Thursday, September 24, 2026

ਸਰਕਾਰੀ ਹਾਈ ਸਕੂਲ ਚਾਹਲਕਲਾਂ ਵਿਖੇ ਵਧੀਆਂ ਸੇਵਾਵਾਂ ਬਦਲੇ ਸੁਮਨ ਬਾਲਾ ਦਾ ਸਨਮਾਨ

ਸਕੂਲ ਵਿਅਿਾਰਥੀਆਂ ਵੱਲੋ ਸੱਭਿਆਚਾਰਕ ਦੌਰਾਨ ਸਕਿੱਟਾਂ,ਗਿੱਧਾ ਤੇ ਕਵਿਤਾਂਵਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ

PPN1607201501ਬਟਾਲਾ, 16 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਹੁਕਮਾ ਦੀ ਤਾਮੀਲ ਕਰਦਿਆਂ ਸ੍ਰੀ ਮਤੀ ਸੁਮਨ ਬਾਲਾ ਅੰਗਰੇਜ਼ੀ ਅਧਿਆਪਕਾ ਦੀ ਬਦਲੀ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਮੁੰਡੇ) ਬਟਾਲਾ ਵਿਖੇ ਹੋ ਗਈ ਸੀ। ਇਸੇ ਸਬੰਧ ਵਿੱਚ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਮੁੱਖ ਅਧਿਆਪਕ ਸ ਸਤਨਾਮ ਸਿੰਘ ਮੰਡ ਦੀ ਅਗਵਾਈ ਹੇਠ ਸਕੂਲ ਵਿਖੇ ਪਾਰਟੀ ਆਯੋਜਿਤ ਕੀਤੀ ਗਈ। ਇਸ ਦੌਰਾਂਨ ਸਕੂਲ ਅਧਿਆਪਕਾਂ ਵੱਲੋ ਤੋਹਫੇ ਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਇਸ ਸਬੰਧ ਵਿੱਚ ਸ੍ਰੀ ਪਵਨਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਮਨ ਬਾਲਾ ਅੰਗਰੇਜੀ ਅਧਿਆਪਕਾਂ ਇੱਕ ਮਿਹਨਤੀ ਅਧਿਆਪਕ ਸਨ ਤੇ ਸਦਾ ਹੀ ਬੱਚਿਆਂ ਦੀ ਬਿਹਤਰੀ ਵਾਸਤੇ ਕੋਸ਼ਿਸ਼ਾ ਕਰਦੇ ਰਹਿਣਾ ਇਹਨਾ ਦਾ ਨਿਤਕਰਮ ਹੈ।ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਵੱਲੋਂ ਗਿੱਧਾ, ਗੀਤ,ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਇਸ ਸਮਾਗਮ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਉਪ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਣ, ਡੀ ਐਸ ਐਸ ਸ੍ਰੀ ਰਵਿੰਦਰਪਾਲ ਸਿੰਘ ਚਾਹਲ, ਸਤਨਾਮ ਸਿੰਘ ਮੰਡ, ਪ੍ਰਿੰਸੀਪਲ ਸ੍ਰੀ ਮਤੀ ਜ਼ਸਬੀਰ ਕੌਰ,ਰਜਿੰਦਰ ਕੌਰ, ਕਿਰਨ ਬਾਲਾ, ਰਾਜਵਿੰਦਰ ਕੌਰ, ਪਵਨਪ੍ਰੀਤ ਸਿੰਘ, ਪ੍ਰਸੰਤਾ ਸਰਮਾ, ਪਰਮਜੀਤ ਕੌਰ, ਡਾ ਸਤਿੰਦਰ ਕੌਰ, ਜਗਜੀਤ ਸਿੰਘ , ਗੁਰਪ੍ਰੀਤ ਕੌਰ, ਕੰਵਲਜੀਤ ਕੌਰ ਯਾਹਦ ਪੁਰ ਆਦਿ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਇਸ ਸਮਾਗਮ ਵਿੱਚ ਸਿਰਕਤ ਕੀਤੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply