Friday, March 6, 2026

0 ਤੋਂ 2 ਸਾਲ ਦੇ ਬੱਚਿਆਂ ਤੇ ਗਰਭਵਤੀ ਮਾਵਾਂ ਦੀ ਸਿਹਤ ਕੀਤਾ ਟੀਕਾਕਰਨ- ਡੀ.ਸੀ

7 ਤੋਂ 16 ਅਗਸਤ ਤੱਕ ਚਲਾਇਆ ਜਾਵੇਗਾ ਤੀਜਾ ਟੀਕਾਕਰਨ ਸ਼ੈਸ਼ਨ – ਸਿਵਲ ਸਰਜਨ

ਫਾਜ਼ਿਲਕਾ, 21 ਜੁਲਾਈ (ਵਿਨੀਤ ਅਰੋੜਾ) – ਭਾਰਤ ਸਰਕਾਰ ਵੱਲੋਂ ਛੋਟੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਨਰੋਈ ਅਤੇ ਸਿਹਤਮੰਦ ਸਿਹਤ ਸਬੰਧੀ ਸ਼ੁਰੂ ਕੀਤੇ ਮਿਸ਼ਨ ਇੰਦਰ ਧਨੁਸ਼ ਤਹਿਤ 7 ਜੁਲਾਈ ਤੋਂ 16 ਜੁਲਾਈ ਤੱਕ ਦੂਜੇ ਪੜਾਅ ਵਿਚ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ 761 ਸ਼ੈਸ਼ਨ ਲਗਾ ਕੇ 3039 ਬੱਚਿਆਂ ਅਤੇ 604 ਗਰਭਵਤੀ ਮਾਵਾਂ ਦਾ ਸੰਪੂਰਣ ਟੀਕਾਕਰਨ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ ਦੂਜੇ ਪੜਾਅ ਅਧੀਨ 0 ਤੋਂ 2 ਸਾਲ ਦੇ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਕਰਨ ਲਈ ਸਪੈਸ਼ਲ ਇੰਮੂਨਾਈਜੇਸ਼ਨ (ਟੀਕਾਕਰਨ) ਸੈਸ਼ਨ ਲਗਾਏ ਗਏ ਸਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਸਿਹਤ ਲਈ ਟੀਕਾਕਰਨ ਕਰਨਾ ਹੈ। ਜਿਸ ਤਹਿਤ ਉਹ ਬੱਚੇ ਜਾਂ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਗਿਆ ਹੈ ਜਿੰਨ੍ਹਾਂ ਦਾ ਅਧੂਰਾ ਟੀਕਾਕਰਨ ਹੋਇਆ ਸੀ ਜਾਂ ਅਜੇ ਤੱਕ ਕੋਈ ਵੀ ਟੀਕਾਕਰਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 7 ਜੁਲਾਈ ਤੋਂ 16 ਜੁਲਾਈ ਤੱਕ ਲਗਾਏ ਗਏ ਇਨ੍ਹਾਂ 761 ਸ਼ੈਸ਼ਨਾਂ ਦੌਰਾਨ 0 ਤੋਂ 2 ਸਾਲ ਤੱਕ ਦੇ 3039 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸ਼ੈਸ਼ਨਾਂ ਦੌਰਾਨ 604 ਗਰਭਵਤੀ ਔਰਤਾਂ ਦਾ ਵੀ ਟੀਕਾਕਰਨ ਕੀਤਾ ਗਿਆ, ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਵਾਈ ਕੇ ਗੁਪਤਾ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਉਨ੍ਹਾਂ ਖੇਤਰਾਂ ਵਿਚ ਸ਼ੈਸ਼ਨ ਲਗਾਏ ਜਾ ਰਹੇ ਹਨ ਜਿੱਥੇ ਕਿਸੇ ਵੀ ਏ.ਐਨ.ਐਮ. ਨੇ ਪਿੱਛਲੇ ਸਮੇਂ ਵਿਚ ਕੋਈ ਵੀ ਸ਼ੈਸ਼ਨ ਨਹੀਂ ਲਗਾਇਆ, ਹਾਈਰਿਸਕ ਏਰੀਆ ਜਿਵੇਂ ਕਿ ਅਰਬਨ ਸਲੱਮ, ਭੱਠੇ-ਪਥੇਰਾ, ਕੰਨਸਟ੍ਰਕਸ਼ਨ ਸਾਈਟਸ, ਮਾਈਗਰੇਟਰੀ ਪਾਪੂਲੇਸ਼ਨ, ਝੁੱਗੀਆਂ-ਝੋਪੜੀਆਂ, ਛੋਟੇ ਪਿੰਡ ਜਾਂ ਢਾਣੀਆਂ ਜਾਂ ਉਹ ਏਰੀਆ ਜਿੱਥੇ ਇੰਮੂਨਾਈਜੇਸ਼ਨ ( ਟੀਕਾਕਰਨ) ਕਵਰੇਜ਼ ਘਟੱ ਹੈ, ਵਿੱਚ ਜਾ ਕੇ ਟੀਕਾਕਰਨ ਕੀਤਾ ਗਿਆ ਹੈ।
ਡਾ. ਗੁਪਤਾ ਨੇ ਦੱਸਿਆ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੇ-ਆਪਣੇ ਏਰੀਆ ਅੰਦਰ ਪੈਂਦੇ ਬੱਚਿਆਂ ਅਤੇ ਮਾਵਾਂ ਦਾ ਸੰਪੂਰਣ ਟੀਕਾਕਰਨ ਕਰਨ ਦੀ ਡਿਊਟੀ ਨਿਭਾਈ। ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਤੀਜਾ ਪੜਾਅ 7 ਅਗਸਤ ਤੋਂ 16 ਅਗਸਤ ਤੱਕ ਚਲਾਇਆ ਜਾਵੇਗਾ। ਜਿਸ ਦੌਰਾਨ ਸੰਪੂਰਨ ਟੀਕਾਕਰਨ ਦੇ ਮਿੱਥੇ ਗਏ ਟੀਚੇ ਨੂੰ 100 ਫੀਸਦੀ ਪੂਰਾ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply