
ਅੰਮ੍ਰਿਤਸਰ, 20 ਜੁਲਾਈ (ਪ.ਪ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸz. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.z ਹਰਵਿੰਦਰ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਛੇ ਮਹੀਨਿਆ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸ਼ੂਰਤ ਸਿੰਘ ਨੂੰ ਉਹਨਾਂ ਦੇ ਪਿੰਡ ਹਸਨਪੁਰ ਤੋ ਪੁਲੀਸ ਵੱਲੋ ਜਬਰੀ ਚੁੱਕਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਸਿੱਖ ਦੀ ਅਰਦਾਸ ਨੂੰ ਭੰਗ ਕਰਨ ਦਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਅਧਿਕਾਰ ਨਹੀ ਹੈ।
ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਸਰਨਾ ਭਰਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਕਾਰਵਾਈ ਨਾਲ ਸਿੱਖ ਪੰਥ ਵਿੱਚ ਰੋਸ ਦੀ ਭਾਵਨਾ ਦਾ ਪੈਦਾ ਹੋਣਾ ਕੁਦਰਤੀ ਹੀ ਹੈ।ਉਹਨਾਂ ਕਿਹਾ ਕਿ ਬਜ਼ਿੱਦ ਹੋ ਕੇ ਐਮਰਜੈਸੀ ਵਿੱਚ ਭਾਗ ਲੈਣ ਵਾਲੇ ਸz. ਪ੍ਰਕਾਸ਼ ਸਿੰਘ ਬਾਦਲ ਪੰਥਕ ਪਰੰਪਰਾਵਾ, ਸਿਧਾਂਤਾਂ ਤੇ ਮਰਿਆਦਾ ਤੋ ਭਲੀਭਾਂਤ ਜਾਣੂ ਹਨ ਕਿ ਇੱਕ ਸਿੱਖ ਜਦੋਂ ਅਰਦਾਸ ਕਰਕੇ ਕੋਈ ਕਾਰਜ ਆਰੰਭ ਕਰਦਾ ਹੈ ਤਾਂ ਉਸ ਨੂੰ ਜਾਂ ਤਾਂ ਨੇਪਰੇ ਚਾੜਦਾ ਹੈ ਜਾਂ ਫਿਰ ਸ਼ਹੀਦੀ ਦਾ ਜਾਮ ਪੀਦਾ ਹੈ।ਪਰ ਬਾਦਲ ਨੇ ਇੱਕ ਸਿੱਖ ਬਾਪੂ ਸੂਰਤ ਸਿੰਘ ਨੂੰ ਪੁਲਿਸ ਤੇ ਸੀ.ਆਰ.ਪੀ.ਐਫ ਦੀਆਂ ਸੰਗੀਨਾਂ ਦੀ ਛਾਂ ਹੇਠ ਉਹਨਾਂ ਦੇ ਘਰੋ ਚੁੱਕ ਹਸਪਤਾਲ ਵਿੱਚ ਲਿਜਾ ਕੇ ਪੰਥ ਦੋਖੀ ਜ਼ਕਰੀਆ ਖਾਂ ਤੇ ਔਰੰਗਜੇਬ ਦੀ ਯਾਦ ਤਾਜਾ ਕਰਵਾ ਦਿੱਤੀ ਹੈ।
Punjab Post Daily Online Newspaper & Print Media