Tuesday, April 21, 2026

ਕੀ ਬਾਦਲ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੈ, ਖੇਡ ਮੈਦਾਨ ਤੇ ਗੁਰੂਦੁਆਰੇ ਨੇੜੇ ਸ਼ਰਾਬ ਦੇ ਠੇਕੇ ਖੋਲਣਾ ?- ‘ਆਪ’ ਲੀਡਰਸ਼ਿਪ

PPN1407201521
ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਪਿੰਡ ਢਾਡਾ ਖੁਰਦ ਦੇ ਵਾਸਿਆਂ ਦੇ ਨਾਲ ਆਸ ਆਦਮੀ ਪਾਰਟੀ ਦਾ ਇੱਕ ਸ਼ਿਸ਼ਟ ਮੰਡਲ ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ ਮਿਲਿਆ।ਉਹਨਾ ਪਿੰਡ ਦੇ ਖੇਡ ਮੈਦਾਨ ਅਤੇ ਗੁਰੂਦੁਆਰੇ ਦੇ ਲਾਗੇ ਇੱਕ ਮਹੀਨਾ ਪਹਿਲਾਂ ਖੁੱਲੇ ਸ਼ਰਾਬ ਦੇ ਠੇਕੇ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ । ਇਸ ਤੋਂ ਪਹਿਲਾਂ ਪਿੰਡ ਵਾਸੀ ‘ਆਪ’ ਦੀ ਕੌਮੀ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਪ੍ਰਦੇਸ਼ ਕਾਰਜਕਾਰਣੀ ਮੈਂਬਰ ਯਾਮਿਨੀ ਗੋਮਰ, ਮਾ. ਗੁਰਚਰਨ ਸਿੰਘ ਬਸਿਆਲਾ ਤੇ ਬਿੱਲਾ ਖਰੌਦੀ ਨੂੰ ਮਿਲਿਆ ਅਤੇ ਉਹਨਾਂ ਨੂੰ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਦੇ ਖੇਡਣ ਵਾਸਤੇ ਬਣੇ ਮੈਦਾਨ ਅਤੇ ਲੋਕਾਂ ਦੀ ਆਸਥਾ ਦੇ ਚਿੰਨ ਗੁਰੂਦੁਆਰੇ ਪਾਸ ਸ਼ਰਾਬ ਦਾ ਇੱਕ ਠੇਕਾ ਗੈਰਕਨੂੰਨੀ ਤੌਰ ਤੇ ਖੋਲਿਆ ਗਿਆ ਹੈ।ਉੱਥੋਂ ਜਿੱਥੇ ਇੱਕ ਪਾਸੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਤੇ ਬੁਰਾ ਅਸਰ ਪੈ ਰਿਹਾ ਹੈ, ਉੱਥੇ ਹੀ ਪਿੰਡ ਦੀਆਂ ਔਰਤਾਂ ਅਤੇ ਬੁਜੁਰਗਾਂ ਨੂੰ ਸ਼ੌਚ ਕਰਨ ਲੰਘਦਿਆਂ ਸ਼ਰਾਬੀਆਂ ਦੀਆਂ ਗਾਲਾਂ ਅਤੇ ਅਸ਼ਲੀਲ ਹਰਕਤਾਂ ਸਹਿਣੀਆਂ ਪੈਦੀਆਂ ਹਨ।ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਆਪ ਨੇਤਾਵਾਂ ਨੇ ਸਹਾਇਕ ਕਮਿਸ਼ਨਰ ਪਾਸ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੀਆਂ ਜਗਾ ਤੇ ਸ਼ਰਾਬ ਦੇ ਠੇਕੇ ਖੋਲਣਾ ਹੀ ਬਾਦਲ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੈ?
ਇਸ ਮੌਕੇ ਪੰਚ ਬਲਬੀਰ ਕੌਰ, ਸੁਰਿੰਦਰ ਕੌਰ, ਅਮਨਦੀਪ ਕੌਰ, ਚਰਨਦਾਸ, ਮਦਨਪਾਲ, ਗੁਰਨਾਮ ਰਾਮ, ਅਕਾਸ਼ ਕੁਮਾਰ ਗੋਲਡੀ, ਨਰਿੰਦਰ ਨਹਿਰੂ, ਗੁਰਨਾਮ ਰਾਮ, ਜਰਨੈਲ ਸਿੰਘ, ਕੀਮਤੀ ਲਾਲ, ਸੁਮੀਰ ਬੰਗਾ, ਸੋਨੀਆ ਅਤੇ ਹਰਜੀਤ ਕੌਰ ਆਦ ਵੀ ਹਾਜਰ ਸਨ ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply