
ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਵਿਦਿਆਰਥਣ ਹਰਗੁਣ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੀ ਪ੍ਰੀਖਿਆ ਬੀ. ਏ ਸਮੈਸਟਰ ਛੇਵਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਕੁੱਲ 14 ਮੈਰਿਟਾ ਬੀ. ਏ. ਸਮੈਸਟਰ ਛੇਵਾਂ ਹਰਗੁਨ ਕੌਰ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ 2400 ਵਿਚੋਂ 2055 ਅੰਕ ਪ੍ਰਾਪਤ ਕੀਤੇ।ਦਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਵਿਚੋਂ ਚੌਥਾ ਸਥਾਨ ਹਾਸਲ ਕਰਦੇ ਹੋਏ 2400 ਵਿਚੋਂ 1881 ਅੰਕ ਪ੍ਰਾਪਤ ਕੀਤੇ।ਸਤਨਾਮ ਕੌਰ ਨੇ ਯੂਨੀਵਰਸਿਟੀ ਵਿਚੋਂ ਪੰਜਵਾਂ ਸਥਾਨ ਹਾਸਲ ਕਰਦੇ ਹੋਏ 1848 ਅੰਕ ਪ੍ਰਾਪਤ ਕੀਤੇ। ਕਿਰਨਦੀਪ ਨੇ ਸਤਵਾਂ ਸਥਾਨ ਹਾਸਲ ਕਰਦੇ ਹੋਏ 1836 ਅੰਕ ਪ੍ਰਾਪਤ ਕੀਤੇ।ਵਰਿੰਦਾ ਅਤੇ ਕੋਮਲਜੋਤ ਕੌਰ ਨੇ ਯੂਨੀਵਰਸਿਟੀ ਵਿਚੋਂ ਅਠਵਾਂ ਸਥਾਨ ਹਾਸਲ ਕਰਦੇ ਹੋਏ 1834 ਅੰਕ ਪ੍ਰਾਪਤ ਕੀਤੇ।ਇਸ ਤੋਂ ਇਲਾਵਾ ਮਹਿਕ, ਸ਼ਵੇਤਾ ਮਲਹੋਤਰਾ, ਮਨਪ੍ਰਵੇਸ਼ ਕੌਰ, ਰਮਨੀਤ ਕੌਰ, ਨਵਦੀਪ, ਯਾਮਿਨੀ ਰਤਨ, ਚਿਰਾਗ ਅਤੇ ਪੂਜਾ ਖੰਨਾ ਨੇ ਯੂਨੀਵਰਸਿਟੀ ਵਿਚ ਮੈਰਿਟ ਸਥਾਨ ਅਰਜਿਤ ਕੀਤੇ।
ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀ. ਏ. ਸਮੈਸਟਰ ਛੇਵਾਂ ਮਈ 2015 ਦੀ ਪ੍ਰੀਖਿਆ ਵਿਚੋਂ ਕੁਲ 14 ਮੈਰਿਟ ਸਥਾਨ ਹਾਸਲ ਕੀਤੇ। ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਨੇ ਮੈਰਿਟ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਤਸ਼ਾਹਿਤ ਕੀਤਾ ਕਿ ਉੇਹ ਭੱਵਿਖ ਵਿਚ ਵੀ ਇਸੇ ਤਰ੍ਹਾਂ ਅੱਗੇ ਵੱਧਦੇ ਰਹਿਣ।ਡਾ. ਮਿਸਿਜ਼ ਨੀਰੂ ਚੱਡਾ, ਡਾ. ਰਿਤੂ ਸ਼ਰਮਾ, ਸੰਦੀਪ ਜੁਤਸੀ, ਨਰੇਸ਼ ਕੁਮਾਰ ਅਤੇ ਅਰਜਿੰਦਰ ਕੌਰ ਨੇ ਵਿਦਿਆਰਥਣਾਂ ਦੀ ਸਰਾਹਣਾ ਕਰਦੇ ਹੋਏ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਪਿਛਲੇ ਸਾਲ ਵੀ ਇਨ੍ਹਾਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਨਤੀਜਿਆਂ ਵਿਚੋਂ ਅਵੱਲ ਸਥਾਨ ਹਾਸਿਲ ਕੀਤੇ ਸਨ।
Punjab Post Daily Online Newspaper & Print Media