Saturday, March 21, 2026

ਸਰਦਾਰ ਜੀ ਫ਼ਿਲਮ ‘ਚ ਤਾਂਤਰਿਕ ਦੀ ਭੂਮਿਕਾ ਨਿਭਾਉਣਾ ਸਿੱਖ ਸਿਧਾਂਤਾਂ ਦੇ ਉਲਟ-ਲੱਖਾ ਸਿੰਘ ਚੂਹੜਚੱਕ

PPN1607201506

ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਪੰਜਾਬੀ ਫ਼ਿਲਮ ਸਰਦਾਰ ਜੀ ਦੇ ਨਿਰਮਾਤਾ ਰੋਹਿਤ ਜੁਗਰਾਜ ਅਤੇ ਮੁੱਖ ਭੂਮਿਕਾ ਨਿਭਾਉਣ ਵਾਲਾ ਕਿਰਦਾਰ ਦਲਜੀਤ ਸਿੰਘ ਦੁਸਾਂਝ ਸਮੇਤ ਸਮੂਹ ਕਲਾਕਾਰਾਂ ਵੱਲੋਂ ਪੰਜਾਬੀ ਸਰਦਾਰ ਦਾ ਅਕਸ ਇੱਕ ਤਾਂਤਰਿਕ ਅਤੇ ਰੋਮਾਂਸ ਨਾਲ ਭਰਿਆ ਦਿਖਾ ਕੇ ਗੁਰਮਤਿ ਤੋਂ ਉਲਟ ਅਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਅਤਿ ਨਿੰਦਣਯੋਗ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਧਾਰਮਿਕ ਗੀਤਕਾਰ ਲੱਖਾ ਸਿੰਘ ਚੂਹੜਚੱਕ ਨੇ ਸੰਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਦੀ ਬੀਤੇ ਦਿਨੀਂ ਵੀ ਖਾੜਕੂ ਗਾਣੇ ਦੇ ਬੋਲਾਂ ਉੱਤੇ ਫਿਲਮਾਏ ਹੋਏ ਦ੍ਰਿਸ਼ਾਂ ਤੇ ਵੀ ਕਾਫ਼ੀ ਅਲੋਚਨਾ ਧਾਰਮਿਕ ਅਤੇ ਸਭਿਅਕ ਲੋਕਾਂ ਵੱਲੋਂ ਕੀਤੀ ਗਈ ਸੀ।ਇਸ ਦੇ ਬਾਵਜੂਦ ਵੀ ਉਕਤ ਫ਼ਿਲਮ ਵਿਚ ਇਸ ਕਲਾਕਾਰ ਨੇ ਸਿੱਖੀ ਸਿਧਾਂਤਾਂ ਤੋ ਬਿਲਕੁੱਲ ਉਲਟ ਲੋਕਾਂ ਨੂੰ ਵਹਿਮਾਂ ਭਰਮਾਂ ਨਾਲ ਜੋੜਿਆ ਹੈ।ਉਨ੍ਹਾਂ ਕਿਹਾ ਕਿ ਇੱਕ ਸਿੱਖ ਸਰਦਾਰ ਵੱਲੋਂ ਦਸਤਾਰ ਵਿਚ ਹੁੰਦਿਆਂ ਤਾਂਤਰਿਕ ਅਤੇ ਭੁਤਾਂ ਅਤੇ ਹੋਰ ਅਸਲੀਲ ਰੋਮਾਂਸ ਵਾਲੀ ਭੂਮਿਕਾ ਦਰਸਾ ਕਿ ਪੰਜਾਬ ਦੀ ਅਣਖ, ਇੱਜਤਾਂ ਦੀ ਰਾਖੀ ਕਰਨ ਵਾਲੇ ਅਤੇ ਸਿੰਘ ਸੁਰਮਿਆਂ ਦੇ ਇਤਿਹਾਸ ਨਾਲ ਭਰੀਆਂ ਗਾਥਾਵਾਂ ਨੂੰ ਵਿਸਾਰ ਕੇ ਪੰਜਾਬੀ ਨੌਜਵਾਨੀ ਨੂੰ ਸ਼ਰਮਸਾਰ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ।ਇਸ ਮੌਕੇ ਉਹਨਾਂ ਨਾਲ ਭਾਈ ਹਰਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਬਿੱਲਾ, ਨੀਲਾ, ਗੋਲਡੀ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply