ਸਿੱਖਾਂ ਦੇ ਕਾਤਲਾਂ ਨੂੰ ਸਿਰੋਪੇ ਪਾਉਣ ਵਾਲੇ ਸਰਨਾ, ਪੰਨੂੰ ਲਈ ਸਰਨਾ ਸਾਹਿਬ ਕਿਵੇਂ – ਪੱਪੂ

ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿਲੀ ਸਿਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿਸ਼ਘ ਜੀ. ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਅਮਰੀਕੀ ਦੌਰੇ ਦੇ ਦੌਰਾਨ ਸਿੱਖ ਮਸਲਿਆਂ ਉਤੇ ਰੱਖੇ ਗਏ ਵਿਚਾਰਾਂ ਦਾ ਸਮਰਥਨ ਕਰਨ ਦੇ ਨਾਲ ਹੀ ਕਮੇਟੀ ਪ੍ਰਬਸ਼ਧਕਾਂ ਵਲੋਂ ਵਿਵਾਦਿਤ ਗੁਰਪਤਵੰਤ ਸਿੰਘ ਪੰਨੂੰ ਦੀ ਕਾਰਗੁਜਾਰੀ ਦਾ ਵੀ ਖੁਲਾਸਾ ਕੀਤਾ।ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਪਤਰਕਾਰਾਂ ਨੂੰ ਸਸ਼ਬੋਧਿਤ ਕਰਦੇ ਹੋਏ ਕਮੇਟੀ ਦੇ ਵਲੋਂ ਅਮਰੀਕਾ ਵਿਚ ਕੀਤੇ ਗਏ ਕਾਰਜਾਂ ਦਾ ਵੇਰਵਾ ਵੀ ਦਿਤਾ ।
ਚੱਢਾ ਨੇ ਦਿਲੀ ਕਮੇਟੀ ਵੱਲੋਂ ਅਮਰੀਕਾ ਸਰਕਾਰ ਨੂੰ ਸਿਖ ਰੈਜੀਮੇਂਟ ਸਥਾਪਿਤ ਕਰਨ ਦੀ ਕੀਤੀ ਗਈ ਮੰਗ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦਿਲੀ ਕਮੇਟੀ ਅਤੇ ਸ਼੍ਰੋੋਮਣੀ ਅਕਾਲੀ ਦਲ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੇ ਮਸਲਿਆਂ ਨੂੰ ਹਲ ਕਰਵਾਉਣ ਲਈ ਵਚਨਬਧ ਹੈ, ਪਰ ਪੰਨੂੰ ਵੱਲੋਂ ਸਿਖ ਮਸਲਿਆਂ ਦੇ ਹਲ ਦੇ ਮੁਦੱਈ ਜੀ. ਕੇ ਦੇ ਖਿਲਾਫ ਆਧਾਰਹੀਨ ਗਵਾਹਾਂ ਦੇ ਆਧਾਰ ‘ਤੇ ਅਮਰੀਕਾ ਵਿਚ ਸੰਮਨ ਜਾਰੀ ਕਰਵਾਉਣਾ ਉਸ ਦੀ ਕਥਨੀ ਅਤੇ ਕਰਨੀ ਨੂੰ ਸਾਬਤ ਕਰਨ ਲਈ ਕਾਫ਼ੀ ਹੈ।ਚੱਢਾ ਨੇ ਬਿਨਾਂ ਸਬੂਤਾਂ ਦੇ ਪ੍ਰਧਾਨ ਤੇ ਸਕੱਤਰ ਖਿਲਾਫ਼ ਅਮਰੀਕਾ ਵਿੱਖੇ ਦਰਜ ਹੋਈਆਂ ਸ਼ਿਕਾਇਤਾਂ ਨੂੰ ਖਾਰਿਜ ਕਰਨ ਦੀ ਵੀ ਮੰਗ ਕੀਤੀ।
ਪੱਪੂ ਨੇ ਅਮਰੀਕਾ ਦੇ ਸਿੱਖਾਂ ਉਤੇ ਗਲਤ ਪਛਾਣ ਦੇ ਕਾਰਨ ਹੋ ਰਹੇ ਹਮਲਿਆਂ ਉਤੇ ਚਿੰਤਾ ਜਤਾਉਂਦੇ ਹੋਏ ਇਸ ਬਾਰੇ ਵਿਚ ਕਮੇਟੀ ਵੱਫਦ ਵੱਲੋਂ ਅਮਰੀਕਾ ਦੇ ਗ੍ਰਹਿ ਵਿਭਾਗ ਨੂੰ ਸੌਂਪੇ ਗਏ ਮੰਗ ਪੱਤਰ ਦਾ ਵੀ ਜਿਕਰ ਕੀਤਾ । ਪੱਪੂ ਨੇ ਅਮਰੀਕਾ ਵਿਚ ਰਾਜਨੀਤਕ ਪਨਾਹ ਦਿਵਾਉਣ ਦੇ ਨਾਮ ‘ਤੇ ਪੰਨੂੰ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਰੈਕਟ ਚਲਾਉਣ ਦਾ ਵੀ ਦੋਸ਼ ਲਗਾਇਆ।ਪੱਪੂ ਨੇ ਹੈਰਾਨੀ ਜਤਾਈ ਕਿ ਅਕਾਲੀ ਦਲ ਦੀ ਜਿਹੜੀ ਟੀਮ ਸੜਕ ਤੋਂ ਲੈ ਕੇ ਸੰਸਦ ਤੱਕ 1984 ਸਿੱਖ ਕਤਲੇਆਮ ਦੇ ਮਸਲੇ ਨੂੰ ਬੀਤੇ 31 ਸਾਲਾਂ ਤੋਂ ਚੁੱਕ ਰਹੀ ਹੈ ਤੇ ਪੀੜਤਾਂ ਦੇ ਸਮਾਜਿਕ, ਆਰਥਿਕ ਅਤੇ ਵਿਦਿਅਕ ਪੱਧਰ ਨੂੰ ਸੁਧਾਰਨ ਵਾਸਤੇ ਯਤਨਸ਼ੀਲ ਹੈ, ਉਹ ਤਾਂ ਪੰਨੂੰ ਦੀ ਨਜ਼ਰ ਵਿੱਚ ਕੌਮ ਦੀ ਦੁਸ਼ਮਨ ਹੈ। ਪਰ ਕਮੇਟੀ ਦੇ ਸਟੇਜਾਂ ‘ਤੇ ਸਿੱਖਾਂ ਦੇ ਕਾਤਲਾਂ ਨੂੰ ਸਿਰੋਪੇ ਪਾਉਣ ਵਾਲੇ ਪਰਮਜੀਤ ਸਿੰਘ ਸਰਨਾ ਪੰਨੂੰ ਦੀ ਨਜ਼ਰ ਵਿੱਚ ਸਰਨਾ ਸਾਹਿਬ ਹਨ।ਸਿੱਖ ਮਸਲਿਆਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਉਣ ਦਾ ਵੀ ਪੱਪੂ ਨੇ ਭਰੋਸਾ ਦਿਤਾ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਸਕੂਲ ਅਜੂਕੇਸ਼ਨ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਬੰਗਲਾ ਸਾਹਿਬ ਦੇ ਹਸਪਤਾਲ ਦੇ ਚੇਅਰਮੈਨ ਗੁਰਲਾਡ ਸਿੰਘ, ਕਮੇਟੀ ਮੈਂਬਰ ਹਰਦੇਵ ਸਿੰਘ ਧਨੋਵਾ, ਜੀਤ ਸਿੰਘ, ਹਰਜਿੰਦਰ ਸਿੰਘ, ਰਵੇਲ ਸਿੰਘ, ਅਕਾਲੀ ਆਗੂ ਵਿਕ੍ਰਮ ਸਿੰਘ ਅਤੇ ਸਵਰਨਜੀਤ ਸਿੰਘ ਬਰਾੜ ਮੌਜੂਦ ਸਨ।
Punjab Post Daily Online Newspaper & Print Media