
ਹੁਸ਼ਿਆਰਪੁਰ, 10 ਜੁਲਾਈ (ਸਤਵਿੰਦਰ ਸਿੰਘ) – ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜਿਲ੍ਹੇ ਅੰਦਰ ਬੱਚੀ ਬਚਾਓ ਮੁਹਿੰਮ ਤਹਿਤ ਕੀਤੀਆਂ ਜਾਂਦੀਆਂ ਵੱਖ-ਵੱਖ ਆਈ.ਈ.ਸੀ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਵਿਰੁੱਧ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕੰਨਿਆ ਜਨਮ ਪ੍ਰਤੀ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।ਇਸੇ ਉਪਰਾਲੇ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਦੇ ਦਿਸ਼ਾ ਨਿਰਦੇਸ਼ਾ ਅਨਸਾਰ ਅਤੇ ਸਿਵਲ ਸਰਜਨ ਡਾ.ਸਜੀਵ ਬਬੂਟਾਂ ਦੀ ਪ੍ਰਧਾਨਗੀ ਹੇਠ ਅਤੇ ਜਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਡਾ. ਚੂਨੀ ਲਾਲ ਕਾਜਲ ਦੀ ਅਗਵਾਈ ਵਿੱਚ ਭਰੂਣ ਹੱਤਿਆ ਦੇ ਖਿਲਾਫ ਚੇਤਨਤਾ ਪੈਦਾ ਕਰਨ ਲਈ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱੰਚ ਜਿਲਾ ਭਰ ਤੋ ਆਏ ਰੂਰਲ ਮੈਡੀਕਲ ਅਫਸਰਾਂ ਨੇ ਸਿਰਕਤ ਕੀਤੀ ।
ਡਾ. ਗੁਨਦੀਪ ਕੋਰ , ਡਾ ਸੁਲੇਸ਼ ਕੁਮਾਰ ਐਪੀਡੀਮੋਲੋਜਿਸਟ ਅਤੇ ਅਭੈ ਮੋਹਨ ਸ਼ਰਮਾਂ ਨੇ ਇਸ ਸੈਮੀਨਾਰ ਨੂੰ ਸਬੋਧਨ ਕੀਤਾ । ਇਸ ਮੌਕੇ ਹਾਜਿਰ ਇੱਕਠ ਨੂੰ ਸੰਬੋਧਨ ਕਰਦਿਆਂ ਡਾਂ ਸਜੀਵ ਬਬੂਟਾ ਨੇ ਕਿਹਾ ਕਿ ਮਾਦਾ ਭਰੂਣ ਹੱਤਿਆ ਕੀ ਹੈ ਤੇ ਇਸ ਦੇ ਸਮਾਜ ਤੇ ਬੂਰੇ ਪ੍ਰਭਾਵਾ ਅਤੇ ਔਰਤਾ ਤੇ ਹੋ ਰਹੇ ਜੁਲਮਾ ਬਾਰੇ ਜਾਣਕਾਰੀ ਦਿੱਤੀ ਤੇ ਉਹਨਾ ਇਹ ਵੀ ੱਦਸਿਆ ਅਜੋਕੇ ਸਮਾਜ ਨੂੰ ਕੰਨਿਆ ਜਨਮ ਪ੍ਰਤੀ ਆਪਣੀ ਮਾਨਸਿਕਤਾ ਅਤੇ ਵਤੀਰਾ ਬਦਲੇ ਜਾਣ ਦੀ ਲੋੜ ਹੈ। ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਜ਼ਰੂਰਤ ਇਸ ਗੱਲ ਦੀ ਹੈ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਪਾਲਨ ਪੋਸ਼ਣ, ਖੁਰਾਕ ਅਤੇ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਲੜਕੀਆਂ ਸਮਾਜ ਵਿੱਚ ਆਰਥਿਕ ਪੱਖੋ ਸਵੈ-ਨਿਰਭਰ ਹੋ ਸਕਣ। ਇਸਦੇ ਨਾਲ ਹੀ ਘਰਾਂ ਵਿੱਚ ਬਚਪਨ ਤੋਂ ਹੀ ਲੜਕਿਆਂ ਨੂੰ ਔਰਤ ਜਾਤੀ ਦਾ ਸਨਮਾਨ ਕਰਨ ਦੀ ਸੇਧ ਦੇਣੀ ਚਾਹੀਦੀ ਹੈ ਤਾਂ ਜੋ ਲੜਕਿਆਂ ਵਿੱਚ ਨਾਰੀ ਜਾਤੀ ਅਤੇ ਅਣਜਾਣ ਲੜਕੀਆਂ ਦੇ ਪ੍ਰਤੀ ਵੀ ਸਨਮਾਨਜਨਕ ਵਤੀਰਾ ਰੱਖਣ ਦੀ ਆਦਤ ਪੈਦਾ ਹੋ ਸਕੇ। ਇਸ ਨਾਲ ਔਰਤ ਜਾਤੀ ਤੇ ਹੋ ਰਹੀ ਘਰੇਲੂ ਅਤੇ ਸਮਾਜਿਕ ਹਿੰਸਾ ਵਿੱਚ ਵੀ ਯਕੀਨਨ ਕਮੀ ਆਵੇਗੀ ਤੇ ਔਰਤਾਂ ਸਮਾਜ ਵਿੱਚ ਨਿਰਭੈ ਹੋ ਕੇ ਵਿਚਰ ਸਕਣਗੀਆਂ। ਉਨ੍ਹਾਂ ਕਿਹਾ ਕਿ ਸਮੂਹ ਸਵੈ-ਸੇਵੀ ਜੱਥੇਬੰਦੀਆਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਲੋੜ ਹੈ ਕਿਉਂਕਿ ਸਾਂਝੇ ਯਤਨਾਂ ਅਤੇ ਆਪਸੀ ਤਾਲਮੇਲ ਨਾਲ ਹੀ ਸਮਾਜ ਵਿੱਚ ਕੰਨਿਆ ਹੱਤਿਆ ਵਰਗੀ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ।
ਇਸ ਸੈਮੀਨਾਰ ਨੂੰ ਜਿਲਾ ਪਰਿਵਾਰ ਭਲਾਈ ਅਫਸਰ ਡਾ. ਚੂਨੀ ਲਾਲ ਨੇ ਦੱਸਿਆ ਕਿ ਮਾਂ ਅਤੇ ਬੱਚੀ ਦੀ ਸਿਹਤ ਬਾਰੇ ਸਿਹਤ ਵਿਭਾਗ ਵਲੋ ਵਿਸ਼ੇਸ ਮੁਹਿਮ ਚਲਾਈ ਜਾ ਰਹੀ ਹੈ ਤੇ ਪਿੰਡ ਤੇ ਸਿਹਤ ਵਿਭਾਗ ਦੇ ਕਰਮਚਾਰੀ ਆਸ਼ਾਂ ਵਰਕਰ ਵੀ ਪਿੰਡਾ ਵਿੱਚ ਸਿਹਤ ਵਿਭਾਗ ਵਲੋ ਚਲਾਈ ਜਾ ਰਹੀ ਮੁਹਿਮ ਦੀ ਘਰ ਘਰ ਜਾ ਜਾਣਕਰੀ ਦੇ ਰਹੇ ਹਨ । ਮਾਦਾ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਆਪਣੇ ਵਢਮੁੱਲੇ ਸੁਝਾਅ ਪੇਸ਼ ਕੀਤੇ ਹਰ ਵਿਅਕਤੀ ਨੂੰ ਆਪਣੇ ਘਰ ਪੈਦਾ ਹੋਈ ਲੜਕੀ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ ਤਾਂ ਹੀ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਨੂੰ ਖਤਮ ਕਰ ਕੇ ਲੜਕਾ ਲੜਕੀ ਲਿੰਗ ਅਨੁਪਾਤ ਨੂੰ ਆਉਣ ਵਾਲੇ ਸਮੇਂ ਵਿੱਚ ਸਮਾਨ ਪੱਧਰ ਤੇ ਲਿਆਂਦਾ ਜਾ ਸਕੇਗਾ। ਇਸ ਮੋਕੇ ਰੂਰਲ ਡਾਕਟਰਾਂ ਵਲੋ ਇੁਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦਾ ਪ੍ਰਗਟਾਵਾ ਕੀਤਾ ਤੇ ਪਿੰਡਾ ਵਿੱਚ ਲੋਕਾਂ ਨੂੰ ਸਿਹਤ ਵਿਭਾਗ ਵਲੋ ਮਾਂ ਤੇ ਬੱਚੀ ਦੀ ਸਿਹਤ ਤਹਿਤ ਚਲਾਈਆ ਜਾ ਰਹੀਆ ਸਕੀਮਾਂ ਬਾਰੇ ਜਾਣਕਾਰੀ ਦੇਣਗੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media