ਅੰਮ੍ਰਿਤਸਰ, 23 ਜੁੁਲਾਈ (ਪ.ਪ)- ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪ੍ਰਮੁੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਫਦ ਨਾਲ ਬਾਪੂ ਸੂਰਤ ਸਿੰਘ ਜੀ ਨੂੰ ਮਿਲਣ ਵਾਸਤੇ ਡੀ.ਐਮ.ਸੀ ਹਸਪਤਾਲ ਪੁੱਜੇ। ਲਗਭਗ ਤਿੰਨ ਘੰਟੇ ਦੀ ਉਡੀਕ ਬਾਅਦ ਸਿਰਫ ਗਿਆਨੀ ਕੇਵਲ ਸਿੰਘ ਨੂੰ ਹੀ ਮਿਲਣ ਦਿੱਤਾ ਗਿਆ।ਬਾਪੂ ਸੂਰਤ ਸਿੰਘ ਕੋਈ ਗੱਲਬਾਤ ਕਰਨ ਦੀ ਸਥਿਤੀ ਵਿਚ ਨਹੀਂ ਸਨ ਅਤੇ ਉਹਨਾਂ ਦੀ ਸਿਹਤ ਦੀ ਹਾਲਤ ਅਤਿ ਨਾਜ਼ਕ ਹੈ। ਸਿੰਘ ਸਾਹਿਬ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸ਼ਨ ਕੋਲ ਰੋਸ ਜਿਤਾਇਆ ਕਿ ਦੇਸ਼ ਦੇ ਨਾਗਰਿਕਾਂ ਅਤੇ ਵਿਦੇਸ਼ ਤੋਂ ਆਏ ਸਬੰਧੀਆਂ ਨੂੰ ਮਿਲਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ ਹੈ।ਇਸ ਨਾਲ ਸਮਾਜ ਦੇ ਸਨਮਾਨਯੋਗ ਲੋਕਾਂ ਅੰਦਰ ਵੀ ਰੋਸ ਲਹਿਰ ਪੈਦਾ ਹੋ ਰਹੀ ਹੈ।ਉਹਨਾਂ ਕਿਹਾ ਕਿ ਦੇਸ਼ੁਵਿਦੇਸ਼ ਦੇ ਮਨੋਵਿਗਿਆਨੀਆਂ ਤੇ ਸਮਾਜੁਵਿਗਿਆਨੀਆਂ ਤੋਂ ਅਧਿਐਨ ਕਰਵਾ ਲੈਣਾ ਚਾਹੀਦਾ ਹੈ ਕਿ ਸਰਕਾਰ ਤੇ ਪੁਲਿਸ ਵਲੋਂ ਅਪਣਾਏ ਜਾ ਰਹੇ ਢੰਗ ਤਰੀਕੇ ਮਾਹੌਲ ਨੂੰ ਸਾਜਗਾਰ ਬਣਾ ਰਹੇ ਹਨ ਜਾਂ ਤਣਾਅ ਪੈਦਾ ਕਰ ਰਹੇ ਹਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media