ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਡਾ. ਸੰਜੀਵ ਬਬੁਤਾ, ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਪ੍ਰੋਗਰਾਮ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਸ਼ਹਿਰ ਹੁਸ਼ਿਆਰਪੁਰ ਵਿਖੇ ਕੋਟਪਾ 2003 ਕਾਨੂੰਨ ਅਧੀਨ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ 02 ਦੁਕਾਨਦਾਰਾਂ ਦੇ ਕੋਟਪਾ 2003 ਦੇ ਸੈਕਸ਼ਨ 5, 6ਬੀ ਅਤੇ 7 ਅਧੀਨ ਕੋਰਟ ਦੇ ਚਲਾਨ ਕੱਟੇ ਗਏ। ਡਾ. ਮੁਨੀਸ਼ ਨੇ ਦੱਸਿਆ ਕਿ ਜੋਧਾਮਲ ਰੋਡ ਹੁਸ਼ਿਆਰਪੁਰ ਨੇੜੇ ਬਚਪਨ ਸਕੂਲ, ਜੀਜਸ ਅਤੇ ਮੈਰੀ ਸਕੂਲ, ਸਾਹਮਣੇ ਸ਼੍ਰੀ ਗੁਰੁ ਰਵੀਦਾਸ ਆਯੁਰਵੇਦ ਯੁਨੀਵਰਸਿਟੀ ਹੁਸ਼ਿਆਰਪੁਰ ਵਿਖੇ ਸਥਿਤ ਸ਼ਰਮਾਂ ਚਾਹ ਦੇ ਸਟਾਲ ਵਲੋਂ ਖੁੱਲੀਆਂ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਸਕੂਲ ਦੇ 100 ਗੱਜ ਦੇ ਘੇਰੇ ਦੇ ਅੰਦਰ ਹੋਣ ਕਾਰਨ 02 ਕੋਰਟ ਚਲਾਨ ਜਾਰੀ ਕੀਤੇ ਗਏ ਹਨ। ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਕਾਨੂੰਨ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਦੁਕਾਨਦਾਰ ਵਲੋਂ ਨਿਡਰਤਾ ਨਾਲ ਕੋਟਪਾ ਕਾਨੂੰਨ ਉਲੰਗਣਾ ਕੀਤੀ ਜਾ ਰਹੀ ਸੀ। ਡਾ. ਮੁਨੀਸ਼ ਵਲੋਂ ਇਸ ਚਾਹ ਦੇ ਸਟਾਲ ਦੇ ਫੂਡ ਦਾ ਲਾਈਸੈਂਸ ਰੱਧ ਕਰਨ ਸਬੰਧੀ ਪੰਜਾਬ ਵਿੱਚ ਪਹਿਲੀ ਵਾਰੀ ਕਾਰਵਾਈ ਆਰੰਭੀ ਗਈ ਹੈ। ਡਾ. ਮੁਨੀਸ਼ ਨੇ ਦੱਸਿਆ ਕਿ ਡਾ. ਰਾਕੇਸ਼ ਕੁਮਾਰ ਗੁਪਤਾ, ਸਟੇਟ ਪ੍ਰੋਗਰਾਮ ਅਫ਼ਸਰ, ਤੰਬਾਕੂ ਕੰਟਰੋਲ ਸੈਲ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਵਿਗਿਆਪਣ ਦੀ ਮਨਾਹੀ ਅਤੇ ਵਪਾਰ, ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦੀ ਰੈਗੂਲੇਸ਼ਨ) ਐਕਟ 2003 ਦੇ ਸੈਕਸ਼ਨ 4(ਜਨਤਕ ਸਥਾਨਾਂ ਤੇ ਕਿਸੇ ਵੀ ਰੂਪ ਵਿੱਚ ਤੰਬਾਕੂਨੋਸ਼ੀ ਦੀ ਮਨਾਹੀ), ਸੈਕਸ਼ਨ 5 (ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਗਿਆਪਣ ਦੀ ਮਨਾਹੀ), ਸੈਕਸ਼ਨ 6 ਏ (18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਸਿਗਰਟ ਤੇ ਹੋਰ ਤੰਬਾਕੂ ਪਦਾਰਥ ਵੇਚਣ ਜਾਂ ਉਸ ਤੋਂ ਇਹ ਵਿਕਵਾਉਣ ਦੀ ਮਨਾਹੀ), ਸੈਕਸ਼ਨ 6 ਬੀ (ਵਿਦਿਅਕ ਸੰਸਥਾਵਾਂ ਦੇ 100 ਗੱਜ ਦੇ ਘੇਰੇ ਅੰਦਰ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਿਕਰੀ/ ਸੇਵਨ ਦੀ ਮਨਾਹੀ) ਅਤੇ ਸੈਕਸ਼ਨ 7 (ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਪੈਕਟਾਂ ਤੇ ਬਿਨਾਂ ਸਿਹਤ ਚੇਤਾਵਨੀ ਅਤੇ ਖੁੱਲੀ ਸਿਗਰੇਟ/ ਤੰਬਾਕੂ ਵੇਚਣ ਦੀ ਮਨਾਹੀ) ਨੂੰ ਸੱਖਤੀ ਨਾਲ ਲਾਗੂ ਕਰਨ ਲਈ ਸਮੂਹ ਸਿਹਤ ਬਲਾਕ ਪੀ.ਐਚ.ਸੀ., ਸੀ.ਐਚ.ਸੀ. ਅਤੇ ਸਿਵਲ ਹਸਪਤਾਲਾਂ ਦੇ ਤੰਬਾਕੂ ਕੰਟੋਰਲ ਸਬੰਧੀ ਨੋਡਲ ਅਫਸਰਾਂ ਨੂੰ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਟੇਟ ਤੰਬਾਕੂ ਕੰਟਰੋਲ ਸੈਲ ਪੰਜਾਬ ਦੇ ਅੰਕੜਿਆਂ ਅਨੁਸਾਰ ਕੋਟਪਾ2003 ਕਾਨੂੰਨ ਦੇ ਸੈਕਸ਼ਨ 4 ਅਤੇ 6 ਤਹਿਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਨੂੰ ”ਤੰਬਾਕੂ ਧੂਆਂ ਰਹਿਤ ਘੋਸਿਤ” ਕੀਤਾ ਗਿਆ ਹੈ, ਜਦ ਕਿ ਹੁਸ਼ਿਆਰਪੁਰ ਸ਼ਹਿਰ ਪੰਜਾਬ ਦਾ ”ਪਹਿਲਾਂ ਕੋਟਪਾ 2003 ਅਨੁਕੂਲ ਸ਼ਹਿਰ” ਘੋਸ਼ਿਤ ਕੀਤਾ ਗਿਆ ਹੈ ਜਿਸ ਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਕੋਟਪਾ 2003 ਕਾਨੂੰਨ ਅਧੀਨ ਸਾਰੇ ਸੈਕਸ਼ਨਾਂ/ ਧਾਰਾਵਾਂ ਦੀ ਪਾਲਣਾ ਹੁਸ਼ਿਆਰਪੁਰ ਸ਼ਹਿਰ ਵਿਖੇ ਸਬ ਤੋਂ ਵੱਧ ਕੀਤੀ ਜਾ ਰਹੀ ਹੈ। ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਜਨਵਰੀ 2015 ਤੋਂ ਜੂਨ 2015 ਤੱਕ ਜ਼ਿਲ੍ਹੇ ਭਰ ਵਿੱਚ ਕੋਟਪਾ 2003 ਦੇ ਸੈਕਸ਼ਨ 4 ਅਤੇ 6 ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਮੌਕੇ ਤੇ 1440 ਚਲਾਨ ਕੱਟੇ ਗਏ ਹਨ ਅਤੇ 70,140/- ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।
ਇਸ ਤੋਂ ਇਲਾਵਾ ਸੈਕਸ਼ਨ 5 ਅਧੀਨ ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੇ 39 ਦੁਕਾਨਾਂ ਤੋਂ ਵਿਗਿਆਪਣ ਦੇ ਬੋਰਡ ਉਤਰਵਾਏ ਗਏ ਹਨ ਅਤੇ 02 ਕੋਰਟ ਦੇ ਚਲਾਨ ਕੱਟੇ ਹਏ ਹਨ, ਸੈਕਸ਼ਨ 6 ਬੀ ਅਧੀਨ 02 ਕੋਰਟ ਚਲਾਨ ਅਤੇ ਸੈਕਸ਼ਨ 7 ਅਧੀਨ 23ਕੋਰਟ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਤੰਬਾਕੂ ਰਹਿਤ ਬਣਾਉਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਤੰਬਾਕੂ ਕੰਟਰੋਲ ਐਕਟ ਕੋਟਪਾ 2003 ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਭਵਿੱਖ ਵਿੱਚ ਜਵਾਨਪੀੜ੍ਹੀ ਅਤੇ ਆਮ ਜਨਤਾ ਨੂੰ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੇ ਸਿਹਤ ਉਤੇ ਮਾੜੇ ਪ੍ਰਭਾਵਾਂ, ਕੈਂਸਰ ਅਤੇ ਹੋਰ ਸਰੀਰਕ ਰੋਗਾਂ ਤੋਂ ਬਚਾਇਆ ਜਾ ਸਕੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media