Thursday, March 12, 2026

ਇਮਾਨਦਾਰੀ ਦੀ ਦਿੱਤੀ ਮਿਸਾਲ 9500 ਰੁਪਏ ਤੇ ਐਚ.ਟੀ.ਸੀ ਦਾ ਇੱਕ ਮੋਬਾਇਲ ਵਾਪਸ

PPN2407201503

ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਪੰਜਾਬ ਪੁਲਸ ਦੇ ਹੌਲਦਾਰ ਨੇ ਗੁੰਮਿਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ। ਇਸ ਪਰਸ ਵਿੱਚ ਨਕਦੀ ਸਮੇਤ ਹੋਰ ਜਰੂਰੀ ਦਸਤਾਵੇਜਾਂ ਤੋਂ ਇਲਾਵਾ ਐਚਟੀਸੀ ਦਾ ਮਹਿੰਗਾ ਮੋਬਾਇਲ ਸੀ। ਜਾਣਕਾਰੀ ਮੁਤਾਬਿਕ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪਾਵਰ ਹਾਊਸ ਰੋਡ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਨੁੰ ਸੜਕ ‘ਤੇ ਪਿਆ ਇੱਕ ਪਰਸ ਮਿਲਿਆ। ਜਦੋਂ ਉਸ ਨੇ ਪਰਸ ਨੂੰ ਚੈਕ ਕੀਤਾ ਤਾਂ ਉਸ ਵਿੱਚ 9500 ਰੁਪਏ ਦੀ ਨਕਦੀ ਤੋਂ ਇਲਾਵਾ ਐਚਟੀਸੀ ਦਾ ਇੱਕ ਮੋਬਾਇਲ ਸੀ। ਇਸ ਤੋਂ ਇਲਾਵਾ ਹੋਰ ਜਰੂਰੀ ਦਸਤਾਵੇਜ ਸਨ। ਹਰਜੀਤ ਸਿੰਘ ਨੇ ਦੱਸਿਆ ਕਿ ਪਰਸ ਚੈਕ ਕਰਦੇ ਸਮੇਂ ਉਸ ਨੂੰ ਇੱਕ ਵਿਜਟਿੰਗ ਕਾਰਡ ਵੀ ਮਿਲਿਆ, ਜਿਸ ਵਿੱਚ ਛਪੇ ਨੰਬਰ ‘ਤੇ ਜਦੋਂ ਉਸ ਨੇ ਸੰਪਰਕ ਕੀਤਾ ਤਾਂ ਮੀਨੂੰ ਨਾਮ ਦੀ ਲੜਕੀ ਨੇ ਫੋਨ ਚੁੱਕਿਆ। ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਮੀਨੂੰ ਨੂੰ ਉਸ ਨੇ ਪਰਸ ਦੀ ਪਛਾਣ ਪੁੱਛੀ ਤੇ ਵਾਪਸ ਕਰਨ ਲਈ ਮਿਲਣ ਲਈ ਕਿਹਾ। ਪੰਜਾਬ ਪੁਲਸ ਦੇ ਹੌਲਦਾਰ ਹਰਜੀਤ ਸਿੰਘ ਜਿਹੜੇ ਕਿ ਪੁਲਸ ਲਾਈਨ ਵਿੱਚ ਇੱਕ ਗੈਸ ਏਜੰਸੀ ਦੇ ਇੰਚਾਰਜ ਵੀ ਹਨ, ਨੇ ਦੱਸਿਆ ਕਿ ਮੀਨੂੰ ਨਾਮ ਦੀ ਲੜਕੀ ਆਪਣਾਂ ਪਰਸ ਮਿਲਿਆ ਦੇਖ ਕੇ ਕਾਫ਼ੀ ਖੁਸ਼ ਹੋਈ ਤੇ ਕਹਿਣ ਲੱਗੀ ਕਿ ਅਸੀਂ ਤੁਹਾਨੂੰ ਸਨਮਾਨਤ ਕਰਾਂਗੇ ਪਰ ਉਸ ਨੇ ਇਨਕਾਰ ਕਰਦਿਆਂ ਕਿਹਾ ਕਿ ਇਹ ਤਾਂ ਉਸ ਦਾ ਫਰਜ਼ ਬਣਦਾ ਸੀ, ਜਿਹੜਾ ਕਿ ਹਰੇਕ ਨਾਗਰਿਕ ਨੂੰ ਨਿਭਾਉਣਾ ਚਾਹੀਦਾ ਹੈ।ਇਸ ਤਰ੍ਹਾ ਕਰਨ ਨਾਲ ਆਪਸੀ ਭਰੋਸੇ ਵਾਲੀ ਸਥਿੱਤੀ ਪੈਦਾ ਹੁੰਦੀ ਹੈ। ਇਹ ਸਭ ਕੁਝ ਸੁਣ ਕੇ ਮੀਨੂੰ ਕਾਫ਼ੀ ਖੁਸ਼ ਹੋਈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply