Sunday, September 27, 2026

1 ਕਰੋੜ 86 ਲੱਖ ਦਾ ਡਾਕਾ ਮਾਰਨ ਵਾਲੇ ਪੱਟੀ ਪੁਲਸ ਵੱਲੋਂ ਕਾਬੂ

2013 ਵਿੱਚ ਕੈਰੋਂ ਨਜ਼ਦੀਕ ਵਾਪਰੀ ਸੀ ਘਟਨਾ

ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਪੁਲਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਧਾਰੀਵਾਲ ਦੇ ਵਾਸੀ ਹਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਪਾਸੋਂ 11 ਅਕਤੂਬਰ 2013 ਨੂੰ ਪੱਟੀ ਤੋਂ ਤਰਨਤਾਰਨ ਜਾਂਦੇ ਸਮੇਂ ਪਿੰਡ ਕੈਰੋਂ ਨਜ਼ਦੀਕ 1 ਕਰੋੜ 86 ਲੱਖ ਰੁਪਏ ਦਾ ਡਾਕਾ ਵੱਜਾ ਸੀ ਅਤੇ ਉਸ ਸਮੇਂ ਪੁਲਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ। ਇਸ ਡਾਕੇ ਦੇ ਦੋਸ਼ੀਆਂ ਨੂੰ ਪੱਟੀ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪੱਟੀ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਚੌਂਕੀ ਕੈਰੋਂ ਦੇ ਇੰਚਾਰਜ ਮਨਪ੍ਰੀਤ ਸਿੰਘ ਵੱਲੋਂ ਬੀਤੀ ਰਾਤ ਪੁਲਸ ਨੇ ਮੁਖਬਰ ਖਾਸ ਦੀ ਇਤਲਾਹ ‘ਤੇ ਦੋਸ਼ੀਆਂ ਜਗਜੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਪੁੱਤਰ ਬਲੀ ਸਿੰਘ, ਨਸੀਬ ਕੌਰ ਪਤਨੀ ਬਲੀ ਸਿੰਘ, ਵਾਸੀ ਆਸਲ ਉਤਾੜ ਹਾਲ ਵਾਸੀ ਪੱਟੀ ਨੂੰ ਕਾਬੂ ਕਰ ਲਿਆ ਗਿਆ ਅਤੇ ਉਨ੍ਹਾਂ ਪਾਸੋਂ 1 ਕਰੋੜ 86 ਲੱਖ ਰੁਪਏ ਸਬੰਧੀ ਪੁੱਛਗਿੱਛ ਕਰ ਰਹੀ ਹੈ। ਅੱਜ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਕਤ ਦੋਸ਼ੀਆਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply