Sunday, August 9, 2026

ਸ਼ਰਾਬੀ ਗੀਤ ਸਿਰਫ਼ ਐਕਟਿੰਗ – ਹਾਕਮ ਬਖਤੜੀਵਾਲਾ

 PPN1507201507

ਸੰਦੌੜ, 15 ਜੁਲਾਈ (ਹਰਮਿੰਦਰ ਸਿੰਘ) – ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਦਲਜੀਤ ਕੌਰ ਦੁਆਰਾ ਗਾਇਆ ਸ਼ਰਾਬੀ ਗਾਣਾ ਸੋਸ਼ਲ ਮੀਡੀਏ ਰਾਹੀ ਵਾਇਰਲ ਹੋ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਗੀਤ ਨੂੰ ਗਾਉਣ ਦੌਰਾਨ ਗਾਇਕ ਹਾਕਮ ਬਖਤੜੀਵਾਲਾ ਵੱਲੋਂ ਗੀਤ ਦੇ ਬੋਲਾਂ ਅਨੁਸਾਰ ਸ਼ਰਾਬੀ ਦਾ ਰੋਲ ਇਸ ਕਦਰ ਕੀਤਾ ਕਿ ਹਰੇਕ ਦੇਖਣ ਵਾਲੇ ਨੂੰ ਯਕੀਨ ਹੋ ਰਿਹਾ ਹੈ ਕਿ ਇਸ ਗੀਤ ਨੂੰ ਉਨ੍ਹਾਂ ਬੇਲੋੜੀ ਸ਼ਰਾਬ ਪੀ ਕੇ ਗਾਇਆ ਹੈ।ਇਸ ਦੇ ਸਪਸ਼ੱਟੀਕਰਨ ਵਿਚ ਅੱਜ ਸੰਦੌੜ ਵਿਖੇ ਪਹੁੰਚੇ ਹਾਕਮ ਬਖਤੜੀਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ ਵਿਚ ਮੇਰੇ ਦੁਆਰਾ ਕੀਤੀ ਸ਼ਰਾਬੀ ਦੀ ਐਕਟਿੰਗ ਹੀ ਹੈ, ਨਾ ਕਿ ਅਸਲ ਉਨ੍ਹਾਂ ਕਿਹਾ ਕਿ ਹਰੇਕ ਪ੍ਰੋਗਰਾਮ ਦੌਰਾਨ ਮੇਰੇ ਦੁਆਰਾ ਇਸ ਗੀਤ ਪ੍ਰਤੀ ਲੋਕਾਂ ਦੇ ਧਿਆਨ ਨੂੰ ਖਿਚਵਾਂ ਅਤੇ ਮਨੋਰੰਜਨ ਕਰਨ ਦੇ ਆਧਾਰ ‘ਤੇ ਗਾਇਆ ਜਾਂਦਾ ਹੈ, ਖ਼ਾਸਕਰ ਇਹ ਗੀਤ ਜੋ ਕਿ ਸੋਸ਼ਲ ਸਾਈਟਾਂ ‘ਤੇ ਵਾਇਰਲ ਹੈ ਉਹ ਇੱਕ ਮਾਲਵੇ ਦੇ ਪ੍ਰਸਿੱਧ ਮੇਲੇ ਬਾਬਾ ਦਾਮੂਸ਼ਾਹ ਜੀ (ਲੁਹਾਰਾ) ਮੌਕੇ ਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਰ ਸਾਨੂੰ ਖੁਸ਼ੀ ਹੈ ਕਿ ਸੋਸ਼ਲ ਸਾਈਟ ਤੇ ਇਸ ਗੀਤ ਨੂੰ ਲਗਭਗ 5 ਲੱਖ ਤੋ ਵੱਧ ਲੋਕਾਂ ਨੇ ਸੁਣਿਆ ਅਤੇ ਦੇਖਿਆ ਇਸ ਲਈ ਅੱਸੀ ਪ੍ਰਸੰਸਕਾਂ ਦੇ ਅਤਿ ਰਿਣੀ ਰਹਾਂਗੇ।
ਇਸ ਮੌਕੇ ਉਨ੍ਹਾਂ ਨਾਲ ਨਾਵਲਕਾਰ ਕਰਤਾਰ ਸਿੰਘ ਮਾਨ,ਗੀਤਕਾਰ ਜਗਦੇਵ ਮਾਨ ਸੇਖਦੌਲਤ, ਲੇਖਕ ਰਣਜੀਤ ਝੁਨੇਰ, ਲੇਖਕ ਤਰਸੇਮ ਮਹਿਤੋ, ਰਾਜਵਿੰਦਰ ਰੌਂਤਾ, ਨੰਨੂੰ ਬਖਤੜੀਵਾਲਾ ਅਤੇ ਜੁਵਰਾਜ ਸ਼ੇਖਦੌਲਤ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply