Wednesday, September 30, 2026

 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਭਾਸ਼ਾ ਲਿਖਾਈ ਮੁਕਾਬਲੇ ਕਰਵਾਏ

ਬੱਚਿਆਂ ਵਿੱਚ ਸੁੰਦਰ ਲਿਖਣ ਤੇ ਨਿਮਰਤਾ ਦੀ ਭਾਵਨਾ ਪੈਦਾ ਕਰਨੀ ਜਰੂਰੀ-ਪ੍ਰਿੰ. ਜਸਬੀਰ ਮਹਿਤਾ

PPN2407201502
ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) – ਵਿਦਿਆਰਥੀਆਂ ਵਿੱਚ ਵਧੀਆ ਲੇਖਣੀ ਤੇ ਮਨੋਰਥ ਨੂੰ ਮੁੱਖ ਰੱਖਦਿਆ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਸ੍ਰੀ ਮਤੀ ਜਸਬੀਰ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਵਿਖੇ ਪੰਜਾਬੀ , ਹਿੰਦੀ ਤੇ ਅੰਗਰੇਜੀ ਭਾਸ਼ਾ ਦੇ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ।ਸ੍ਰੀ ਨਰਿੰਦਰ ਸਿੰਘ ਬਿਸ਼ਟ ਦੇ ਪ੍ਰਬੰਧਾਂ ਹੇਠ ਹੋਏ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧੀਆ ਲਿਖਾਈ ਲਿਖਣ ਦਾ ਜਤਨ ਕੀਤਾ। ਤਿੰਨਾ ਭਾਸ਼ਾਵਾਂ ਤੇ ਮੁਕਾਬਲਿਆਂ ਵਿੱਚ ਸਕੂਲ ਪੱਧਰ ਤੇ ਅਮਨਦੀਪ ਕੌਰ ਅੰਗਰੇਜੀ ਭਾਸ਼ਾ ਵਿੱਚ, ਮਨਦੀਪ ਕੌਰ ਪੰਜਾਬੀ ਭਾਂਸ਼ਾ ਵਿੱਚ ਤੇ ਜਗਜੀਤ ਸਿੰਘ ਹਿੰਦੀ ਭਾਸ਼ਾ ਦੀ ਵਧੀਆ ਲਿਖਾਈ ਲਿਖਣ ਵਿੱਚ ਸਕੂਲ ਪੱਧਰ ਤੇ ਜੇਤੂ ਰਿਹਾ।ਸਕੂਲ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਮੂਹ ਸਟਾਫ ਵੱਲੋ ਇਹਨਾ ਜੇਤੂ ਰਹੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਹਾਜ਼ਰੀ ਵਿੱਚ ਸਨਮਾਨ ਚਿੰਨ੍ਹ ਦਿਤੇ ਗਏ।ਇਸ ਮੌਕੇ ਹਾਜ਼ਰ ਸਟਾਫ ਮੈਬਰਾਂ ਵਿਚ ਮਨਦੀਪ ਕੌਰ, ਲਵਲੀ ਸੰਦਲ, ਹਰਜਿੰਦਰ ਕੌਰ, ਰਜਿੰਦਰ ਕੌਰ, ਮਨਦੀਪ ਕੌਰ ਪੰਜਾਬੀ , ਸਤਵਿੰਦਰ ਬਾਲਾ ਹਿੰਦੀ, ਨੀਲਮ, ਹਰਪ੍ਰੀਤ ਸਿੰਘ, ਗੁਰਭੇਜ ਸਿੰਘ, ਸੰਪੂਰਨ ਸਿੰਘ, ਨੀਰੂ ਬਾਲਾ, ਪਰਦੀਪ ਕੌਰ ਅੰਗਰੇਜੀ ਲੈਕਚਰਾਰ, ਸਾਮ ਕੁਮਾਰ ਤੇ ਸੁਖਬੀਰ ਕੌਰ ਪੰਜਾਬੀ ਲੈਕਚਰਾਰ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply