Friday, October 16, 2026

ਪੰਜਾਬ ਗਤਕਾ ਐਸੋਸੀਏਸ਼ਨ ਦਾ ਯਤੀਮਖ਼ਾਨਾ ਵਿਖੇ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਸਮਾਪਤ

Gatka

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ ਸੱਗੂ) -ਪੰਜਾਬ ਗਤਕਾ ਐਸੋਸੀਏਸ਼ਨ ਵਲੋਂ 22 ਸਾਲ ਤੋਂ ਵੱਧ ਉੱਮਰ ਦੀਆਂ ਲੜਕੀਆਂ ਨੂੰ ਗਤਕੇ ਦੀ ਆਫੀਸ਼ਲ ਟ੍ਰੇਨਿੰਗ ਦੇਣ ਹਿੱਤ ਗਤਕਾ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰ. ਸਰਬਜੀਤ ਸਿੰਘ ਮੈਂਬਰ ਇੰਚਾਰਜ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੀ ਅਗਵਾਈ ਹੇਠ ਯਤੀਮਖ਼ਾਨਾ (ਪੁਤਲੀਘਰ) ਵਿਖੇ ਚਲ ਰਹੇ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਦਾ ਸਮਾਪਤੀ ਸਮਾਰੋਹ ਹੋਇਆ।ਜਿਸ ਵਿਚ ਸ੍ਰ. ਉਦੈ ਸਿੰਘ ਕੋਆਰਡੀਨੇਟਰ, ਸ੍ਰੀਮਤੀ ਜਸਕਿਰਨ ਕੌਰ ਕੋਆਰਡੀਨੇਟਰ,ਸ੍ਰ. ਅਵਤਾਰ ਸਿੰਘ ਪੰਜਾਬੀ ਯੂਨੀਵਰਸਿਟੀ, ਪ੍ਰਿੰ: ਡਾ. ਜਸਵਿੰਦਰ ਕੌਰ ਮਾਹਲ ਤੇ ਪ੍ਰਿੰ. ਸਵਿੰਦਰ ਸਿੰਘ ਚਾਹਲ ਨੇ ਗਤਕੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ‘ਤੇ ਟ੍ਰੇਨਿੰਗ ਵਿੱਚ ਭਾਗ ਲੈ ਰਹੀਆਂ ਲੜਕੀਆਂ ਦੀ ਕਲਾਸ ਨੂੰ ਸੰਬੋਧਨ ਕੀਤਾ।ਟ੍ਰੇਨਿੰਗ ਕੈਂਪ ਦੇ ਅੰਤਿਮ ਪੜਾਅ ਸਮੇਂ ਪ੍ਰਿੰ. (ਡਾ.) ਧਰਮਵੀਰ ਸਿੰਘ ਡਾਇਰੈਕਟਰ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲਜ਼ ਤੇ ਜਾਇੰਟ ਸਕੱਤਰ ਜ਼ਿਲ੍ਹਾ ਗਤਕਾ ਐਸੋਸੀਏਸ਼ਨ, ਸ੍ਰ. ਟਹਿਲ ਇੰਦਰ ਸਿੰਘ ਸੀ: ਮੀਤ ਪ੍ਰਧਾਨ ਤੇ ਸ੍ਰ. ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਬੱਚੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸ੍ਰ. ਉਦੈ ਸਿੰਘ, ਸ੍ਰ. ਅਵਤਾਰ ਸਿੰਘ, ਸ੍ਰੀਮਤੀ ਜਸਕੀਰਤ ਕੌਰ, ਡਾ. ਧਰਮਵੀਰ ਸਿੰਘ, ਸ੍ਰ. ਸੰਤੋਖ ਸਿੰਘ ਸ੍ਰਪ੍ਰਸਤ, ਸ੍ਰ.ਜਤਿੰਦਰ ਸਿੰਘ ਭਾਟੀਆ, ਸ੍ਰ. ਹਰਜੀਤ ਸਿੰਘ, ਸ੍ਰ. ਸੁਖਦੇਵ ਸਿੰਘ, ਸ੍ਰ. ਚਿਰੰਜੀਵ ਸਿੰਘ ਜਾਇੰਟ ਸੈਕਟਰੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉਸਤਾਦ ਜਗਦੀਸ਼ ਸਿੰਘ, ਸਰਬਜੀਤ ਸਿੰਘ ਦੇਵ, ਲੈਫਟੀਨੈਂਟ ਲੱਖਾ ਸਿੰਘ, ਸ੍ਰ. ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply