Thursday, March 19, 2026

ਦਿੱਲੀ ਕਮੇਟੀ ਨੇ ਪੰਜਾਬੀ ਅਖ਼ਬਾਰ ਨੂੰ ਭੇਜਿਆ ਨੋਟਿਸ- ਕਮੇਟੀ ਦੀ ਸਾਖ ਨੂੰ ਖਰਾਬ ਕਰਨ ਦਾ ਲਾਇਆ ਦੋਸ਼

Manjit GK Manjinder Sirsa
ਨਵੀਂ ਦਿੱਲੀ, 17 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਨੈਡਾ ਤੋਂ ਛੱਪਣਵਾਲੇ ਇੱਕ ਪੰਜਾਬੀ ਅਖਬਾਰ ਨੂੰ ਮਾਨਹਾਨੀ ਦਾ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਅਖਬਾਰ ਨੂੰ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਵੱਲੋਂ ਭੇਜੇ ਗਏ ਨੋਟਿਸ ਵਿੱਚ ਮਿਤੀ 16 ਜੁਲਾਈ ਦੇ ਅੰਕ ਵਿੱਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਅਮਰੀਕਾ ਦੌਰੇ ਦੇ ਦੌਰਾਨ ਕਿਸੇ ਸਿੱਖ ਜਥੇਬੰਦੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਖਿਲਾਫ ਅਮਰੀਕਨ ਸਰਕਾਰ ਦੀ ਉੱਚ ਅਧਿਕਾਰੀ ਅਲੀਨ ਓ ਕੋਨੋਰ ਨੂੰ ਦਿੱਤੇ ਗਏ ਮੰਗ ਪੱਤਰ ਦੀ ਖਬਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਕਮੇਟੀ ਵੱਲੋਂ ਇਸ ਸੰਬੰਧ ਵਿੱਚ ਜਾਰੀ ਕੀਤੇ ਗਏ ਪ੍ਰੈਸ ਨੋਟਾਂ ਵਿੱਚ ਉਕਤ ਗਿਰੋਹ ਵੱਲੋਂ ਲੋਕਾਂ ਨਾਲ ਠੱਗੀ ਮਾਰਦੇ ਹੋਏ ਅਮਰੀਕਨ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋ ਕਰਕੇ ਸਿਆਸ਼ੀ ਪਨਾਹ ਪਾਬੰਦੀਸ਼ੁਦਾ ਵਸੂਲੀ ਦੇ ਬਦਲੇ ਦਿਵਾਉਣ ਦੀ ਜਾਣਕਾਰੀ ਦਿੱਤੀ ਗਈ ਸੀ।ਪਰ ਅਖ਼ਬਾਰ ਵੱਲੋਂ ਤੱਥਾਂ ਦੀ ਦੁਰਵਰਤੋਂ ਕਰਦੇ ਹੋਏ ਮਨਜੀਤ ਸਿੰਘ ਜੀ.ਕੇ ਵੱਲੋਂ ਸਮੁੱਚੇ ਸੰਸਾਰ ਵਿੱਚ ਸਿਆਸ਼ੀ ਪਨਾਹ ਲੈਣ ਵਾਲੇੇ ਸਿੱਖਾਂ ਨੂੰ ਮਿਲੀ ਸਿਆਸੀ ਪਨਾਹ ਦੀ ਜਾਂਚ ਕਰਨ ਦੀ ਖ਼ਬਰ ਛਾਪ ਦਿੱਤੀ ਗਈ।ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਦਿੱਲੀ ਕਮੇਟੀ ਨੂੰ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹੋਏ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।ਕਮੇਟੀ ਦੀ ਸਾਖ ਨੂੰ ਖ਼ਰਾਬ ਕਰਨ ਅਤੇ ਪੱਤਰਕਾਰਿਤਾ ਦੇ ਮੌਲਿਕ ਸਿਧਾਤਾਂ ਦੀ ਦੁਰਵਰਤੋਂ ਕਰਨ ਦੇ ਕਾਰਨ ਦਿੱਲੀ ਕਮੇਟੀ ਵੱਲੋਂ ਅਖ਼ਬਾਰ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ।ਮੁਆਫ਼ੀ ਨਾ ਮੰਗਣ ਦੀ ਸੁਰਤ ਵਿੱਚ ਕਮੇਟੀ ਵੱਲੋਂ 100 ਕਰੋੜ ਦੇ ਹਰਜਾਨੇ ਦਾ ਕ੍ਰਿਮੀਨਲ ਕੇਸ ਅਦਾਲਤ ਵਿੱਚ ਦਾਖ਼ਲ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply