ਸਿੱਖਾਂ ਲਈ ਅਸਾਨ ਇਮੀਗਰੇਸ਼ਨ ਪ੍ਰਕਿਰਿਆ ਬਨਾਈ ਜਾਵੇ – ਡੈਲੀਗੇਸ਼ਨ
ਨਵੀਂ ਦਿੱਲੀ (ਵਾਸ਼ਿੰਗਟਨ) 15 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਾ ਉਚ ਪੱਧਰੀ ਡੈਲੀਗੇਸ਼ਨ ਜੋ ਕਿ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਰਗਦਰਸ਼ਨ ਉਤੇ ਇਨਾਂ ਦਿਨੀਂ ਅਮਰੀਕਾ ਦੀ ਯਾਤਰਾ ਵਿਚ ਹਨ। ਡੈਲੀਗੇਸ਼ਨ ਨੇ ਸ੍ਰੀਮਤੀ ੲਲੀਨ ਓ ਕੋਨੋਰ, ਡਿਪਟੀ ਸਹਾਇਕ ਸਚਿਵ, ਸਟੇਟ ਵਾਸ਼ਿੰਗਟਨ ਮੰਤਰਾਲੇ ਨਾਲ ਮੁਲਾਕਾਤ ਦੋਰਾਨ ਸਿੱਖਾਂ ਦੇ ਮਸਲਿਆਂ ਨੂੰ ਉਨ੍ਹਾਂ ਸਾਹਮਣੇ ਰਖਦਿਆਂ ਮੰਗ ਕੀਤੀ ਕਿ ਅਮਰੀਕਾ ਦੀ ਫੌਜ ਵਿਚ ਸਿੱਖ ਰੈਜੀਮੇਂਟ ਬਣਾਈ ਜਾਵੇ ਕਿਉਂਕਿ ਅਮਰੀਕਾ ਵਿਚ ਸਿੱਖ ਬਹੁਤ ਗਿਨਤੀ ਵਿਚ ਰਹਿੰਦੇ ਹਨ ਨਾਲ ਹੀ ਉਨ੍ਹਾਂ ਨੂੰ ਇਹ ਵੀ ਦਸਿਆ ਕਿ ਦੂਜੇ ਸੰਸਾਰਕ ਯੁਧ ਵਿਚ ਸਿੱਖ ਫੌਜੀਆਂ ਵੱਲੋਂ ਡਵਿਟ ਡੀ ਐਸਨਹੋਅਰ ਦੇ ਨਾਲ ਮਿਲਕੇ ਜੋ ਕਿ ਉਸ ਸਮੇਂ ਸੰਯੁਕਤ ਸੇਨਾਵਾਂ ਦੇ ਕਮਾਂਡਰ ਸੀ ਅਤੇ ਬਾਅਦ ਵਿਚ ਅਮਰੀਕਾ ਦੇ ਰਾਸ਼ਟਰਪਤੀ ਵੀ ਬਣੇ, ਉਨ੍ਹਾਂ ਨਾਲ ਮਿਲਕੇ ਵਿਸ਼ੇਸ਼ ਭੂਮਿਕਾ ਨਿਭਾਈ ਸੀ ਜਿਸਦੀ ਯਾਦ ਵਿਚ ਅਮਰੀਕੀ ਫੌਜ ਵਿਚ ਸਿੱਖ ਰੈਜੀਮੇਂਟ ਦਾ ਵਿਸ਼ੇਸ਼ ਤੋਰ ਉਤੇ ਗਠਨ ਕੀਤਾ ਜਾਵੇ ਨਾਲ ਹੀ ਬਾਹਰਲੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਸਿੱਖਾਂ ਦੇ ਏਮੀਗਰੇਸ਼ਨ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਇਆ ਜਾਵੇ।
ਡੈਲੀਗੇਸ਼ਨ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦਿਲੀ ਯੁਨਿਟ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਯੁਨਾਇਟੇਡ ਸਟੇਟ ਅਥਾਰਟੀ ਨੂੰ ਮਸ਼ਵਰਾ ਦਿਤਾ ਕਿ ਸਿੱਖਾਂ ਨੇ ਜੋ ਸੰਸਾਰ ਵਿਚ ਸ਼ਾਂਤੀ ਬਨਾਉਣ ਵਿਚ ਅਹਿਮ ਭੂਮਿਕਾ ਨਿਭਾਈ। 9/11 ਦੇ ਬਾਅਦ ਸਿੱਖ ਆਪਣੀ ਪਹਿਚਾਣ ਦੇ ਲਈ ਜੂਝ ਰਹੇ ਹਨ। ਡੈਲੀਗੇਸ਼ਨ ਨੇ ਅਮਰੀਕਾ ਦੇ ਵਖਰੇ ਵਖਰੇ ਸ਼ਹਿਰਾਂ ਵਿਚ ਪੰਜਾਬ ਤੋਂ ਆ ਕੇ ਰਹਿਣ ਵਾਲੇ ਪੰਜਾਬੀ ਖਾਸ ਕਰ ਸਿੱਖਾਂ ਨਾਲ ਮਿਲਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਦੀ ਜਾਣਕਾਰੀ ਦਿਤੀ।
ਮਨਜੀਤ ਸਿੰਘ ਜੀ.ਕੇ. ਨੇ ਸ੍ਰੀਮਤੀ ੲਲੀਨ ਓ ਕੋਨੋਰ ਨੂੰ ਦਸਿਆ ਕਿ ਸਿੱਖ ਇਕ ਮੇਹਨਤੀ ਕੌਮ ਹੈ ਜੋ ਕਿ ਵੱਡੇ ਪੈਮਾਨੇ ਉਤੇ ਅਮਰੀਕਾ ਦੇ ਵਿਕਾਸ ਅਤੇ ਇਕੋਨਮੀ ਨੂੰ ਬਨਾਏ ਰੱਖਣ ਅਤੇ ਅਮਰੀਕਾ ਦੀ ਤਰੱਕੀ ਵਿਚ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ ਇਸ ਲਈ ਅਮਰੀਕਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦੀ ਜਾਣ ਮਾਲ ਦੀ ਰਖਿਆ ਨੂੰ ਯਕੀਨੀ ਬਣਾਏ। ਉਨ੍ਹਾਂ ਇਹ ਵੀ ਦਸਿਆ ਕਿ ਕੁਝ ਲੋਕ ਆਪਣੇ ਨਿਜੀ ਮੁਫਾਦਾਂ ਲਈ ਇਥੇ ਗੈਰ ਕਾਨੂੰਨੀ ਇਮੀਗਰੇਸ਼ਨ ਦਾ ਰੈਕਿਟ ਚਲਾ ਰਹੇ ਹਨ ਜਿਸ ਕਾਰਨ ਉਥੇ ਭਾਰਤ ਵਿਚ ਵੀਜਾ ਲੈਣ ਵਾਲੇ ਭਾਰਤੀ ਸਿੱਖਾਂ ਦੇ ਮਨ ਨੂੰ ਦੁਖ ਪਹੁੰਚ ਰਿਹਾ ਹੈ।
ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਸਿੱਖਾਂ ਨੂੰ ਆਪਣੀ ਪਹਿਚਾਣ ਦੱਸਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਅਮਰੀਕਾ ਦੀ ਸਰਕਾਰ ਨੂੰ ਨਵੀਂ ਤਕਨੀਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਵੇਂ ਕਿ ਲਘੁ ਫਿਲਮ, ਡਾਕਯੁਮੈਂਟਰੀ, ਸੋਸ਼ਲ ਮੀਡੀਆ, ਧਾਰਮਿਕ ਗਿਆਨ ਦਾ ਅਦਾਨ ਪ੍ਰਦਾਨ ਕਰਨਾ, ਅਖਬਾਰਾਂ ਦੇੋ ਮਾਧਿਅਮ ਨਾਲ ਅਤੇ ਸਕੂਲਾਂ ਕਾਲਜਾਂ ਵਿਚ ਸਿੱਖਾਂ ਦੀ ਕੁਰਬਾਨੀਆਂ ਅਤੇ ਇਤਿਹਾਸ ਬਾਰੇਸ ਪੜਾਇਆ ਜਾਵੇ। ਡੈਲੀਗੇਸ਼ਨ ਨੇ ਇਸ ਵਿਸ਼ੇ ਉਤੇ ਇਕ ਮੈਮੋਰੰਡਮ ਦੋ ਦੇਸ਼ਾਂ ਦੇ ਸੰਸਕ੍ਰਿਤਕ ਅਦਾਲ ਪ੍ਰਦਾਨ ਦੇ ਸਮੇਂ ਰਖਿਆ।
ਡੈਲੀਗੇਸ਼ਨ ਵੱਲੋਂ ਇਹ ਵੀ ਗਲ ਬੜੀ ਸਹਿਨਸ਼ੀਲਤਾ ਨਾਲ ਕੁਝ ਵਿਵਾਦਤ ਸੰਸਥਾਵਾਂ ਦੇ ਨਾਲ ਗਲ ਕਰਦੇ ਹੋਏ ਦਸੀ ਕਿ ਪੰਜਾਬ ਅਤੇ ਭਾਰਤ ਦੇ ਬਾਰੇ ਵਿਚ ਨਕਰਾਤਮਕ ਪ੍ਰਚਾਰ ਕਰ ਰਹੇ ਹਨ ਜਿਵੇਂ ਕਿ ਸਿੱਖ ਫਾਰ ਜਸਟਿਸ ਵਿਸ਼ੇਸ਼ ਰੂਪ ਨਾਲ ਨਕਰਾਤਮਕ ਸੋਚ ਲਈ ਕੰਮ ਕਰ ਰਹੇ ਹਨ। ਇਹ ਸੰਸਥਾ ਡੈਲੀਗੇਸ਼ਨ ਨੂੰ ਅਮਰੀਕਾ ਤੋਂ ਚਲੇ ਜਾਣ ਲਈ ਧਮਕਿਆਂ ਦੇ ਰਹੀ ਹੈ।ਜਿਸ ਲਈ ਮਨਜਿੰਦਰ ਸਿੰਘ ਸਿਰਸਾ ਨੇ ਹੋਮਲੈਂਡ ਸਿਕਯੋਰਿਟੀ ਦੇ ਕੋਲ ਕੇਸ ਸੀਸੀਐਨ 15-194-2119 ਮਿਤੀ 13 ਜੁਲਾਈ ਨੂੰ ਵਾਸ਼ਿੰਗਟਨ ਦੇ ਪੁਲਿਸ ਵਿਭਾਗ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਥਾਰਟੀ ਨੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਾਣ ਤੋਂ ਮਾਰਨ ਦੀ ਧਮਕੀ ਅਤੇ ਸ਼ਰੀਰਕ ਸੋਸ਼ਨ ਦੇ ਬਾਰੇ ਵਿਚ ਜਾਂਚ ਸ਼ੁਰੂ ਕਰ ਦਿਤੀ ਹੈ। ਸ੍ਰੀਮਤੀ ਏਲੀਨ ਓ ਕੋਨੋਰਾ ਨੇ ਡੈਲੀਗੇਸ਼ਨ ਦਾ ਡਿਪਾਰਟਮੈਂਟ ਆਫ ਸਟੇਟ ਵਿਚ ਆਉਣ ਲਈ ਧੰਨਵਾਦ ਕੀਤਾ ਅਤੇ ਅਮਰੀਕਾ ਵਿਚ ਸਿੱਖਾਂ ਦੁਆਰਾ ਵਿਕਾਰਸ ਵਿਚ ਦਿਤੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਫੌਜ ਵਿਚ ਸਿੱਖਾਂ ਦੀ ਭਰਤੀ ਕਰਨ ਲਈ ਪੂਰੀ ਤਰ੍ਹਾਂ ਦਿਲੋਂ ਵਿਚਾਰ ਕਰ ਰਹੇ ਹਨ ਜਿਸ ਵਿਚ ਸਿੱਖਾਂ ਨੂੰ ਪਗੜੀ ਬੰਨਣ ਦੀ ਆਗਿਆ ਵੀ ਦਿਤੀ ਜਾਵੇਗੀ ਅਤੇ ਉਨ੍ਹਾਂ ਨੇ ਸਿੱਖ ਰੈਜੀਮੇਂਟ ਸਥਾਪਿਤ ਕਰਨ ਦੀ ਡੈਲੀਗੇਸ਼ਨ ਦੀ ਮੰਗ ਨੂੰ ਅੱਗੇ ਸਬੰਧਤ ਅਧਿਕਾਰੀਆਂ ਕੋਲ ਭੇਜਣ ਦੀ ਜਾਣਕਾਰੀ ਦਿਤੀ। ਡੈਲੀਗੇਸ਼ਨ ਵਿਚ ਮਨਜੀਤ ਸਿੰਘ ਜੀ.ਕੇ ਅਤੇ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਅਵਤਾਰ ਸਿੰਘ ਹਿਤ, ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਚਮਨ ਸਿੰਘ, ਹਰਵਿੰਦਰ ਸਿੰਘ ਕੇਪੀ ਅਤੇ ਪੁਨੀਤ ਚੰਢੋਕ ਸ਼ਾਮਲ ਸਨ।
Punjab Post Daily Online Newspaper & Print Media
