Sunday, October 11, 2026

ਆਮ ਆਦਮੀ ਪਾਰਟੀ ਪ੍ਰਤੀ ਮਹਿਲਾਵਾਂ ਵਿਚ ਭਾਰੀ ਉਤਸ਼ਾਹ-ਰੌਮੀ ਭਾਟੀ

ਬਠਿੰਡਾ, 14 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਟੀਚਰ ਹੋਮ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਮੀਟਿੰਗ ਹੋਈ ਜਿਸ ਵਿਚ ਮਹਿਲਾਵਾਂ ਨੇ ਭਾਗ ਲਿਆ ਖਾਸ ਕਰਕੇ ਨੌਜੁਆਨ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਮ ਆਦਮੀ ਪਾਰਟੀ ਨਾਲ ਪੂਰੇ ਜ.ੋਸ਼ ਨਾਲ ਕੰਮ ਕਰਨ ਦਾ ਪ੍ਰਣ ਲਿਆ।ਪ੍ਰੋਫੈਸਰ ਬਲਜਿੰਦਰ ਕੋਰ ਪੰਜਾਬ ਮਹਿਲਾ ਕਨਵੀਨਰ ਨੇ ਸੰਬੋਧਨ ਕਰਦੇ ਹ.ੋਏ ਕਿਹਾ ਕਿ ਮਹਿਲਾਵਾਂ ਦੀ ਰਾਜਨੀਤੀ ਵਿਚ ਭਾਗੇਦਾਰੀ ਬਹੁਤ ਜਰੂਰੀ ਹੈ। ਜੇਕਰ ਰਾਜਨੀਤੀ ਬਾਰੇ ਸਿੱਖ ਜਾਣਗੀਆਂ ਤਾਂ ਘਰ ਵੀ ਵਧੀਆ ਚਲਾ ਸਕਣਗੀਆਂ। ਇਸ ਤਰਾਂ ਦੀਆਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ 39 ਮੀਟਿੰਗਾਂ ਕੀਤੀਆਂ ਜਾਣਗੀਆਂ।ਉਨਾਂਂ ਨੇ ਕਿਹਾ ਕਿ ਵੱਧ ਤੋ ਵੱਧ ਮਹਿਲਾਵਾਂ ਨੂੰ ਖਾਸ ਕਰਕੇ ਯੂਥ ਮਹਿਲਾਵਾਂ ਨੂੰ ਭਾਗੀਦਾਰ ਬਣਾਇਆ ਜਾਵੇਗਾ।ਇਸ ਸਮੇਂ ਮੀਨਾ ਸ਼ਰਮਾ ਅਤੇ ਗੁਰਪ੍ਰੀਤ ਗਿਲ ਸਟੇਟ ਮਹਿਲਾ ਮੈਬਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੋਮੀ ਭਾਟੀ ਬਠਿੰਡਾ ਲੋਕ ਸਭਾ ਜੋਨਲ ਅਬਜਰਬਰ ਜੋ ਦਿਲੀ ਤੋ ਲਗਾਏ ਗਏ ਹਨ ਨੇ ਕਿਹਾ ਕਿ ਵੱਧ ਤੋ ਵੱਧ ਮਹਿਲਾਵਾਂ ਨੂੰ ਰਾਜਨੀਤੀ ਵਿਚ ਭਾਗ ਲੈਣਾ ਚਾਹੀਦਾ ਹੈ। ਇਨਾਂ ਦੇ ਨਾਲ ਅਜੀਤ ਪਾਲ ਸਿੰਘ ਬਠਿੰਡਾ ਲੋਕ ਸਭਾ ਸੈਕਟਰ ਅਬਜਰਬਰ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply