Friday, April 10, 2026

ਵਧੀਕ ਡਿਪਟੀ ਕਮਿਸ਼ਨਰ ਵਲੋਂ ਪਹਿਲ ਸਰਕਾਰੀ ਰਿਸੋਰਸ ਕੇਂਦਰ ਦਾ ਨਿਰੀਖਣ

PPN2307201504

ਅੰਮ੍ਰਿਤਸਰ, 23 ਜੁਲਾਈ (ਗੁਰਚਰਨ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਸ. ਤੇਜਿੰਦਰਪਾਲ ਸਿੰਘ ਸੰਧੂ ਵੱਲੋ ਸਰਵ ਸਿੱਖਿਆ ਅਭਿਆਨ ਅਧੀਨ ਚੱਲ ਰਹੇ ਪਹਿਲ ਸਰਕਾਰੀ ਰਿਸੋਰਸ ਕੇਂਦਰ ਅਤੇ ਹੋਸਟਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਉਨਾਂ ਸਕੂਲ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਲਈ ਅਤੇ ਬਾਅਦ ਵਿੱਚ ਹੋਸਟਲ ਦੇ ਕਮਰੇ , ਰਸੋਈ ਘਰ ਅਤੇ ਬਾਥਰੂਮ ਆਦਿ ਦੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਆਪਣੀ ਪੂਰਨ ਤਸੱਲੀ ਪ੍ਰਗਟਾਈ। ਉਥੇ ਹੀ ਉਨਾਂ ਇਸ ਮੋਕੇ ਮੋਜੂਦ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਸ. ਜੁਗਰਾਜ ਸਿੰਘ ਤੇ ਉਨਾਂ ਦੀ ਟੀਮ ਨੂੰ ਇਨਾਂ ਬੱਚਿਆਂ ਲਈ ਹੋਰ ਉਪਰਾਲੇ ਕਰਨ ਲਈ ਪ੍ਰੇਰਿਤ ਵੀ ਕੀਤਾ।
ਇਸ ਦੋਰਾਨ ਪਹਿਲ ਰਿਸੋਰਸ ਸੇਂਟਰ ਦੇ ਬੱਚਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਨੇ ਦੱਸਿਆ ਕਿ ਇਸ ਸਮੇਂ ਸਕੂਲ ਵਿੱਚ 112 ਵਿਸ਼ੇਸ਼ ਜਰੂਰਤਾਂ ਵਾਲੇ ਬੱਚੇ ਆ ਰਹੇ ਹਨ ਜਿਨ੍ਹਾ ਵਿੱਚੋ 15 ਬੱਚੇ ਹੋਸਟਲ ਵਿੱਚ ਰਹਿ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰਾਗੜ੍ਹੀ, ਮਾਲ ਮੰਡੀ ਜਿੱਥੇ ਪਹਿਲ ਰਿਸੋਰਸ ਸੇਂਟਰ ਚੱਲ ਰਿਹਾ ਹੈ ਵਿਖੇ ਜਗ੍ਹਾ ਦੀ ਘਾਟ ਹੋਣ ਕਾਰਨ ਇਨਾਂ ਬੱਚਿਆਂ ਦੀ ਆਰਜੀ ਰਿਹਾਇਸ਼ ਦਾ ਪ੍ਰਬੰਧ ਸ.ਹ.ਸ. ਕਰਮਪੁਰਾ ਵਿਖੇ ਚੱਲ ਰਹੇ ਐਸ.ਟੀ.ਆਰ. ਦੇ ਹੋਸਟਲ ਵਿੱਚ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਸ. ਸੰਧੂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਬੀਤੀ 15 ਜੂਲਾਈ ਨੂੰ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੇਨਜਿੰਗ ਟ੍ਰਸਟੀ ਸ. ਐਸ.ਪੀ.ਸਿੰਘ ਅੋਬਰਾਏ ਵੱਲੋ ਇਸ ਹੋਸਟਲ ਦਾ ਦੋਰਾ ਕਰਨ ਤੇ ਇਥੇ ਰਹਿ ਰਹੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਇੱਕ ਵੱਡਾ ਏ.ਸੀ., ਆਰ.ਓ ਠੰਡੇ ਪਾਣੀ ਵਾਲੀ ਮਸ਼ੀਨ ਅਤੇ 80 ਦੇ ਕਰੀਬ ਬੈਡ ਆਦਿ ਦੇਣ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਪਹਿਲ ਸੇਂਟਰ ਦੇ ਵਿਦਿਆਰਥੀਆਂ ਨੂੰ ਹਰ ਰੋਜ ਪੀ.ਟੀ., ਪੜ੍ਹਾਈ, ਖੇਡਾਂ, ਫਿਜ਼ੀੳਥੇਰਪੀ, ਸਪੀਚ ਥੇਰਪੀ ਅਤੇ ਕਲਾ ਸਭਿਆਚਾਰਕ ਵੰਨਗੀਆਂ ਆਦਿ ਕਰਵਾਈਆਂ ਜਾਂਦੀਆਂ ਹਨ ਅਤੇ ਸਮੇਂ ਸਮੇਂ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਮਾਹਿਰ ਬੁਲਾ ਕੇ ਮਾਪਿਆਂ ਦੀਆਂ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ ਅਤੇ ਹਰ ਮਹੀਨੇ ਸਕੂਲ ਵਿੱਚ ਵੱਖ-ਵੱਖ ਹਸਪਤਾਲ ਦੇ ਡਾਕਟਰਾਂ ਦੀਆਂ ਟੀਮਾਂ ਵਿਸ਼ੇਸ਼ ਜਰੂਰਤਾਂ ਵਾਲੇ ਬਚਿਆਂ ਦੀਆਂ ਅੱਖਾਂ, ਦੰਦ ਅਤੇ ਜਰਨਲ ਸਿਹਤ ਚੈਕਅਪ ਕਰਨ ਆਉਂਦੀਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਸਟੇਟ ਪੱਧਰ ਅਤੇ ਨੇਸ਼ਨਲ ਪੱਧਰ ਤੱਕ ਇਹਨਾਂ ਬੱਚਿਆਂ ਨੇ ਮੱਲਾਂ ਮਾਰੀਆਂ ਹਨ। ਪਿਛਲੇ ਸਾਲ ਲੁਧਿਆਣਾ ਵਿਖੇ ਸਟੇਟ ਪੱਧਰ ਦੀ ਖੇਡਾਂ ਵਿੱਚ ਇਨ੍ਹਾਂ ਬੱਚਿਆਂ ਨੂੰ ਓਵਰ ਆਲ ਟਰਾਫੀ ਪ੍ਰਾਪਤ ਕੀਤੀ ਅਤੇ ਇਸ ਵਰ੍ਹੇ ਸਟੇਟ ਪੱਧਰ ਦੀ ਅੰਮ੍ਰਿਤਸਰ ਵਿਖੇ ਹੋਈਆਂ ਖੇਡਾਂ ਵਿੱਚ 15 ਗੋਲਡ ਮੇਡਲ, 10 ਸਿਲਵਰ ਅਤੇ 18 ਬਰਾਉਨਜ਼ ਮੈਡਲ ਹਾਂਸਲ ਕੀਤੇ ਅਤੇ ਪਿਛਲੇ 2 ਸਾਲਾਂ ਤੋਂ ਉੜੀਸਾ (ਭੁਵਨੇਸ਼ਵਰ) ਵਿਖੇ ਅੰਜਲੀ ਨੈਸ਼ਨਲ ਫੈਸਟੀਵਲ ਵਿੱਚ ਲਗਾਤਾਰ ਕੋਰਿਊਗ੍ਰਾਫੀ, ਨਾਟ ਗੀਤ ਅਤੇ ਭੰਗੜੇ ਵਿੱਚ ਆਲ ਇੰਡੀਆ ਜਿੱਤ ਪ੍ਰਾਪਤ ਕੀਤੀਆਂ ਹਨ। ਇਸੇ ਤਰ੍ਹਾਂ ਵੱਖ- ਵੱਖ ਚੈਨਲ ਪੀ.ਟੀ.ਸੀ. ਪੰਜਾਬੀ, ਡੀ.ਡੀ. 1, ਗੈਟ ਪੰਜਾਬੀ, ਸਟਾਰ ਪੰਜਾਬੀ ਆਦਿ ਚੈਨਲਾਂ ਤੇ ਸਕੂਲ ਦੇ ਸਹਿਯੋਗ ਨਾਲ ਨੇਤਰਹੀਨ ਬੱਚੀ ਸ਼ਹਿਨਾਜ ਨੇ ਗਾਇਕੀ ਵਿੱਚ ਮਾਣਮੱਤਾ ਮਾਣ ਹਾਸਿਲ ਕੀਤਾ ਹੈ। ਸਕੂਲ ਵਿੱਚ ਵੱਖ-ਵੱਖ ਤਿਉਹਾਰ ਜਿਵੇਂ 26 ਜਨਵਰੀ, ਲੋਹੜੀ, ਵਿਸਾਖੀ, ਅਜਾਦੀ ਦਿਵਸ, ਰੱਖੜੀ, ਤੀਆਂ ਦਾ ਤਿਉਹਾਰ ਅਤੇ ਵਾਤਾਵਰਣ ਦਿਵਸ ਆਦਿ ਬੱਚਿਆਂ ਵੱਲੋ ਬੜੇ ਜੋਸ਼ ਨਾਲ ਮਨਾਏ ਜਾਂਦੇ ਹਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply