Saturday, April 25, 2026

ਨਜਾਇਜ਼ ਮਾਈਨਿੰਗ ਨਾਲ ਪਿੰਡ ਬੱਸੀ ਗੁਲਾਮ ਹੁਸੈਨ ‘ਚ ਭਾਰੀ ਬਾਰਿਸ਼ ਨਾਲ ਹੋ ਸਕਦਾ ਹੈ ਨੁਕਸਾਨ

ਪਿੰਡ ਵਾਸੀਆਂ ਵਲੋ ਉੱਚ ਪੱਧਰੀ ਜਾਂਚ ਦੀ ਮੰਗ

PPN1207201512
ਹੁਸ਼ਿਆਰਪੁਰ, 12  ਜੁਲਾਈ (ਸਤਵਿੰਦਰ ਸਿੰਘ) – ਜਿਲ੍ਹਾ ਹੁਸ਼ਿਆਰਪੁਰ ਵਿੱਚ ਨਜਾਇਜ ਮਾਈਨਿੰਗ ਦਾ ਕਾਰੋਬਾਰ ਵੱਡੇ ਪੱਧਰ ਤੇ ਚੱਲਣ ਕਰਕੇ ਹੁਣ ਇਹ ਵਿਵਾਦਾਂ ਦੇ ਘੇਰੇ ਵਿੱਚ ਹੈ।ਜਿਸ ਦੇ ਕਾਰਣ ਹਲਕਾ ਸ਼ਾਮ ਚੋਰਾਸੀ ਤੋਂ ਅਕਾਲੀ ਵਿਧਾਇਕ ਤੇ ਉਸ ਦੇ ਪੁੱਤਰ ਦਾ ਨਾਮ ਉਛਲਿਆ ਹੈ।ਇਸ ਨਾਲ ਹੁਸ਼ਿਆਰਪੁਰ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਹੁਣ ਰਾਜਨੀਤਕ ਪਾਰਟੀਆਂ ਨੇ ਉਕਤ ਅਕਾਲੀ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਕੋਲੋ ਅਸਤੀਫੇ ਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਸਰਕਾਰ ਕੋਲੋ ਕੀਤੀ ਹੈ।ਇਸੇ ਤਰਾਂ ਦਾ ਇੱਕ ਹੋਰ ਨਜਾਇਜ਼ ਮਾਈਨਿੰਗ ਦਾ ਸਨਸਨੀਖਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸਥਾਨਕ ਭਾਜਪਾ ਆਗੂਆਂ ਦਾ ਅਸ਼ੀਰਵਾਦ ਪ੍ਰਾਪਤ ਹੈ।ਜਦੋ ਪੱਤਰਕਾਰਾਂ ਨੂੰ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਨਿਵਾਸੀ ਮਨਜੀਤ ਲਾਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਤਿੰਨ ਕਿਲੇ ਜਮੀਨ ਪਿੰਡ ਦੇ ਨਾਲ ਲਗਦੇ ਚੋਅ ਵਿੱਚ ਹੈ। ਉਸ ਦੇ ਨਾਲ ਲੱਗਦੀ ਜਮੀਨ ਕਿਸੇ ਹੋਰ ਦੀ ਹੈ, ਉਸ ਵਿੱਚ ਧੜਲੇ ਨਾਲ ਬੇਖੋਫ ਹੋ ਕੇ ਲੰਬੇ ਸਮੇ ਤੋਂ ਮਾਇਨੰਗ ਹੋ ਰਹੀ ਹੈ। ਜੋ ਤੜਕੇ ਚਾਰ ਵਜੇ ਤੋਂ ਸ਼ੁਰੂ ਹੋ ਜਾਂਦੀ ਹੈ।ਇਸ ਮਾਮਲੇ ਵਿੱਚ ਜਿਲਾ ਪ੍ਰਸਾਸ਼ਨ ਵੀ ਕੁੰਭ ਕਰਨ ਦੀ ਨੀਦ ਵਿੱਚ ਸੁੱਤਾ ਪਿਆ ਹੈ, ਕੋਈ ਕੁੱਝ ਨਹੀ ਕਰ ਰਿਹਾ।ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮਾਇਨਿੰਗ ਕਰਨ ਦੇ ਨਾਲ 20 ਤੋ 30 ਫੁੱਟ ਤੱਕ ਡੂੰਘੀ ਖੁਦਾਈ ਹੋ ਚੁੱਕੀ ਹੈ। ਰੋਜਾਨਾ 40 ਤੋ 50 ਟਰੈਕਟਰ ਟਰਾਲੀਆਂ ਰੇਤਾਂ ਦੀਆਂ ਕੱਢੀਆਂ ਜਾਂਦੀਆਂ ਹਨ, ਜਿਸ ਦੇ ਨਾਲ ਪਿੰਡ ਨੂੰ ਬਰਸਾਤ ਦੇ ਦਿਨਾਂ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ।ਉਸ ਨੇ ਦੱਸਿਆ ਕਿ ਮਾਈਨਿੰਗ ਕਰਨ ਵਾਲਾ ਵਿਅਕਤੀ ਬਿੱਲਾ ਪੁੱਤਰ ਗੁਲਜਾਰ ਸਿੰਘ ਜਿਸ ਦੇ ਭਾਜਪਾ ਦੇ ਨੇਤਾਵਾਂ ਨਾਲ ਸਬੰਧ ਹਨ, ਤੇ ਪਿੰਡ ਦਾ ਸਰਪੰਚ ਵੀ ਭਾਜਪਾ ਦੇ ਇੱਕ ਗੁੱਟ ਨਾਲ ਸਬੰਧ ਰੱਖਦਾ ਹੈ।
ਜਦੋ ਪਤੱੱਰਕਾਰਾਂ ਨੇ ਪੜਤਾਲ ਕਰਨ ਲਈ ਪਿੰਡ ਦਾ ਦੋਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਪਿੰਡ ਦੇ ਲੋਕ ਹੋ ਰਹੀ ਮਾਇਨਿੰਗ ਤੋ ਬੇਹੱਦ ਦੁੱਖੀ ਹਨ ਅਤੇ ਕਿਸੇ ਖੋਫ ਕਾਰਣ ਖੁੱਲ ਕੇ ਗੱਲ ਕਰਨ ਤੋ ਕਤਰਾਂਦੇ ਹਨ। ਮੋਕੇ ਤੇ ਪੱਤਰਕਾਰਾਂ ਨੂੰ ਦੇਖ ਕੇ ਮਾਈਨਿੰਗ ਕਰ ਰਹੇ ਲੋਕ ਟਰੈਕਟਰ ਟਰਾਲੀਆਂ ਨੂੰ ਲੈ ਕੇ ਭੱਜ ਉਠੇ।ਜਦੋ ਇਸ ਸੰਬਧ ਵਿੱਚ ਪਿੰਡ ਦੇ ਸਰਪੰਚ ਪ੍ਰੇਮ ਭਾਰਦਵਾਜ ਜੋ ਕਿ ਭਾਜਪਾ ਦੇ ਇੱਕ ਗੁੱਟ ਨਾਲ ਸੰਬਧ ਰੱਖਦਾ ਹੈ, ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਜਿਸ ਮਨਜੀਤ ਲਾਲ ਨੇ ਆਪ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਖੁਦ ਆਪਣੀ ਜਮੀਨ ਕਿਸੇ ਨੂੰ ਮਾਈਨਿੰਗ ਕਰਨ ਲਈ ਮੋਟੀ ਰਕਮ ਲੈ ਕੇ ਵੇਚਣਾ ਚਾਹੁੰਦਾ ਹੈ।ਸਰਪੰਚ ਨੇ ਦਸਿਆ ਕਿ ਮਾਈਨਿੰਗ ਕਰਨ ਵਾਲਾ ਵਿਅਕਤੀ ਬਿੱਲਾ ਪੁੱਤਰ ਗੁਲਜਾਰ ਸਿੰਘ ਜੋ ਇਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਹ ਮਾਈਨਿੰਗ ਪ੍ਰਸਾਸ਼ਨ ਤੇ ਰਾਜਨੀਤਕ ਲੋਕਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਹੈ।ਉਨਾਂ ਕਿਹਾ ਕਿ ਉਸ ਨੇ ਆਪਣੇ ਤੌਰ ‘ਤੇ ਖੁੱਦ ਇਸ ਹੋ ਰਹੀ ਮਾਇਨਿੰਗ ਨੂੰ ਰੁਕਵਾਇਆ, ਪਰ ਕੁੱਝ ਸਮੇ ਬਾਅਦ ਫਿਰ ਸੁਰੂ ਹੋ ਜਾਂਦੀ ਹੈ।ਉਨਾਂ ਕਿਹਾ ਕਿ ਮਾਈਨਿੰਗ ਕਾਰਣ ਭਾਰੀ ਬਾਰਿਸ ਸਮੇਂ ਪਿੰਡ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹਇਆ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply