Thursday, April 23, 2026

ਟੈੱਕ ਮਹਿੰਦਰਾ ਤੇ ਏਅਰਟੈਲ ਨੇ ਬਾਬਾ ਫ਼ਰੀਦ ਗਰੁੱਪ ਦੇ 4 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ

PPN1707201501
ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਸਮੇਂ ਸਮੇਂ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਦੀ ਪਲੇਸਮੇਂਟ ਡਰਾਈਵ ਆਯੋਜਿਤ ਕਰਕੇ ਆਪਣੇ ਵਿਦਿਆਰਥੀਆਂ ਨੂੰ ਪਲੇਸਮੇਂਟ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਬੀਤੇ ਦਿਨੀ ਵਿਦਿਆਰਥੀਆਂ ਨੂੰ ਅਜਿਹਾ ਹੀ ਸੁਨਹਿਰੀ ਮੌਕਾ ਪ੍ਰਦਾਨ ਕਰਨ ਲਈ ਆਈ.ਟੀ. ਖੇਤਰ ਦੀ ਪ੍ਰਸਿੱਧ ਕੰਪਨੀ ਟੈੱਕ ਮਹਿੰਦਰਾ ਲਿਮ. ਅਤੇ ਟੈਲੀਕਮਿਊਨੀਕੇਸ਼ਨ ਦੀ ਵਿਸ਼ਵ ਵਿੱਚ ਮੋਹਰੀ ਕੰਪਨੀ ਭਾਰਤੀ ਏਅਰਟੈੱਲ ਲਿਮ. ਦੀ ਪਲੇਸਮੇਂਟ ਡਰਾਈਵ ਆਯੋਜਿਤ ਕਰਵਾਈ ਗਈ।ਜਿਸ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਦੱਸਣਯੋਗ ਹੈ ਕਿ ਟੈੱਕ ਮਹਿੰਦਰਾ ਲਿਮ. ਆਈ.ਟੀ. ਖੇਤਰ ਦੀ ਮਲਟੀਨੈਸ਼ਨਲ ਕੰਪਨੀ ਹੈ ਜੋ ਟੈਲੀਕਮਿਊਨੀਕੇਸ਼ਨ ਇੰਡਸਟਰੀ ਨੂੰ ਬਿਜਨਿਸ਼ ਸਪੋਰਟ ਸਰਵਿਸਜ਼ ਅਤੇ ਨੈਟਵਰਕਿੰਗ ਟੈਕਨਾਲੋਜੀ ਸ਼ਲੂਸ਼ਨਜ਼ ਮੁਹੱਈਆ ਕਰਵਾਉਂਦੀ ਹੈ। ਭਾਰਤ ਵਿੱਚ ਸਾਫ਼ਟਵੇਅਰ ਸਰਵਿਸਜ਼ ਪ੍ਰਦਾਨ ਕਰਨ ਵਾਲੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਇਹ ਕੰਪਨੀ 5ਵੇਂ ਸਥਾਨ ਅਤੇ ਭਾਰਤੀ ਫਾਰਚੂਨ 500 ਕੰਪਨੀਆਂ ਵਿੱਚ 111ਵੇਂ ਸਥਾਨ ਤੇ ਹੈ।
ਇਸੇ ਤਰ੍ਹਾਂ ਭਾਰਤੀ ਏਅਰਟੈੱਲ ਲਿਮ. ਵੀ ਟੈਲੀਕਮਿਊਨੀਕੇਸ਼ਨ ਖੇਤਰ ਦੀ ਵਿਸ਼ਵ ਵਿੱਚ ਮੋਹਰੀ ਕੰਪਨੀ ਹੈ ਜਿਸ ਦਾ ਏਸ਼ੀਆ ਅਤੇ ਅਫ਼ਰੀਕਾ ਦੇ 20 ਦੇਸ਼ਾਂ ਵਿੱਚ ਕਾਰੋਬਾਰ ਹੈ। ਵਿਸ਼ਵ ਵਿੱਚ ਗ੍ਰਾਹਕਾਂ ਦੀ ਗਿਣਤੀ ਅਨੁਸਾਰ ਇਹ ਕੰਪਨੀ ਪਹਿਲੇ 4 ਮੋਬਾਈਲ ਸਰਵਿਸ ਪ੍ਰੋਵਾਈਡਰਾਂ ਵਿੱਚ ਆਉਂਦੀ ਹੈ। ਭਾਰਤ ਵਿੱਚ ਇਹ ਕੰਪਨੀ 2ਜੀ, 3ਜੀ ਅਤੇ 4ਜੀ ਵਾਇਰਲੈੱਸ ਸੇਵਾਵਾਂ, ਮੋਬਾਈਲ ਕਾਮਰਸ, ਫਿਕਸਡ ਲਾਈਨ ਅਤੇ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਦੀ ਹੈ। ਬੀ.ਟੈੱਕ ਦੇ ਵਿਦਿਆਰਥੀਆਂ ਲਈ ਆਯੋਜਿਤ ਟੈੱਕ ਮਹਿੰਦਰਾ ਲਿਮ. ਦੀ ਪਲੇਸਮੇਂਟ ਡਰਾਈਵ ਵਿੱਚ ਚੋਣ ਪ੍ਰੀਕਿਰਿਆ ਦੌਰਾਨ ਕੰਪਨੀ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਤਕਨੀਕੀ ਖੇਤਰ ਵਿੱਚ ਮੁਹਾਰਤ ਨੂੰ ਜਾਚਣ ਲਈ ਐਪਟੀਚਿਊਡ ਟੈਸਟ, ਗਰੁੱਪ ਡਿਸਕਸ਼ਨ ਤੋਂ ਇਲਾਵਾ ਪਰਸਨਲ ਇੰਟਰਵਿਊ ਕੀਤੀ ਗਈ।ਇਸੇ ਤਰਾਂ ਭਾਰਤੀ ਏਅਰਟੈੱਲ ਲਿਮ. ਨੇ ਐਮ.ਬੀ.ਏ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਜਿਸ ਵਿੱਚ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਮਾਰਕੀਟਿੰਗ, ਆਈ.ਟੀ., ਫਾਇਨਾਂਸ ਅਤੇ ਮਨੁੱਖੀ ਸਰੋਤਾਂ ਦੇ ਪ੍ਰਬੰਧਨ ਖੇਤਰ ਵਿੱਚ ਮੁਹਾਰਤ ਨੂੰ ਜਾਂਚਣ ਲਈ ਐਪਟੀਚਿਊਡ ਟੈਸਟ, ਗਰੁੱਪ ਡਿਸਕਸ਼ਨ ਤੋਂ ਇਲਾਵਾ ਨਿੱਜੀ ਇੰਟਰਵਿਊ ਕੀਤੀ।ਸੰਸਥਾ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਯੋਗਤਾ ਅਤੇ ਹੁਨਰ ਦਾ ਚੰਗਾ ਪ੍ਰਦਰਸ਼ਨ ਕੀਤਾ ਜਿਸ ਦੇ ਸਿੱਟੇ ਵਜੋਂ ਟੈੱਕ ਮਹਿੰਦਰਾ ਲਿਮ. ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 1 ਵਿਦਿਆਰਥੀ ਨੂੰ ਅਤੇ ਭਾਰਤੀ ਏਅਰਟੈੱਲ ਲਿਮ. ਨੇ 3 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣ ਲਿਆ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply