Thursday, March 19, 2026

ਨੌਜਵਾਨ ਕਿਸਾਨਾਂ ਨੂੰ ਪੜ੍ਹਾਇਆ ਜਾਵੇਗਾ ਅਕਲਾਂ ਸੇਤੀ ਖੇਤੀ ਦਾ ਪਾਠ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਤਿੰਨ ਮਹੀਨੇ ਦੀ ਵਿਸੇਸ਼ ਸਿਖਲਾਈ

PPN1407201517

ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਨੌਜਵਾਨ ਕਿਸਾਨ ਕਰਮਾਂ ਸੇਤੀ ਖੇਤੀ ਦਾ ਰਾਹ ਛੱਡ ਕੇ ਅਕਲਾਂ ਸੇਤੀ ਆਧੁਨਿਕ ਖੇਤੀ ਦਾ ਪਾਠ ਪੜ੍ਹਨਗੇ।ਇਸ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨ ਕਿਸਾਨਾਂ ਲਈ ‘ਇੰਟਰਗਰੇਟਿਡ ਫ਼ਸਲ ਉਤਪਾਦਨ’ ਵਿਚ ਅਤਿ ਆਧੁਨਿਕ ਟਰੇਨਿੰਗ ਉਪਲਬੱਧ ਕਰਵਾਉਣ ਲਈ 3 ਅਗਸਤ ਤੋਂ 2 ਨਵੰਬਰ 2015 ਤੱਕ 3 ਮਹੀਨੇ ਦੀ ਸਿਖਲਾਈ ਆਯੋਜਿਤ ਕੀਤੀ ਜਾਵੇਗੀ। ਇਸ ਤਰਾਂ ਇਹ ਹੁਨਰਮੰਦ ਨੌਜਵਾਨ ਕਿਸਾਨ ਸੂਬੇ ਵਿਚ ਆਧੁਨਿਕ ਹਰੀ ਕ੍ਰਾਂਤੀ ਦਾ ਮੁੱਢ ਬੰਨਣਗੇ।
ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦਿੱਤੀ। ਉਨ੍ਹਾ ਨੇ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਦਾ ਮੰਤਵ ਸੂਬੇ ਦੇ ਪੇਂਡੂ ਨਵਯੁਵਕਾਂ ਨੂੰ ਅਤਿ ਆਧੁਨਿਕ ਖੇਤੀ ਤਕਨਾਲੋਜੀ ਬਾਰੇ ਜਾਣਕਾਰੀ ਦੇਣਾ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਰਵਾਇਤੀ ਖੇਤੀ ਦਾ ਸਮਾਂ ਨਹੀਂ ਰਿਹਾ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਨਵੀਂਆਂ ਤਕਨੀਕਾਂ ਅਤੇ ਵਿਗਿਆਨਕ ਪਹਿਲੂਆਂ ਤੇ ਅਧਾਰਿਤ ਹੈ ਅਤੇ ਕਿਸਾਨਾਂ ਨੂੰ ਹੁਣ ਇਸ ਨੂੰ ਪਰਿਵਾਰ ਪਾਲਣ ਦੇ ਸਾਧਨ ਮਾਤਰ ਵੱਜੋਂ ਵੇਖਣ ਦੀ ਬਜਾਏ ਇਸ ਦੇ ਵਪਾਰਕ ਪਹਿਲੂਆਂ ਤੇ ਧਿਆਨ ਕੇਂਦਰਤ ਕਰਦਿਆਂ ਨਵੀਂਆਂ ਤਕਨੀਕਾਂ ਦਾ ਸਹਾਰਾ ਲੈ ਕੇ ਇਸ ਨੂੰ ਮੁਨਾਫੇਬਖਸ਼ ਕਿੱਤਾ ਬਣਾਉਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਇਸ ਕੋਰਸ ਵਿਚ 20 ਤੋਂ 40 ਸਾਲ ਦੇ ਨੌਜਵਾਨ ਕਿਸਾਨਾਂ ਦਾਖਲਾ ਲੈ ਸਕਦੇ ਹਨ। ਕੋਰਸ ਦੌਰਾਨ ਨੌਜਵਾਨ ਕਿਸਾਨਾਂ ਨੂੰ ਆਧੁਨਿਕ ਫ਼ਸਲ ਉਤਪਾਦਨ ਤਕਨੀਕ ਦੇ ਵਿਭਿੰਨ ਪੱਖਾਂ ਤੋਂਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੋਰਸ ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਅਤੇ ਫ਼ਸਲ ਉਤਪਾਦਨ ਵਿਚ ਆਪਣੀ ਨਿਪੁੰਨਤਾ ਵਧਾਉਣ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਟਰੇਨਿੰਗ ਪ੍ਰੋਗਰਾਮ ਦਾ ਫਾਇਦਾ ਲੈਣ ਤਾਂ ਜੋ ਆਧੁਨਿਕ ਤਕਨਾਲੋਜੀ ਦੇ ਫਾਇਦਿਆਂ ਬਾਰੇ ਲਾਹਾ ਲੈ ਸਕਣ।
ਇਸ ਮੌਕੇ ਜ਼ਿਲ੍ਹਾ ਖੇਤੀ ਬਾੜੀ ਅਫ਼ਸਰ ਸ. ਹਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਡਾਇਰੈਕਟੋਰੇਟ ਆਫ ਐਕਸਟੈਸ਼ਨ ਜਾਂ ਕੈਰੋਂ ਕਿਸਾਨ ਘਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਫਤਰ ਵਿਖੇ ਦਰਖਾਸਤ ਫਾਰਮ ਲਏ ਜਾ ਸਕਦੇ ਹਨ ਅਤੇ 29 ਜੁਲਾਈ ਤੋਂ ਪਹਿਲਾਂ ਇਹ ਫਾਰਮ ਜਮਾਂ ਕਰਵਾਉਣੇ ਹੋਣਗੇ। ਉਨ੍ਹਾ ਅਗੇ ਕਿਹਾ ਕਿ ਇਸ ਸਬੰਧੀ 30 ਜੁਲਾਈ ਨੂੰ ਕੈਰੋਂ ਕਿਸਾਨ ਘਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਸਵੇਰੇ 10:00 ਵਜੇ ਇੰਟਰਵਿਊ ਹੋਵੇਗੀ।ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣਾ ਮੈਟ੍ਰਿਕ ਦਾ ਸਰਟੀਫਿਕੇਟ ਦੇ ਨਾਲ ਉਮਰ ਸਬੰਧੀ ਸਰਟੀਫਿਕੇਟ ਨਾਲ ਲੈ ਕੇ ਜਾਣ।ਉਨ੍ਹਾਂ ਕਿਹਾ ਕਿ ਚੁਣੇ ਹੋਏ ਉਮੀਦਵਾਰ ਵਾਪਸ ਕਰਨ ਯੋਗ 1000/-ਰੁਪਏ ਸਿਕਿਉਰਟੀ ਜਮਾਂ ਕਰਾਉਣਗੇ। ਇਸ ਤੋਂ ਇਲਾਵਾ ਕੋਰਸ ਲਈ 300/-ਰੁਪਏ ਫੀਸ ਤੋਂ ਇਲਾਵਾ 100/-ਰੁਪਏੇ ਪ੍ਰਤੀ ਮਹੀਨਾ ਲੋਡਿੰਗ ਚਾਰਜ ਲਏ ਜਾਣਗੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply