Wednesday, August 12, 2026

ਆਰਮੀ ਵਿਚ ਭਰਤੀ ਹੋਣ ਲਈ ਲਿਖਤੀ ਪੇਪਰ ਦੀ ਤਿਆਰੀ ਲਈ ਕੋਚਿੰਗ ਮੁਫ਼ਤ

ਪੰਜਾਬ ਸਰਕਾਰ ਵਲੋਂ ਖਾਣਾ ਤੇ ਰਿਹਾਇਸ਼ ਦੀ ਦਿੱਤੀ ਜਾਂਦੀ ਹੈ ਮੁਫ਼ਤ ਸਹੂਲਤ

Army personnel demonstrate warfare skill during the Army Day celebrations in New Delhi on Thursday.---piyal bhattacharjee

ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ.ਪਾਈਟ) ਕੈਂਪ ਆਈ.ਟੀ.ਆਈ ਰਣੀਕੇ ਦੇ ਐਡਜੁਡੈਂਟ ਸ੍ਰੀ ਰਵਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜੋ ਯੁਵਕ ਖਾਸਾ ਵਿਖੇ ਆਰਮੀ ਦੀ ਭਰਤੀ ਰੈਲੀ 14 ਜੁਲਾਈ 2015 ਤੋਂ 20 ਜੁਲਾਈ 2015 ਨੂੰ ਹੋਈ ਸੀ।ਉਸ ਸਬੰਧੀ ਇਸ ਭਰਤੀ ਰੈਲੀ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਡੀਕਲ ਫਿੱਟ ਯੁਵਕ ਨੂੰ ਲਿਖਤੀ ਪੇਪਰ ਦੀ ਤਿਆਰੀ ਵਾਸਤੇ ਜਲਦੀ ਤੋਂ ਜਲਦੀ ਸੀ.ਪਾਈਟ ਕੈਂਪ ਆਈ.ਟੀ.ਆਈ ਰਣੀਕੇ (ਅੰਮ੍ਰਿਤਸਰ) ਰਿਪੋਰਟ ਕਰਨ ਤਾਂ ਕਿ ਵੱਧ ਤੋਂ ਵੱਧ ਯੁਵਕ ਮੁਫ਼ਤ ਕੋਚਿੰਗ ਦਾ ਫਾਇਦਾ ਉਠਾ ਸਕਣ ਅਤੇ ਆਰਮੀ ਵਿਚ ਭਰਤੀ ਹੋ ਸਕਣ।
ਉਨਾਂ ਅੱਗੇ ਦੱਸਿਆ ਕਿ ਯੁਵਕਾਂ ਨੂੰ ਕੈਂਪ ਵਿਚ ਖਾਣਾ ਤੇ ਰਿਹਾਇਸ਼ ਪੰਜਾਬ ਸਰਕਾਰ ਵਲੋਂ ਮੁਫ਼ਤ ਦਿੱਤੀ ਜਾਂਦੀ ਹੈ। ਸੀ.ਪਾਈਟ ਕੈਂਪ ਰਣੀਕੇ ਵਿਖੇ ਯੁਵਕਾਂ ਨੂੰ ਲਿਖਤੀ ਪੇਪਰ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਚਾਹਵਾਨ ਆਰ.ਸੀ ਦੀ ਫੋਟੋ ਕਾਪੀ, ਦੋ ਫੋਟੋਗ੍ਰਾਫ ਅਤੇ ਦਸਵੀਂ ਜਾਂ ਬਾਹਰਵੀਂ ਦੇ ਨੰਬਰ ਕਾਰਡ ਦੀ ਇਕ-ਇਕ ਫੋਟੋ ਕਾਪੀ ਲੈ ਕੇ ਆਉਣ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply