
ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਐਤਵਾਰ ਨੂੰ ਗੋਲੀਕਾਂਡ ‘ਚ ਮਾਰੇ ਗਏ ਮੁਹੰਮਦ ਤਨਵੀਰ ਪੁੱਤਰ ਮੁਹੰਮਦ ਸੁਲਤਾਨ ਵਾਸੀ ਜਮਾਲਪੁਰਾ ਦੇ 9 ਕਾਤਲਾਂ ਵਿਚੋਂ 4 ਨੂੰ ਪੁਲਿਸ ਨੇ ਦਿੱਲੀ ਤੋਂ ਕਾਬੂ ਕਰ ਲਿਆ ਹੈ ਜਦ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੁਲਿਸ ਨੇ ਮੁਹੰਮਦ ਤਨਵੀਰ ਦੇ ਕਤਲ ਵਾਲੇ ਦਿਨ 19 ਜੁਲਾਈ ਨੂੰ ਪੁਲਿਸ ਦੀਆ ਵੱਖ-ਵੱਖ ਪਾਰਟੀਆਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਗਠਿਤ ਕੀਤੀਆ ਸਨ। ਜਿਸ ਵਿੱਚ ਐਸ.ਐਚ.ਓ ਸਿਟੀ-1 ਹਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸਫਲਤਾ ਹਾਸਲ ਕਰਦਿਆਂ ਚਾਰ ਕਾਤਲਾਂ ਮੁਹੰਮਦ ਅਜਮਲ ਉਰਫ ਐਕਟਰ, ਮੁਹੰਮਦ ਹਾਰੂਨ ਉਰਫ ਲੂਚੀ, ਮੁਹੰਮਦ ਜਾਹਿਦ ਉਰਫ ਭਾਡਾਂ, ਸਾਜਿਦ ਉਰਫ ਬੱਬਲੂ ਨੂੰ ਦਿੱਲੀ ਤੋਂ ਕਾਬੂ ਕਰ ਲਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕਾਤਲਾਂ ਤੋਂ ਪੁੱਛਗਿੱਛ ਦੋਰਾਨ ਤਿੰਨ ਹੋਰ ਵਿਅਕਤੀਆਂ ਮੁਹੰਮਦ ਜਾਵੇਦ ਉਰਫ ਸਮਿਤ ਵਾਸੀ ਬਿਜੋਕੀ, ਮੁਹੰਮਦ ਸਹਿਬਾਜ ਉਰਫ ਮੋਟਾ ਮਾਲੇਰਕੋਟਲਾ ਅਤੇ ਬਿੰਦਾ ਮਾਜਰੀ ਦੇ ਨਾਂਅ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਕਤਲ ਦਾ ਕਾਰਨ ਦੋ ਧੜਿਆ ਦੀ ਆਪਸੀ ਰੰਜਿਸ਼ ਅਤੇ ਇੱਕ ਦੂਜੇ ਦੇ ਧੜ੍ਹੇ ਨੂੰ ਨੀਵਾ ਦਿਖਾਉਣਾ ਸਾਹਮਣੇ ਆਇਆ ਹੈ।ਉਹਨਾਂ ਦੱਸਿਆ ਕਿ ਕਾਤਲ ਮੁਹੰਮਦ ਤਨਵੀਰ ਨੂੰ ਕਤਲ ਕਰਨ ਉਪਰੰਤ ਤਿੰਨ ਮੋਟਰਸਾਇਕਲਾਂ ਅਤੇ ਇੱਕ ਐਕਟਿਵਾ ਤੇ ਸਵਾਰ ਹੋ ਕੇ ਚੰਡੀਗੜ੍ਹ ਦੇ 43 ਸੈਕਟਰ ਸਥਿਤ ਇੱਕ ਹੋਟਲ ਵਿੱਚ ਠਹਿਰੇ ਸਨ ਅਤੇ ਉੱਥੋਂ ਵੱਖ ਵੱਖ ਗਰੁੱਪਾਂ ਵਿੱਚ ਬੱਸ ਤੇ ਟਰੇਨ ਰਾਹੀਂ ਦਿੱਲੀ ਪੁੱਜੇ ਸਨ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਾਤਲਾਂ ਕੋਲ ਚਾਰ ਹਥਿਆਰ ਸਨ ਮੁਹੰਮਦ ਤਨਵੀਰ ਨੂੰ ਕਤਲ ਕਰਨ ਲਈ ਮੁਹੰਮਦ ਰਿਜਵਾਨ ਉਰਫ ਸੀ.ਬੀ.ਜੈਡ ਅਤੇ ਬੱਗੀ ਵਲੋਂ ਗੋਲੀ ਚਲਾਈ ਸੀ।ਉਹਨਾ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਕਾਤਲਾਂ ਨੂੰ ਮਾਲੇਰਕੋਟਲਾ ਅਦਾਲਤ ਵਿੱਚ ਪੇਸ ਕਰਕੇ ਚਾਰ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਉਹਨਾਂ ਕਿਹਾ ਕਿ ਪੁਲਿਸ ਕਤਲ ਸਬੰਧੀ ਸੋਸਲ ਮੀਡਿਆਂ ਤੇ ਵਾਇਰਲ ਫੋਟੋਆਂ ਅਤੇ ਵੀਡਿਓ ਦੀ ਵੀ ਡੂੰਘਾਈ ਨਾਲ ਜਾਂਚ ਕਰੇਗੀ।ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ 20 ਜੁਲਾਈ ਨੂੰ ਪੁਲਿਸ ਮੁਲਾਜਮਾਂ ਉਪਰ ਪਥਰਾਅ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਜਿੰਮੇਵਾਰ ਵਿਅਕਤੀਆਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। ਉਹਨਾਂ ਸਪਸਟ ਕਿਹਾ ਕਿ ਕਿਸੇ ਵੀ ਲੜਾਈ ਝਗੜ੍ਹਾ ਕਰਨ ਵਾਲੇ ਵਿਅਕਤੀ ਜਾਂ ਗਰੁੱਪ ਬਦਮਾਸਾਂ ਨੂੰ ਜ਼ਿਲ੍ਹੇ ਵਿੱਚ ਫੜਕਣ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਐਸ.ਪੀ.ਡੀ ਪਰਮਜੀਤ ਸਿੰਘ ਗੁਰਾਇਆ, ਐਸ.ਪੀ ਮਾਲੇਰਕੋਟਲਾ ਜਸਵਿੰਦਰ ਸਿੰਘ, ਡੀ.ਐਸ.ਪੀ ਵਿਲੀਅਮ ਜੇਜੀ, ਐਸ.ਐਚ.ਓ ਹਰਿੰਦਰ ਸਿੰਘ ਵੀ ਮੋਜੂਦ ਸਨ।
Punjab Post Daily Online Newspaper & Print Media