
ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਸੈਂਟਰ ਆਫ਼ ਐਕਸੀਲੈਂਸ ਦੇ ਖੇਤਰੀ ਟਰੇਨਿੰਗ ਸੈਂਟਰ ਅੰਮ੍ਰਿਤਸਰ ਜ਼ੋਨ ਵੱਲੋਂ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੀ ਅਗਵਾਈ ਹੇਠ ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅਧਿਆਪਕਾਂ ਦੀ ਅਧਿਆਪਨ ਸਮਰੱਥਾ ਵਧਾਉਣ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਵੱਖਵੱਖ ਡੀ.ਏ.ਵੀ. ਸੰਸਥਾਵਾਂ ਦੇ ਵੱਖਵੱਖ ਵਿਸ਼ਿਆਂ ਨਾਲ ਸੰਬੰਧਿਤ 43 ਅਧਿਆਪਕਾਂ ਨੇ ਸ਼ਿਰਕਤ ਕੀਤੀ । ਇਹ ਵਰਕਸ਼ਾਪ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਅੰਗ੍ਰੇਜ਼ੀ, ਗਣਿਤ, ਫ਼ਿਜ਼ਿਕਸ, ਕੈਮਿਸਟਰੀ, ਬਾਇਉਲੋਜੀ, ਪੋਲਿਟੀਕਲ ਸਾਇੰਸ ਅਤੇ ਪੰਜਾਬੀ ਵਿਸ਼ਿਆਂ ਦਾ ਅਧਿਆਪਨ ਕਰਨ ਵਾਲੇ ਅਧਿਆਪਕਾਂ ਲਈ ਸੀ ।ਸਮੂਹ ਅਧਿਆਪਕਾਂ ਦਾ ਹੌਂਸਲਾ ਵਧਾਉਣ ਅਤੇ ਪ੍ਰੇਰਨਾ ਦੇਣ ਲਈ ਡੀ.ਏ.ਵੀ. ਪਬਲਿਕ ਅਤੇ ਏਡਿਡ ਸਕੂਲਾਂ ਦੇ ਨਿਰਦੇਸ਼ਕ ਸ਼੍ਰੀ ਜੇ.ਪੀ. ਸ਼ੂਰ ਜੀ ਅਤੇ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਉਚੇਚੇ ਤੌਰ ਤੇ ਮੌਜੂਦ ਸਨ।ਸ਼੍ਰੀ ਜੇ.ਪੀ. ਸ਼ੂਰ ਨੇ ਕਿਹਾ ਕਿ ਅਧਿਆਪਕਾਂ ਨੂੰ ਹਮੇਸ਼ਾਂ ਆਪਣੇ ਵਿਸ਼ੇ ਅਤੇ ਪਾਠਕ੍ਰਮ ਵਿਚਲੀਆਂ ਨਵੀਆਂ ਤਬਦੀਲੀਆਂ ਤੋਂ ਆਪਣੇ ਆਪ ਨੂੰ ਜਾਣੂ ਅਤੇ ਸੁਚੇਤ ਰੱਖਣਾ ਚਾਹੀਦਾ ਹੈ । ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਕਿਹਾ ਕਿ ਅਧਿਆਪਕ ਸਦਾ ਹੀ ਵਿਦਿਆਰਥੀਆਂ ਦੇ ਆਦਰਸ਼ ਹੁੰਦੇ ਹਨ ।ਇਸ ਲਈ ਅਧਿਆਪਕਾਂ ਨੂੰ ਸਦਾ ਹੀ ਵਿਦਿਆਰਥੀਆਂ ਦੇ ਸਾਹਮਣੇ ਨੈਤਿਕਤਾ ਦੀ ਮਿਸਾਲ ਬਣਨਾ ਚਾਹੀਦਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਖ਼ਸੀ ਦਾ ਸਰਬਪੱਖੀ ਵਿਕਾਸ ਹੀ ਸਮੇਂ ਦੀ ਲੋੜ ਹੈ।ਇਹ ਤਾਂ ਹੀ ਸੰਭਵ ਹੈ ਜੇ ਅਧਿਆਪਕ ਸਿਖਿਆ ਪ੍ਰਣਾਲੀ ਵਿੱਚ ਆਉਂਦੀਆਂ ਨਵੀਆਂ ਤਬਦੀਲੀਆਂ ਤੋਂ ਜਾਣੂ ਹੋਣ ।
ਸ਼੍ਰੀਮਤੀ ਪ੍ਰਤਿਭਾ ਪੰਘਾਲ ਅੰਗ੍ਰੇਜ਼ੀ, ਸ਼੍ਰੀਮਤੀ ਅਰਪਨਾ ਨਈਅਰ ਅਤੇ ਸ਼੍ਰੀ ਪਵਨ ਖੁਰਾਨਾ ਗਣਿਤ,, ਸ਼੍ਰੀ ਕਾਬਲ ਸਿੰਘ ਫਿਜ਼ਿਕਸ, ਸ਼੍ਰੀਮਤੀ ਸੁਰਿੰਦਰ ਪਾਲ ਅਤੇ ਸ਼੍ਰੀਮਤੀ ਬੀਨੂ ਮਿੱਤਲ ਬਾਇਉਲੋਜੀੇ, ਸ਼੍ਰੀਮਤੀ ਅੰਜਨਾ ਸ਼ਰਮਾ ਅਤੇ ਸ਼੍ਰੀ ਪਵਨ ਕੁਮਾਰ ਕੈਮਿਸਟਰੀੇ, ਸ਼੍ਰੀਮਤੀ ਪਰਮਿੰਦਰ ਹੁੰਦਲ ਪੰਜਾਬੀ, ਅਤੇ ਸ਼੍ਰੀਮਤੀ ਇੰਦਰਜੀਤ ਸੰਧੂ ਪੋਲਿਟੀਕਲ ਸਾਇੰਸ ਦੇ ਰਿਸੋਰਸ ਪਰਸਨਜ਼ ਸਨ, ਜਿੰਨ੍ਹਾਂ ਨੇ ਸੀ.ਬੀ.ਐਸ.ਈ ਦੇ ‘ਬਲੂ ਪ੍ਰਿੰਟ’ (ਵੱਖ-ਵੱਖ ਵਿਸ਼ਿਆਂ) ‘ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਉਹਨਾਂ ਨੇ ਅਧਿਆਪਕਾਂ ਨੂੰ ਨਵੀਆਂਨਵੀਆਂ ਤਕਨੀਕਾਂ ਅਪਨਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀ ਵਿਸ਼ਾਸਮੱਗਰੀ ਨੂੰ ਚੰਗੀ ਤਰ੍ਹਾਂ ਸਮਝ ਅਤੇ ਸਿਰਜਣਾਤਮਕ ਤਰੀਕੇ ਨਾਲ ਇਮਤਿਹਾਨ ਵਿਚ ਪੇਸ਼ ਕਰ ਸਕਣ।ਵਿਸ਼ਾ ਮਾਹਿਰਾਂ ਨੇ ਆਪੋ ਆਪਣੇ ਵਿਸ਼ਿਆਂ ਦੇ ਔਖੇ ਪੱਖਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਅਤੇ ਉਸਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਤਰੀਕਾ ਦੱਸਿਆ । ਵਰਕਸ਼ਾਪ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਸ਼ਾ ਮਾਹਿਰਾਂ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦਾ ਸ਼ੁਕਰੀਆ ਅਦਾ ਕੀਤਾ ।
Punjab Post Daily Online Newspaper & Print Media