Monday, April 6, 2026

ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ – ਸਭ ਦਾ ਹੋਵੇ ਇਹ ਅਧਿਕਾਰ

ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੀ ਮੀਟਿੰਗ ਹੋਈ

PPN1107201520

ਜੰਡਿਆਲਾ ਗੁਰ, 11 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਪੰਜਾਬ ਤੇ ਹਰਿਆਣਾ ਵਲੋਂ ‘ਨਸ਼ਾ ਬੰਦ ਕਰੋ, ਵਿਦਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੋ ਦੇ ਨਾਅਰੇ ਤਹਿਤ ਕਸਬਾ ਜੰਡਿਆਲਾ ਗੁਰੂ ਵਿਚ ਨੋਜਵਾਨਾ ਦੀ ਮੀਟਿੰਗ ਸਭਾ ਦੇ ਆਗੂ ਅੰਮ੍ਰਿਤਪਾਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਸਭਾ ਦੇ ਸੂਬਾਈ ਪ੍ਰੈਸ ਸੱਕਤਰ ਬਲਦੇਵ ਸਿੰਘ ਪੰਡੋਰੀ, ਰੋਜ਼ਦੀਪ ਕੋਰ ਸੂਬਾ ਪ੍ਰਧਾਨ ਪੰਜਾਬ ਸਟੂਡੈਂਟ ਫੈਡਰੇਸ਼ਨ, ਵਤਨਦੀਪ ਕੋਰ ਸੂਬਾਈ ਮੈਂਬਰ ਪੀ.ਐਸ.ਐਫ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ, ਨਸ਼ੇ ਦੇ ਵੱਡੇ ਵੱਡੇ ਵਪਾਰੀਆਂ, ਸਮਗਲਰਾਂ ਨੂੰ ਜੇਲ੍ਹਾ ਵਿੱਚ ਡੱਕਣ ਦੀ ਥਾਂ ਉਹਨਾ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਕੇ ਨਸ਼ਾ ਛਡਾਉਣ ਦਾ ਪ੍ਰਬੰਧ ਕਰੇ।ਉਹਨਾ ਕਿਹਾ ਕਿ ਸਰਕਾਰ, ਕੰਮ ਦੇ ਅਧਿਕਾਰ ਨੂੰ ਮੋਲਿਕ ਅਧਿਕਾਰ ਬਣਾ ਕੇ ਹਰੇਕ ਨੋਜਵਾਨ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ। ਚੋਣ ਵਾਅਦੇ ਮੁਤਾਬਕ 1000 ਰੁਪਏ ਬੇਰੁਜ਼ਗਾਰੀ ਭੱਤਾ ਫੋਰੀ ਦਿੱਤਾ ਜਾਵੇ ਅਤੇ ਵਿਦਿਆਰਥੀਆ ਨੂੰ ਲੈਪਟੋਪ ਦਿੱਤੇ ਜਾਣ। ਪੰਡੋਰੀ ਨੇ ਕਿਹਾ ਕਿ ਸਾਡੀਆ ਸਮੇਂ ਦੀਆ ਸਰਕਾਰਾ ਵਿਦਿਆ ਰੁਜ਼ਗਾਰ ਦੇਣ ਦੀ ਥਾਂ ਨੋਜਵਾਨਾ ਨੁੰ ਨਸ਼ੇ ਵੰਡ ਰਹੀਆ ਹਨ। ਉਹਨਾ ਨੇ ਕਿਹਾ ਕਿ ਵਿਦਿਆ ਅਤੇ ਰੁਜ਼ਗਾਰ ਦੀ ਪ੍ਰਾਪਤੀ ਲਈ 15 ਜੁਲਾਈ  ਨੂੰ ਵਿਸ਼ਾਲ ਧਰਨੇ ਵਿਚ ਪਹੁੰਚਣ ਦਾ ਸੱਦਾ ਦਿੱਤਾ।ਇੱਕ ਹੋਰ ਵਿਸ਼ਾਲ ਧਰਨਾ 30 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਵੀ ਦਿੱਤਾ ਜਾਵੇਗਾ।ਇਸ ਮੋਕੇ ਅੰਮ੍ਰਿਤਪਾਲ ਸਿੰਘ ਖਾਲਸਾ, ਸੁਖਬੀਰ ਸਿੰਘ ਖਾਲਸਾ, ਗੁਰਪ੍ਰੀਤ ਕੋਰ, ਵਤਨਦੀਪ ਕੋਰ, ਵਿਸ਼ਾਲ, ਪਵਿੱਤਰਪਾਲ ਕੋਰ, ਅਰਵਿੰਦਰ ਸਿੰਘ, ਭਰਤ ਸੂਰੀ, ਸੁਖਬੀਰ ਸਿੰਘ ਸ਼ਾਮਿਲ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply