜਪਾ ਦੇ ਸ਼ਾਸਨ ਵਿੱਚ ਹੋਏ ਵਿਆਪਮ ਘੋਟਾਲੇ ਦੀ ਨਖੇਧੀ ਕਰਦਿਆਂ ਇਹਨਾਂ ਨੇਤਾਵਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਗਲਤ ਲੋਕਾਂ ਨੂੰ ਨੌਕਰੀਆ ਦਿੱਤੀਆ ਗਈਆ ਉੱਥੇ ਹੀ ਇਸ ਘੋਟਾਲੇ ਨਾਲ ਜੁੜੇ ਲੱਗਭਗ ੪੫ ਲੋਕਾਂ ਦੀ ਮੌਤ ਵੀ ਕਈ ਤਰਾਂ ਦੇ ਸ਼ੱਕ ਜ਼ਾਹਿਰ ਕਰ ਰਹੀ ਹੈ।ਉਹਨਾਂ ਕਿਹਾ ਕਿ ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਖਾਸ ਤੌਰ ਤੇ ਵਿਆਪਮ ਘੋਟਾਲੇ ਦੇ ਵਿਰੁੱਧ ਇੱਕ ਕੈਂਡਲ ਮਾਰਚ 11 ਤਰੀਖ ਨੂੰ ਚੌਂਕ ਘੰਟਾਘਰ ਤੋਂ ਕੱਢਿਆ ਜਾਵੇਗਾ।
ਇਸ ਮੌਕੇ ਤੇ ਪਾਰਟੀ ਦੇ ਉੱਘੇ ਕਾਰਜਕਰਤਾ ਵਰਿੰਦਰ ਸਿੰਘ, ਨਰਿੰਦਰ ਨੇਹਰੂ, ਅਕਾਸ਼ ਕੁਮਾਰ ਗੋਲਡੀ, ਵਿਜੈ ਕੁਮਾਰ, ਬਖਸ਼ੀ ਸਿੰਘ, ਮਾਸਟਰ ਬਲਬੀਰ ਸਿੰਘ, ਢੱਡਾ ਜੀ, ਅਸ਼ਵਨੀ ਕੁਮਾਰ, ਮਨਜੀਤ ਸਿੰਘ ਲੱਡੂ ਆਦਿ  ਸ਼ਾਮਿਲ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply