
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੈਮਿਸਟਰੀ ਵਿਭਾਗ ਨੇ ਡੀ. ਬੀ. ਟੀ. ਦੇ ਸਹਿਯੋਗ ਨਾਲ ਗੈਸਟ ਲੈਕਚਰ ਆਯੋਜਿਤ ਕਰਵਾਇਆ।ਜਿਸ ਵਿਚ ਵਿਲਫ਼ਰਿਡ ਲੌਰਿਅਰ ਯੂਨੀਵਰਸਿਟੀ ਤੋਂ ਆਏ ਡਾ. ਮਨਦੀਪ ਸਿੰਘ ਬਖ਼ਸ਼ੀ ਨੇ ਕੈਮਿਸਟਰੀ ਦੇ ਸਾਧਾਰਨ ਪੱਖਾਂ ਅਤੇ ਨੈਨੋਟੈਕਨਾਲਜੀ ਵਿਚ ਕੈਮਿਸਟਰੀ ਦੀ ਮਹੱਤਤਾ ਉੱਤੇ ਚਾਨਣਾ ਪਾਇਆ।
ਆਪਣੇ ਭਾਸ਼ਣ ਵਿਚ ਉਹਨਾਂ ਮਨੁੱਖ ਦੀ ਰੌਜ਼ਾਨਾ ਜ਼ਿੰਦਗੀ ਵਿਚ ਕੈਮਿਸਟਰੀ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਧਰਤੀ ਉਪਰਲੇ ਸਾਰੇ ਜੀਵ ਮੋਲੀਕਿਊਲਜ਼ ਕਰਕੇ ਹੀ ਜੀਵਿਤ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਦਾਂ ਵੀ. ਬੀ. ਟੀ, ਹਾਇਬ੍ਰੀਡੀਜ਼ੇਸ਼ਨ ਅਤੇ ਐਮ. ਓ. ਟੀ ਵਰਗੀਆਂ ਥਿਊਰੀਆਂ ਮੋਲੀਕਿਊਲਜ਼ ਦੀ ਬਣਤਰ ਨੂੰ ਸਪੱਸ਼ਟ ਕਰਨ ਦੇ ਲਈ ਸਾਹਮਣੇ ਆਈਆਂ। ਉਹਨਾਂ ਦੱਸਿਆ ਕਿ ਕੈਮਿਸਟਰੀ ਸਾਰਿਆਂ ਵਿਗਿਆਨਾਂ ਦਾ ਮੂਲ ਧੁਰਾ ਹੈ ਅਤੇ ਵਿਗਿਆਨ ਦੇ ਸਾਰੇ ਖੇਤਰ ਕੈਮਿਸਟਰੀ ਤੋਂ ਹੀ ਪੈਦਾ ਹੋਏ ਹਨ। ਉਹਨਾਂ ਦੇ ਅਨੁਸਾਰ ਕੁਦਰਤ ਨੂੰ ਸਮਝਣ ਦੇ ਲਈ ਕੈਮਿਸਟਰੀ ਦੇ ਮੂਲ ਤੱਤਾਂ ਬਾਰੇ ਜਾਣਕਾਰ ਹੋਣਾ ਜ਼ਰੂਰੀ ਹੈ। ਨੈਨੋਟੈਕਨਾਲੋਜੀ ਉੱਪਰ ਵੀ ਉਨ੍ਹਾਂ ਖੁੱਲ ਕੇ ਚਾਨਣਾ ਪਾਇਆ। ਇਹ ਸੈਸ਼ਨ ਕਾਫ਼ੀ ਪ੍ਰਭਾਵਸ਼ਾਲੀ ਰਿਹਾ। ਵਿਦਿਆਰਥੀਆਂ ਨੇ ਇਸਦਾ ਪੂਰਾ ਲੁਤਫ਼ ਉਠਾਇਆ ਅਤੇ ਆਪਣੇ ਸ਼ੰਕਿਆਂ ਨੂੰ ਨਵਿਰਤ ਕੀਤਾ।
ਡਾ. (ਸ਼੍ਰੀਮਤੀ) ਨੀਲਮ ਕਾਮਰਾ, ਡਾ. ਪੂਨਮ ਖੁੱਲਰ ਐਚ. ਓ. ਡੀ. ਕੈਮਿਸਟਰੀ ਵਿਭਾਗ, ਸ਼੍ਰੀਮਤੀ ਰਸ਼ਮੀ ਕਾਲੀਆ ਐਚ. ਓ. ਡੀ. ਬੌਟਨੀ ਵਿਭਾਗ, ਡਾ. ਮੋਨੀਕਾ ਭਰਦਵਾਜ ਅਤੇ ਡਾ. ਸ਼ਵੇਤਾ ਮੋਹਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸ਼੍ਰੀਮਤੀ ਵੰਦਨਾ ਗੁਪਤਾ, ਸ਼੍ਰੀਮਤੀ ਆਬਰੂ, ਸ਼੍ਰੀਮਤੀ ਰਜਨੀ ਅਗਰਵਾਲ, ਮੈਡਮ ਅਨੂ, ਮੈਡਮ ਲਵਨਯਾ ਟੰਡਨ, ਮੈਡਮ ਰਵਨੀਤ, ਮੈਡਮ ਦਿਵਯਾ, ਸ਼੍ਰੀਮਾਨ ਮਨੋਜ, ਮੈਡਮ ਸੋਨੀਆਂ ਵੀ ਇਸ ਮੌਕੇ ਉਪਸਥਿਤ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media