ਪਘੂੰੜਾ ਬੇਸਹਾਰਿਆਂ ਲਈ ਬਣਿਆ ਸਹਾਰਾ-ਡਾ. ਤਰੁਨਦੀਪ ਕੌਰ

ਡਾ. ਤਰੁਨਦੀਪ ਕੌਰ ਆਈ.ਆਰ.ਐਸ ਬੱਚਿਆਂ ਨਾਲ ਨਜ਼ਰ ਆ ਰਹੇ ਹਨ
ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਜ਼ਿੰਦਗੀ ਬਹੁਤ ਮਹੱਤਵਪੂਰਨ ਹੈ ਅਤੇ ਜ਼ਿੰਦਗੀ ਬਚਾਉਣ ਵਿਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਸਥਾਪਿਤ ਪੰਘੂੜਾ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ।ਅੱਜ ਪਘੂੰੜਾ 102 ਜ਼ਿੰਦਗੀਆਂ ਨੂੰ ਬਚਾਉਣ ਵਿਚ ਸਫਲ ਹੋਇਆ ਹੈ ਅਤੇ ਇਹ ਬੇਸਹਾਰਿਆਂ ਲਈ ਸਹਾਰੇ ਦਾ ਕੰਮ ਕਰ ਰਿਹਾ ਹੈ। ਇਹ ਪ੍ਰਗਟਾਵਾ ਡਾ. ਤਰੁਨਦੀਪ ਕੌਰ ਆਈ.ਆਰ.ਐਸ ਧਰਮਪਤਨੀ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਕੀਤਾ।
ਸਥਾਨਕ ਪਘੂੰੜੇ ਵਿਚ ਆਏ ਤਿੰਨ ਬੱਚਿਆਂ, ਜਿਸ ਵਿਚ ਦੋ ਲੜਕੀਆਂ ਤੇ ਇਕ ਲੜਕਾ ਸ਼ਾਮਿਲ ਹੈ, ਵਿਚੋਂ ਇਕ ਲੜਕੀ ਨੂੰ ਕੋਈ ਅਣਜਾਣ ਵਿਅਕਤੀ 9 ਜੂਨ ਨੂੰ ਜਿਸਦੀ ਉਮਰ 1-2 ਦਿਨ ਸੀ, ਇਕ ਲੜਕਾ ਜਿਸਦੀ ਉਮਰ 2 ਦਿਨ ਸੀ ਨੂੰ 2 ਜੁਲਾਈ ਨੂੰ ਅਤੇ ਇਕ ਲੜਕੀ ਜਿਸਦੀ ਉਮਰ ਕਰੀਬ 20 ਦਿਨ ਦੀ ਸੀ ਨੂੰ ਕੋਈ ਆਣਜਾਣ ਵਿਅਕਤੀ 18 ਜੁਲਾਈ 2015 ਨੂੰ ਪਘੰੜਾ ਵਿਚ ਛੱਡ ਕੇ ਚੱਲਿਆ ਗਿਆ ਸੀ। ਇਨਾਂ ਬੱਚਿਆਂ ਦੇ ਆਉਣ ਨਾਲ ਕੁਲ ਬੱਚਿਆਂ ਦੀ ਗਿਣਤੀ 102 ਹੋ ਗਈ ਹੈ, ਜਿਸ ਵਿਚੋਂ 88 ਲੜਕੀਆਂ ਤੇ 14 ਲੜਕੇ ਸ਼ਾਮਿਲ ਹਨ। ਬੱਚਿਆਂ ਦਾ ਸਥਾਨਕ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਵਿਖੇ ਚੈਕਅੱਪ ਕਰਵਾਇਆ ਗਿਆ ਸੀ ਇਹ ਬੱਚੇ ਬਿਲਕੁਲ ਤੰਦਰੁਸਤ ਹਨ।
ਸਥਾਨਕ ਰੈਡ ਕਰਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਤਰੁਨਦੀਪ ਕੌਰ ਨੇ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਪਿਤ ਇਹ ਪਘੂੰੜਾ 7ਨਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਜੋ ਕਿਸੇ ਕਾਰਨ ਆਪਣੇ ਬੱਚੇ ਦਾ ਪਾਲਣ ਪੋਸ਼ਣ ਨਹੀ ਕਰ ਸਕਦੇ ਸਨ। ਉਨਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇਂਦਿਆਂ ਕਿਹਾ ਕਿ ਅੱਜ ਵੀ ਸਮਾਜ ਵਿਚ ਲੜਕੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨਾਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿਚ ਨਾ ਕੇਵਲ ਲੜਕਿਆਂ ਦਾ ਮੁਕਾਬਲਾ ਕਰ ਰਹੀਆਂ ਹਨ ਸਗੋਂ ਕਈ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਉਨਾਂ ਕਿਹਾ ਕਿ ਬੱਚੇ ਪ੍ਰਮਾਤਮਾ ਦੀ ਨਿਆਮਤ ਹਨ। ਉਨ੍ਹਾਂ ਮੀਡੀਆ ਰਾਹੀ ਲੋਕਾਂ ਨੂੰ ਅਪੀਲ ਕੀਤੀ ਕਿ ਮਾਪਿਆਂ ਨੂੰ ਬੱਚਿਆਂ ਵਿਚ ਕੋਈ ਭੇਦਭਾਵ ਨਹੀ ਕਰਨਾ ਚਾਹੀਦਾ ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੀ ਸਮਝਣਾ ਚਾਹੀਦਾ ਹੈ।
ਉਨਾਂ ਅੱਗੇ ਦੱਸਿਆ ਕਿ ਇਨਾਂ ਬੱਚਿਆਂ ਨੂੰ ਪਾਲਣ ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਸਰਕਾਰ ਵਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ ਵਿੱਚ ਪਾਲਣ ਪੋਸ਼ਣ ਲਈ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆ ਵਾਂਗ ਸਰਕਾਰ ਵਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵਲੋਂ ਇਸ ਬੱਚੀ ਨੂੰ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪਘੂੰੜਾ ਸਕੀਮ ਚਲਾਈ ਗਈ ਹੈ, ਜਿਸ ਤਹਿਤ ਜੋ ਮਾਪੇ ਆਪਣੇ ਬੱਚਿਆਂ ਦੀ ਕਿਸੇ ਕਾਰਨ ਪਾਲਣਾ ਨਹੀ ਕਰ ਸਕਦੇ, ਉਹ ਇਸ ਪਘੂੰੜੇ ਵਿਚ ਬੱਚੇ ਛੱਡ ਜਾਂਦੇ ਹਨ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਦੇ ਸੈਕਰਟਰੀ ਸ੍ਰੀਮਤੀ ਵਿਨੈ ਮਹਾਜਨ, ਠਾਕੁਰ ਰਣਧੀਰ ਸਿੰਘ ਅਤੇ ਸੁਸਾਇਟੀ ਦੇ ਮੈਂਬਰ ਅਾਿਦ ਹਾਜ਼ਰ ਸਨ।
Punjab Post Daily Online Newspaper & Print Media