Wednesday, September 30, 2026

ਸਮਾਰਟ ਕਿਡਸ ਪਲੇਅ-ਵੇ  ਨੇ ਮਨਾਇਆ ਮੈਂਗੋ ਡੇਅ

ਬਠਿੰਡਾ, 24  ਜੁਲਾਈ (ਅਵਤਾਰ ਸਿੰਘ ਕੈਂਥ)- ਸਮਾਰਟ ਕਿਡਸ ਪਲੇਅ  ਵੇ ਪਰਸਰਾਮ ਨਗਰ ਵਿੱਖੇ ਅੱਜ ਮੈਂਗੋ ਡੇ ਮਨਾਇਆ ਗਿਆ ਅਤੇ ਇਸ ਮੌਕੇ ਬੱਚੇ ਗਰੀਨ ਅਤੇ ਬਲੂ ਡਰੈਸ ਪਾ ਕੇ ਆਏ ਜਿਸ ਕਾਰਨ ਬੱਚਿਆਂ ਨੇ ਮੈਗੋ ਡੇ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।ਸਕੂਲ ਚ ਅੱਜ ਬੱਚਿਆਂ ਨੇ ਮਿਲ ਕੇ ਬਹੁਤ ਮਸਤੀ ਕੀਤੀ।ਬੱਚਿਆਂ ਨੇ ਗੀਤਾਂ ਤੇ ਨੱਚ ਕੇ ਖੂਬ ਆਨੰਦ ਮਾਣਿਆ।ਅਧਿਆਪਕਾਂ ਨੇ ਬੱਚਿਆ ਨੂੰ ਦੱੱਸਿਆ ਕਿ ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਦਾ ਹੈ।ਇਸੇ ਕਰਕੇ ਇਸ ਦਿਨ ਨੂੰ ਮੈਂਗੋ ਡੇ ਦੇ ਤੌਰ ਤੇ ਮਨਾਇਆ ਜਾਦਾ ਹੈ।ਉਨ੍ਹਾਂ ਨੇ ਦੱੱਸਿਆ ਕਿ ਅੰਬ ਨਾਲ ਕਈ ਚੀਜਾਂ ਬਣਦੀਆ ਹਨ। ਜੋ ਖਾਣ ਵਿੱੱਚ ਬਹੁਤ ਸਵਾਦ ਹੁੰਦੀਆ ਹਨ।ਪਲੇਅ ਵੇ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਜੋ ਹਰ ਸਮਂੇ ਸਕੂਲ ਦਾ ਪੂਰਾ ਸਹਿਯੋਗ ਦਿੰਦੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply