ਫਾਜ਼ਿਲਕਾ, 23 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਸ. ਸੁਖਜਿੰਦਰ ੰਿਸਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਸਮੂਹ ਅਨਤੋਦਿਆ ਅਤੇ ਪ੍ਰਾਇਓਰਟੀ ਕਾਰਡ ਧਾਰਕਾਂ ਨੂੰ ਮਹੀਨਾ ਦਸੰਬਰ 2014 ਤੋ ਮਾਰਚ 2015 ਅਤੇ ਅਪ੍ਰੈਲ 2015 ਤੋ ਸਤੰਬਰ 2015 (ਇਕੱਠੀ 10 ਮਹੀਨਿਆ) ਦੀ ਕਣਕ ਦੀ ਵੰਡ ਮਿਤੀ 23-7-2015 ਤੋ ਸੁਰੂ ਕੀਤੀ ਜਾ ਰਹੀ ਹੈ। ਜੋ ਕਿ 31 ਜੁਲਾਈ 2015 ਤੱਕ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਪਿੰਡਾਂ ਦਾ ਸਡਿਊਲ ਜਿੱਥੇ ਕਣਕ ਵੰਡੀ ਜਾਣੀ ਹੈ ਤਿਆਰ ਕੀਤਾ ਗਿਆ ਹੈ ਜੋ ਕਿ ਸਬੰਧਤ ਉਪ ਮੰਡਲ ਮੈਜਿਸਟਰੇਟ ਦਫਤਰਾਂ ਅਤੇ ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਦਫਤਰਾਂ ਵਿਖੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਵੰਡ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media