Thursday, September 24, 2026

ਮੁਸਲਿਮ ਭਾਈਚਾਰੇ ਦਾ ਪਿੰਡ ਮਾਹਮਦਪੁਰ ਵਿਖੇ 28ਵਾਂ ਰੋਜ਼ਾ ਖੁਲ੍ਹਵਾਇਆ

PPN1607201505

ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਨੇੜਲੇ ਪਿੰਡ ਅਲੀਪੁਰ ਖ਼ਾਲਸਾ ਵਿਖੇ ਮੁਸਲਿਮ ਭਾਈਚਾਰੇ ਦੇ ਪਵਿੱਤਰ 28ਵੇ ਰੋਜ਼ੇ ਦਾ ਦਿਹਾੜਾ ਸਮੂਹ ਗਰਾਮ ਪੰਚਾਇਤ ਅਲੀਪੁਰ ਖ਼ਾਲਸਾ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਸਜਿਦ ਮਾਹਮਦ ਪੁਰ ਵਿਖੇ ਖੁਲ੍ਹਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਨੇ ਹਰੇਕ ਧਰਮ ਦੇ ਭਾਈਚਾਰੇ ਨੂੰ ਅਮਨ ਅਤੇ ਸ਼ਾਂਤੀ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣ ਲਈ ਸਭ ਨੂੰ ਬਗੈਰ ਕਿਸੇ ਭੇਦ ਭਾਵ ਤੋਂ ਮਿਲ ਜੁੱਲ ਕੇ ਪ੍ਰੇਮ ਭਾਵਨਾ ਨਾਲ ਹਰੇਕ ਤਿਉਹਾਰਾਂ ਨੂੰ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਹੀ ਉੱਚੀ ਤੇ ਸੁੱਚੀ ਇਨਸਾਨੀਅਤ ਦਾ ਸਬੂਤ ਹੈ। ਇਸ ਮੌਕੇ ਭਾਈ ਭਾਈ ਪ੍ਰੀਤਮ ਸਿੰਘ, ਭਾਈ ਜਗਤਾਰ ਸਿੰਘ, ਗੀਤਕਾਰ ਵਿਕੀ, ਭਾਈ ਕੁਲਦੀਪ ਸਿੰਘ ਖ਼ਾਲਸਾ, ਤਾਰਾ ਸਿੰਘ ਮਾਹਮਦਪੁਰ ਆਦਿ ਹੋਰ ਮੁਹਤਬਰ ਸਜਣ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply