ਮੇਅਰ ਵਲੋਂ ਬਾਲ ਕਿਸ਼ਨ ਰੋਡ ਵਿਖੇ ਪੈਂਦੇ ਨਾਲੇ ਦੀ ਸਫਾਈ ਦਾ ਜਾਇਜ਼ਾ
ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)-ਨਗਰ ਨਿਗਮ ਹੁਸ਼ਿਆਰਪੁਰ ਵਿਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਾਰਡਾਂ ਵਿਚ ਪੈਂਦੇ ਨਾਲਿਆਂ ਦੀ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਬਾਲ ਕਿਸ਼ਨ ਰੋਡ ਤੇ ਪੈਂਦੇ ਨਾਲੇ ਦੀ ਸਫਾਈ ਸਬੰਧੀ ਨਰਿਖਣ ਕਰਨ ਮੌਕੇ ਦਿੱਤੀ। ਕੌਂਸਲਰ ਵਿਕਰਮ ਮਹਿਤਾ ਦੀ ਅਗਵਾਈ ਹੇਠ ਬਾਲ ਕਿਸ਼ਨ ਰੋਡ ਸ਼ਾਪ ਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਚੌਹਾਨ, ਵਾਈਸ ਪ੍ਰਧਾਨ ਅਭਿਸ਼ੇਕ ਚੰਦਰ ਜੈਨ, ਭਾਨੂ ਅਗਰਵਾਲ, ਰਾਮ ਕ੍ਰਿਸ਼ਨ, ਬਲਬੀਰ ਸਿੰਘ, ਰਕੇਸ਼ ਕੁਮਾਰ ਬਲੱਗਣ, ਮੋਹਨ ਲਾਲ ਸਚਦੇਵਾ ਨੇ ਇਸ ਮੌਕੇ ਤੇ ਮੇਅਰ ਸ਼ਿਵ ਸੂਦ ਨੂੰ ਦੁਕਾਨਦਾਰਾਂ ਨੂੰ ਆ ਰਹੀਆ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਕਿਸ਼ਨ ਰੋਡ ਤੋ ਲੰਘਦੇਂ ਨਾਲੇ ਵਿਚ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀ ਹੋ ਰਹੀ।
ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਮੌਕੇ ਤੇ ਹਾਜ਼ਰ ਇੰਸਪੈਕਟਰ ਸੰਜੀਵ ਕੁਮਾਰ ਅਤੇ ਅਕਸ਼ੇ ਕੁਮਾਰ ਨੂੰ ਹਦਾਇਤ ਕੀਤੀ ਕਿ ਇਸ ਨਾਲੇ ਦੀ ਤੁਰੰਤ ਸਫਾਈ ਕਰਵਾਕੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ। ਉਹਨਾ ਦੱਸਿਆ ਕਿ ਸ਼ਹਿਰ ਵਿਚ ਨਾਲਿਆਂ ਦੇ ਸਫਾਈ ਦੀ ਪ੍ਰਗਤੀ ਜਾਇਜ਼ਾ ਉਹਨਾਂ ਵਲੋਂ ਖੁਦ ਮੌਕੇ ਤੇ ਜਾ ਕੇ ਲਿਆ ਜਾ ਰਿਹਾ ਹੈ। ਮੇਅਰ ਨੇ ਕਿਹਾ ਬਾਲ ਕਿਸ਼ਨ ਰੋਡ ਦੇ ਦੁਕਾਨਦਾਰਾਂ ਨੂੰ ਆ ਰਹੀਆ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਵਾਰਡ ਨੰ: ੫ ਦੇ ਨਿਵਾਸੀ ਵੱਡੀ ਗਿਣਤੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Punjab Post Daily Online Newspaper & Print Media
