ਮੇਅਰ ਸ਼ਿਵ ਸੂਦ ਨੇ ਮੁਸ਼ਕਲ ਹੱਲ ਕਰਨ ਦਿੱਤਾ ਭਰੋਸਾ
ਹੁਸ਼ਿਆਰਪੁਰ, 22 ਜੁਲਾਈ (ਸਤਵਿੰਦਰ ਸਿੰਘ) – ਮੁਹੱਲਾ ਮਹਾਰਾਜਾ ਰਣਜੀਤ ਸਿੰਘ ਨਗਰ ਵਿਖੇ ਇਲਾਕਾ ਨਿਵਾਸਿਆਂ ਨੇ ਆਪਣੀਆਂ ਮੁਸ਼ਕਲਾਂ ਵਾਰਡ ਨੰ.21 ਦੇ ਮਿਉਂਸਿਪਲ ਕਾਉਾਂਸਲਰ ਰਪਿੰਦਰ ਸਿੰਘ ਗਿੱਲ ਦੇ ਘਰ ਦਾ ਘਿਰਾਉ ਕੀਤਾ ।ਮੌਕੇ ਤੇ ਹਾਜਰ ਡਾ.ਰਛਪਾਲ ਸਿੰਘ, ਕਾਮਰੇਡ ਗੁਰਵਿੰਦਰ ਸਿੰਘ, ਤੀਰਥ ਰਾਮ, ਅਸ਼ਵਨੀ ਕੁਮਾਰ, ਗੁਰਜੀਤ ਸਿੰਘ, ਸੁਦੇਸ਼ ਕੁਮਾਰ, ਵਿਸ਼ਾਲ ਕੁਮਾਰ, ਮਲਕੀਤ ਸਿੰਘ, ਉਦਯ ਸਿੰਘ, ਜਸਕਰਣ ਸਿੰਘ ਆਦਿ ਹਾਜਰ ਸਨ। ਆਪਣੀਆਂ ਸਮੱਸਿਆਵਾਂ ਵਿੱਚ ਮਹੁੱਲੇ ਵਿੱਚ ਪਾਣੀ ਦਾ ਨਿਕਾਸ ਸਹੀ ਤਰੀਕੇ ਨਾਲ ਨਾ ਹੋਣ ਕਾਰਣ ਆਪਣੀ ਮੁਸ਼ਕਲਾਂ ਸਬੰਧੀ ਦੱਸਿਆ। ਮੁਹੱਲੇ ਵਿੱਚ ਲਾਈਟਾਂ ਦਾ ਪ੍ਰਬੰਧ ਨਹੀਂ ਹੈ। ਜਿਸ ਨਾਲ ਰਾਤ ਨੂੰ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਟਿਊਬਲ ਨਾ ਹੋਣ ਕਾਰਣ ਪਾਣੀ ਦੀ ਵੀ ਬੁਹਤ ਸਮੱਸਿਆ ਹੈ। ਸੜਕਾਂ ਅਤੇ ਮੁਹੱਲੇ ਦੀ ਮੇਨ ਪੂਲੀ ਟੁੱਟੀ ਹੋਣ ਕਾਰਣ ਕਈ ਹਾਦਸੇ ਹੋ ਚੁੱਕੇ ਹਨ। ਸਰਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਕਮੇਟੀ ਤੋਂ ਬਣੀ ਨਗਰ ਨਿਗਮ ਦਾ ਵਿਕਾਸ ਦੇ ਕੰਮਾਂ ਤੇ ਕੋਈ ਅਸਰ ਨਹੀਂ ਪਿਆ। ਨਿਗਮ ਬਣਾ ਕੇ ਲੋਕਾਂ ਤੇ ਬੋਝ ਹੀ ਪਾਇਆ ਗਿਆ ਹੈ। ਮੇਅਰ ਅਤੇ ਡਿਪਟੀ ਮੇਅਰ ਸ਼ਹਿਰ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ, ਸਿਰਫ ਅਖਬਾਰਾਂ ਵਿੱਚ ਫੋਟੋ ਲਗਵਾਉਣ ਤੱਕ ਹੀ ਸੀਮਤ ਹਨ। ਇਸ ਸਬੰਧੀ ਮੁਹੱਲਾ ਨਿਵਾਸਿਆਂ ਨੇ ਮੌਕੇ ਤੇ ਆਏ ਮੇਅਰ ਸ਼ਿਵ ਸੂਦ ਅਤੇ ਡਿਪਟੀ ਮੇਅਰ ਪ੍ਰੇਮ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਸਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਮੁਹੱਲਾ ਨਿਵਾਸਿਆਂ ਦੀ ਮੰਗਾਂ ਤੇ ਗੌਰ ਕੀਤਾ ਜਾਵੇਗਾ।
Punjab Post Daily Online Newspaper & Print Media