Friday, October 2, 2026

ਸੁੱਤੇ ਪਏ ਸਕੇ ਭਰਾ ਨੂੰ ਕਤਲ ਕਰਨ ਵਾਲਾ ਭਰਾ ਗ੍ਰਿਫਤਾਰ

PPN1707201502

ਸੰਦੌੜ, 17 ਜੁਲਾਈ (ਹਰਮਿੰਦਰ ਸਿੰਘ ਭੱਟ) – ਸੰਦੌੜ ਪੁਲਿਸ ਨੇ ਬੀਤੇ ਦਿਨੀ ਪਿੰਡ ਸ਼ੇਰਵਾਣੀ ਕੋੇਟ (ਕੇਲੋਂ) ਵਿਖੇ ਰੇਸ਼ਮ ਸਿੰਘ ਪੁੱਤਰ ਉਜਾਗਰ ਸਿੰਘ ਜਿਸ ਦਾ ਉਸ ਦੇ ਸਕੇ ਭਰਾ ਨੇ ਕਤਲ ਕਰ ਦਿੱਤਾ ਸੀ, ਦੇ ਕਾਤਲ ਭਰਾ ਸੁਖਵਿੰਦਰ ਸਿੰਘ ਉਰਫ ਕਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਾਜੇਸ਼ ਸਨੇਹੀ ਐਸ. ਐਚ. ਓ ਥਾਣਾ ਸੰਦੌੜ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਕਾਲਾ ਨੇ ਮਿਤੀ 12 ਜੁਲਾਈ ਦੀ ਰਾਤ ਨੂੰ ਸੁੱਤੇ ਪਏ ਆਪਣੇ ਭਰਾ ਰੇਸ਼ਮ ਸਿੰਘ ਦਾ ਕਹੀ ਦੇ ਟੁੱਟੇ ਹੋਏ ਲੱਕੜ ਦੇ ਪੀਨ ਨਾਲ ਸਿਰ ‘ਚ ਵਾਰ ਕਰਕੇ ਕਤਲ ਕਰ ਦਿੱਤਾ ਸੀ ਤੇ ਆਪ ਵਾਰਦਾਤ ਤੋਂ ਬਾਦ ਫਰਾਰ ਹੋ ਗਿਆਂ ਸੀ।ਜਿਸ ਨੂੰ ਪੁਲਿਸ ਨੇ ਸ਼ੇਰਵਾਣੀ ਕੋਟ ਪਿੰਡ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ।ਉਨਾਂ੍ਹ ਕਿਹਾ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਡ ਲਿਆ ਜਾਵੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply