
ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਸਤਾਵਿਤ ਯੂਥ ਕਾਂਗਰਸ ਦੀ ਸੰਪਨ ਹੋਈ ਚੋਣ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਦਾ ਆਸ਼ੀਰਵਾਦ ਪ੍ਰਾਪਤ ਮਾਨਵਜੋਤ ਸਿੰਘ ਮਰਹਾਣਾ 440 ਵੋਟਾਂ ਲੈ ਕੇ ਪੱਟੀ ਵਿਧਾਨ ਸਭਾ ਹਲਕੇ ਦਾ ਪ੍ਰਧਾਨ ਜੇਤੂ ਘੋਸ਼ਿਤ ਕੀਤਾ ਗਿਆ। ਪੱਟੀ ਦੇ ਰੰਧਾਵਾ ਰਿਜ਼ੋਰਟ ਵਿੱਚ ਦੋ ਦਿਨ ਯੂਥ ਕਾਂਗਰਸ ਨਾਲ ਸਬੰਧਿਤ ਵੋਟਰਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੇ ਨਤੀਜੇ ਵਿੱਚ ਮਾਨਵਮੋਤ ਤੋਂ ਇਲਾਵਾ ਵੱਖ ਵੱਖ ਕੈਟਾਗਿਰੀਆਂ ਨਾਲ ਸਬੰਧਤ 9 ਜਨਰਲ ਸਕੱਤਰ ਵੀ ਜੇਤੂ ਐਲਾਨੇ ਗਏ ਜਿੰਨ੍ਹਾਂ ਵਿੱਚ ਰਮਨਦੀਪ ਸਿੰਘ ਦੁੱਬਲੀ, ਮਨਜੀਤ ਸਿੰਘ ਤੂਤ, ਤੀਰਥ ਸਿੰਘ ਬੂਹ ਹਵੇਲੀਆਂ, ਰਣਜੀਤ ਸਿੰਘ ਸਭਰਾ, ਦਲਜੀਤ ਸਿੰਘ ਨੌਸ਼ਹਿਰਾ ਪਨੂੰਆਂ, ਗੁਰਸੇਵਕ ਸਿੰਘ ਸ਼ਹੀਦ, ਹਰਪ੍ਰੀਤ ਕੌਰ ਨੰਦਪੁਰ, ਰਾਜਵਿੰਦਰ ਕੌਰ ਵਰਾਣਾ, ਸੁਖਚੈਨ ਸਿੰਘ ਚੂਸਲੇਵੜ ਆਦਿ ਸ਼ਾਮਿਲ ਸਨ। ਜੇਤੂ ਕਾਂਗਰਸ ਆਗੂ ਸਾਥੀਆਂ ਨਾਲ ਨਵਰੀਤ ਸਿੰਘ ਜੱਲੇਵਾਲ, ਦਲਬੀਰ ਸਿੰਘ ਸੇਖੋਂ, ਸਰਦੂਲ ਸਿੰਘ ਸਭਰਾ, ਬਲਜਿੰਦਰ ਸਿੰਘ ਜੋਸਨ, ਮਲਕੀਤ ਸਿੰਘ ਮੱਲੂ, ਸੋਹਨ ਲਾਲ, ਕੁਲਦੀਪ ਸਿੰਘ ਗੰਡੀਵਿੰਡ, ਸਰਪੰਚ ਗੁਰਮੇਲ ਸਿੰਘ ਤੂਤ, ਗੁਰਦਿਆਲ ਸਿੰਘ ਢਿੱਲੋਂ, ਗੁਰਜੰਟ ਸਿੰਘ ਪੱਟੀ ਆਦਿ ਕਾਫ਼ਲੇ ਸਮੇਤ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਦੇ ਘਰ ਪਹੁੰਚੇ ਜਿੱਥੇ ਸ. ਗਿੱਲ ਨੇ ਸਾਰੇ ਜੇਤੂਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ‘ਤੇ ਬੋਲਦਿਆਂ ਗਿੱਲ ਨੇ ਕਿਹਾ ਕਿ ਯੂਥ ਕਾਂਗਰਜਸ ਆਗੂਆਂ ਦੀ ਸਰਗਰਮ ਭੂਮਿਕਾ ਨਾਲ 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ।
Punjab Post Daily Online Newspaper & Print Media