
ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਨੂੰ ਡਾ: ਜਗਦੀਸ਼ ਗਰੋਵਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪਿਛਲੇ ਸਮੇਂ ਦੌਰਾਨ ਕੇਂਦਰ ਵਿਖੇ ਕੀਤੇ ਕੰਮਾਂ ਨੂੰ ਉਲੀਕਣਾ ਹੁੰਦਾ ਹੈ। ਡਾ: ਗਰੋਵਰ ਨੇ ਇਸ ਕੇਂਦਰ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਸਮੂਹ ਹਾਜ਼ਰੀਨ ਨਾਲ ਸਾਝੀਆਂ ਕੀਤੀਆਂ ਡਾ: ਅਜੀਤਪਾਲ ਸਿੰਘ ਧਾਲੀਵਾਲ ਨੇ ਆਉਣ ਵਾਲੇ ਸਮੇਂ ਦਯਰਾਨ ਉਲੀਕੇ ਪ੍ਰੋਗਰਾਮ ਹਾਊਸ ਨਾਲ ਸਾਝੇ ਕੀਤੇ। ਪੀ.ਏ.ਯੂ ਲੁਧਿਆਣਾ ਤੋਂ ਆਏ ਮੁੱਖ ਮਹਿਮਾਨ ਡਾ: ਪੁਸ਼ਪਿੰਦਰ ਸਿੰਘ ਔਲਖ, ਵਧੀਕ ਨਿਰਦੇੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕੇਵਲ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ ਉਨਾਂ ਕਿਹਾ ਕਿ ਝੋਨੇ ਵਿਚ ਪਾਣੀ ਬਦਲਾਉਣ ਵਾਲੇ ਯੰਤਰ ਟੈਨਸੀਓਮੀਟਰ ਦੀ ਸੋਧ ਕਰਕੇ ਨਵਾਂ ਮਾਡਲ ਛੇਤੀ ਹੀ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।ਡਾ: ਜਗਤਾਰ ਸਿੰਘ ਧਾਲੀਵਾਲ ਵਧੀਕ ਨਿਰਦੇਸ਼ਕ ਖੋਜ ਨੇ ਕਿਹਾ ਕਿ ਕੇ.ਵੀ.ਕੇ ਨੂੰ ਪਿੰਡਾਂ ਵਿਚ ਵੱਧ ਤੋਂ ਵੱਧ ਸਿਖਲਾਈ ਕੋਰਸ ਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਆਪਣੇ ਉਤਪਾਦਾ ਦੇ ਸੁਚੱਜੇ ਮੰਡੀਕਰਨ ਲਈ ਸਵੇਂ ਸਹਾਇਤਾ ਗਰੁੱਪ ਬਣਾਉਣ ਦੀ ਲੋੜ ਹੈ।
ਇਸ ਮੌਕੇ ਸ਼ਾਮਲ ਕਿਸਾਨ ਮਹਿਕਮਿਆਂ ਨਾਲ ਸਬੰਧੀ ਅਧਿਕਾਰੀ, ਕਰਮਚਾਰੀਆ, ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਆਪਣੇ ਵਿਚਾਰ ਸਾਝੇ ਕੀਤੇ। ਇਨ੍ਹਾਂ ਤੋਂ ਇਲਾਵਾ ਡਾ: ਅੰਗਰੇਜ਼ ਸਿੰਘ ਡਾ: ਗੁਰਮੀਤ ਸਿੰਘ, ਡਾ: ਜਗਿੰਦਰ ਸਿੰਘ ਬਰਾੜ ਅਤੇ ਡਾ: ਪਰਮਜੀਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media