
ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨੋਜਵਾਨ ਹੁਨਰ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ ਦੇ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਯੂਨੇਸਕੋ ਵਲੋਂ ਪਹਿਲਾ ‘ਵਿਸ਼ਵ ਨੋਜਵਾਨ ਕੁਸ਼ਲਤਾ ਦਿਵਸ’ 15 ਜੁਲਾਈ 2015 ਨੂੰ ਮਨਾਉਣ ਦਾ ਫੈਸਲਾ ਲਿਆ ਗਿਆ।ਇਸ ਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਦਿਨ ਦੇ ਮੌਕੇ ਤੇ ‘ਸਕਿੱਲ ਇੰਡੀਆ ਮੁਹਿੰਮ’ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਮੌਕੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਸਕਿੱਲ ਇੰਡੀਆ ਦੇ ਖੇਤਰ ਵਿੱਚ ਵੱਡਾ ਉਪਰਾਲਾ ਕਰਦਿਆਂ ਸੰਸਥਾ ਵਿਖੇ ਆਟੋਮੋਬਾਈਲ ਖੇਤਰ ਦੀਆਂ ਵਿਸ਼ਵ ਦੀਆਂ ਚੋਟੀ ਦੀਆਂ 5 ਕੰਪਨੀਆਂ ਵਿੱਚੋਂ ਮਹਿੰਦਰਾ ਫਸਟ ਚੁਆਇਸ ਸਰਵਿਸਜ਼ ਵੱਲੋਂ ਮਲਟੀ ਬ੍ਰਾਂਡ ਸਰਵਿਸ ਸੈਂਟਰ ਅਤੇ ਰਿਟੇਲ ਖੇਤਰ ਦੀ ਮੰਨੀ ਪ੍ਰਮੰਨੀ ਕੰਪਨੀ ਕੈਪਸ਼ਨਜ ਦਾ ਮਲਟੀ ਬ੍ਰਾਂਡ ਨਾਕਆਊਟ ਸਟੋਰ ਖੋਲਣ ਦੇ ਸਹਿਮਤੀ ਪੱਤਰ ਕੰਪਨੀ ਅਧਿਕਾਰੀਆਂ ਤੋਂ ਪ੍ਰਾਪਤ ਕੀਤੇ ।ਜਿਕਰਯੋਗ ਹੈ ਅਜਿਹੇ ਸਰਵਿਸ ਸੈਂਟਰ ਅਤੇ ਨਾਕਆਊਟ ਸਟੋਰ ਭਾਰਤ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪਹਿਲੀ ਵਾਰ ਖੋਲੇ ਜਾ ਰਹੇ ਹਨ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਵਿਦਿਆਰਥੀਆਂ ਵਿੱਚ ਸਕਿੱਲਜ਼ ਦੀ ਘਾਟ ਹੈ। ਇਸ ਸਾਲ ਸੰਸਥਾ ਵਲੋੋਂ ਨੋਜਵਾਨਾਂ ਨੂੰ ਰੁਜਗਾਰ ਦੇ ਕਾਬਲ ਕਰਨ ਲਈ ਸਕਿੱਲਜ਼ ਪ੍ਰਦਾਨ ਕਰਨ ਬਾਰੇ ਕਈ ਉਪਰਾਲੇ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਭਾਰਤ ਸਰਕਾਰ ਦੇ ਸਹਿਯੋਗ ਨਾਲ 20 ਕਰੋੜ ਰੁਪਏ ਦੀ ਮੁੱਢਲੀ ਲਾਗਤ ਵਾਲਾ ਭਾਰਤ ਦਾ ਪਹਿਲਾ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਸੰਸਥਾ ਵਿਖੇ ਖੋਲਿਆ ਗਿਆ ਹੈ। ਜਿਸ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ ਜਦੋਂ ਸੰਸਥਾ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਬਾਬਾ ਫ਼ਰੀਦ ਕੈਂਪਸ ਵਿਖੇ ਆਟੋਮੋਬਾਈਲ ਖੇਤਰ ਦੀ ਪ੍ਰਸਿੱਧ ਕੰਪਨੀ ਮਹਿੰਦਰਾ ਫਸਟ ਚੁਆਇਸ ਸਰਵਿਸਜ਼ ਦਾ ਸਰਵਿਸ ਸੈਂਟਰ ਖੋਲਣ ਅਤੇ ਰਿਟੇਲ ਸੈਕਟਰ ਦੀ ਪ੍ਰਸਿੱਧ ਕੰਪਨੀ ਕੈਪਸ਼ਨਜ਼ ਦਾ ਨਾਕ ਆਊਟ ਸਟੋਰ ਖੋਲਣ ਦੇ ਸਹਿਮਤੀ ਪੱਤਰ ਪ੍ਰਾਪਤ ਕੀਤੇ।
ਮਹਿੰਦਰਾ ਫਸਟ ਚੁਆਇਸ ਸਰਵਿਸਜ਼ ਦੇ ਅਧਿਕਾਰੀਆਂ ਨੇ ਪਾਵਰ ਪੁਆਂਇੰਟ ਪ੍ਰੇਜਨਟੇਸ਼ਨ ਰਾਹੀਂ ਦੱਸਿਆ ਕਿ ਇਸ ਸਰਵਿਸ ਸੈਂਟਰ ਵਿੱਚ ਮਲਟੀ ਬ੍ਰਾਂਡ ਕਾਰਾਂ ਜਿਵੇਂ ਟਾਟਾ, ਹੁੰਡਈ, ਮਾਰੂਤੀ, ਹੋਂਡਾ, ਸੇਵਰਲਟੇ, ਫੋਰਡ ਆਦਿ ਦੀ ਕੰਪਲੀਟ ਸਰਵਿਸ ਕਰਨ ਲਈ ਉੱਚ ਪੱਧਰੀ ਮਸ਼ੀਨਰੀ ਅਤੇ ਤਜ਼ਰਬੇਕਾਰ ਮਾਸਟਰ ਟਰੇਨਰ ਅਤੇ ਟੈਕਨੀਸ਼ੀਅਨ ਉਪਲੱਬਧ ਹੋਣਗੇ। ਇਸ ਸੈਂਟਰ ਵਿੱਚ ਇੰਜਨੀਅਰਿੰਗ ਦੇ ਪ੍ਰੀ ਫਾਈਨਲ ਅਤੇ ਫਾਈਨਲ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੀ ਪ੍ਰੈਕਟੀਕਲ ਟਰੇਨਿੰਗ ਕਰਨਗੇ। ਜਿਸ ਨਾਲ ਵਿਦਿਆਰਥੀ ਹੁਨਰਮੰਦ ਬਣਨਗੇ ਅਤੇ ਕਾਰਪੋਰੇਟ ਜਗਤ ਦੀਆਂ ਪ੍ਰਸਿੱਧ ਕੰਪਨੀਆਂ ਵਿੱਚ ਚੰਗੇ ਪੇਕੇਜ਼ਾਂ ਤੇ ਨੌਕਰੀਆਂ ਪ੍ਰਾਪਤ ਕਰ ਸਕਣਗੇ।ਇਸੇ ਤਰ੍ਹਾਂ ਰਿਟੇਲ ਸੈਕਟਰ ਦੀ ਪ੍ਰਸਿੱਧ ਕੰਪਨੀ ਕੈਪਸ਼ਨਜ਼ ਦੇ ਨਾਕ ਆਊਟ ਸਟੋਰ ਨੂੰ ਵੀ ਐਮ.ਬੀ.ਏ. ਦੇ ਵਿਦਿਆਰਥੀ ਹੀ ਚਲਾਉਣਗੇ ਅਤੇ ਵੱਖ ਵੱਖ ਕਾਰਜਾਂ ਜਿਵੇਂ ਮਾਰਕੀਟਿੰਗ, ਐਚ.ਆਰ, ਫਾਇਨਾਂਸ, ਡਿਮਾਂਡ ਐਂਡ ਸਪਲਾਈ ਚੇਨ, ਬਿਲ ਜਨਰੇਸ਼ਨ, ਸਟੋਰੇਜ਼ ਆਦਿ ਨੂੰ ਬਾਖੂਬੀ ਨਿਭਾਉਣ ਦਾ ਹੁਨਰ ਪਾ੍ਰਪਤ ਕਰਨਗੇ। ਜਿਸ ਦਾ ਵਿਦਿਆਰਥੀਆਂ ਨੂੰ ਭਰਪੂਰ ਫਾਇਦਾ ਹੋਵੇਗਾ ਅਤੇ ਉਹ ਸਿਖਲਾਈ ਦੇ ਨਾਲ ਨਾਲ ਕਮਾਈ ਵੀ ਕਰਨਗੇ। ਜ਼ਿਕਰਯੋਗ ਹੈ ਕਿ ਸੰਸਥਾ ਨੇ ਪਹਿਲਾਂ ਹੀ ‘ਵਿਲੱਖਣ ਇੰਡਸਟਰੀ ਅਕੈਡਮੀਆ ਇੰਟਰਫੇਸ ਮਾਡਲ’ ਤਹਿਤ ਐਮ.ਓ.ਯੂ. ਸਾਈਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ‘ਸਕੂਲ ਆਫ਼ ਸਕਿੱਲ ਡਿਵੈਲਪਮੈਂਟ’ ਦੇ ਅਧੀਨ ਵੱਡੀ ਲਾਗਤ ਨਾਲ ਬਣਾਈ ‘ਡਿਜ਼ੀਟਲ ਲੈਂਗੂਏਜ਼ ਲੈਬ’ ਅਤੇ ‘ਕੈਰੀਅਰ ਲੈਬ’ ਦੀ ਸ਼ੁਰੂਆਤ ਹੋ ਚੁੱਕੀ ਹੈ।
Punjab Post Daily Online Newspaper & Print Media