Saturday, June 20, 2026

ਜਿਲ੍ਹਾ ਸਿਹਤ ਪ੍ਰਸ਼ਾਸ਼ਨ 21 ਜੁਲਾਈ ਨੂੰ ਮਨਾਏਗਾ ਡੀ-ਵਾਰਮਿੰਗ ਡੇਅ – ਡਾ. ਗੁਪਤਾ

ਡੇਅ ਮਨਾਉਣ ਲਈ ਤਿਆਰੀਆਂ ਮੁਕੰਮਲ, ਡੀਈਓ ਅਤੇ ਡੀਪੀਓ ਨੂੰ ਭੇਜੀਆ ਗੋਲੀਆ

Y k Gupta

ਫਾਜ਼ਿਲਕਾ, 17 ਜੁਲਾਈ (ਵਿਨੀਤ ਅਰੋੜਾ) – ਜਿਲ੍ਹਾ ਸਿਹਤ ਪ੍ਰਸ਼ਾਸ਼ਨ ਵੱਲੋਂ 21 ਜੁਲਾਈ ਨੂੰ ਡੀ ਵਾਰਮਿੰਗ ਡੇਅ ਮਨਾਇਆ ਜਾ ਰਿਹਾ ਹੈ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸਿਵਲ ਸਰਜ਼ਨ ਡਾ. ਵਾਈਕੇ ਗੁਪਤਾ ਨੇ ਦਿਤੀ।
ਡਾ. ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿਚ ਲਗਪਗ ਇਕ ਲੱਖ 26 ਹਜ਼ਾਰ ਬੱਚਿਆਂ ਨੂੰ ਅਤੇ ਸਮੂਹ ਆਂਗਣਵਾੜੀ ਸੈਂਟਰਾਂ ਤੇ ਰਜਿਸਟਰਡ ਲਗਪਗ 12 ਹਜ਼ਾਰ 262 ਬੱਚਿਆਂ ਨੂੰ ਗੋਲੀਆਂ ਖਵਾਈਆਂ ਜਾਣਗੀਆਂ। ਇਸ ਸੰਬੰਧੀ ਲੋੜੀਂਦੀ ਸਪਲਾਈ ਜਿਲ੍ਹਾ ਸਿਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ ਆਈਸੀਡੀਐਸ ਫਾਜ਼ਿਲਕਾ ਨੂੰ ਪਹੁੰਚਾ ਦਿਤੀ ਗਈ ਹੈ। ਇਹ ਗੋਲੀ ਦੁਪਹਿਰ ਦੇ ਖਾਣੇ ਤੋਂ ਬਾਅਦ ਹੀ ਖਵਾਈ ਜਾਵੇਗੀ, ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਸ ਦਿਨ ਸਾਰੇ ਬੱਚੇ ਹਾਜ਼ਰ ਰਹਿਣਗੇ। ਜੇਕਰ ਕੋਈ ਬੱਚਾ ਗੈਰ ਹਾਜ਼ਰ ਰਹਿੰਦਾ ਹੈ ਤਾਂ ਰਹਿੰਦਾ ਹੈ ਤਾਂ ਗੋਲੀ ਅਗਲੇ ਦਿਨ ਖਵਾਈ ਜਾਵੇਗੀ। ਕਿਸੇ ਵੀ ਬੱਚੇ ਨੂੰ ਇਸ ਗੋਲੀ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਇਸ ਮੌਕੇ ਨੋਡਲ ਅਫਸਰ ਡਾ. ਹੰਸ ਰਾਜ, ਨੋਡਲ ਕ੍ਰਮਚਾਰੀ ਬਲਜੀਤ ਸਿੰਘ ਅਤੇ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂੰ ਹਾਜ਼ਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply