Saturday, October 3, 2026

ਸੈਂਟਰਲ ਬੈਂਕ ਆਫ ਇੰਡੀਆ ਦੀ ਮਾਲੇਰਕੋਟਲਾ ਬ੍ਰਾਂਚ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ

PPN2407201508
ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਸੈਂਟਰਲ ਬੈਂਕ ਆਫ ਇੰਡੀਆ ਦੀ ਮਾਲੇਰਕੋਟਲਾ ਬ੍ਰਾਂਚ ਵੱਲੋਂ ਚੋਲਾ ਮੰਡਲਮ ਬੀਮਾ ਕੰਪਨੀ ਅਤੇ ਸਵਾਮੀ ਵਿਵੇਕਾਨੰਦ ਹਸਪਤਾਲ ‘ਤੇ ਟਰਮਾ ਸੈਂਟਰ ਲੁਧਿਆਣਾ ਦੇ ਸਹਿਯੋਗ ਨਾਲ ਬੈਂਕ ਦੇ ਗਾਹਕਾਂ ਲਈ ਮੁਫਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਸ਼੍ਰੀ ਹਿੰਮਾਂਸ਼ੂ ਰੰਜਨ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਹਸਪਤਾਲ ਤੋਂ ਆਏ ਡਾਕਟਰ ਰਮਨ ਸ਼ਰਮਾ ਨੇ ਕੈਂਪ ਦੋਰਾਨ 104 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਦੌਰਾਨ ਮਨੈਜਰ ਹਿਮਾਸ਼ੂ ਰੰਜਨ ਨੇ ਮਰੀਜ਼ਾਂ ਤੇ ਗਾਹਕਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਬੈਂਕ ਨਾਲ ਜੁੜੇ ਹੋਏ ਵਿਸ਼ੇਸ਼ ਗਾਹਕਾਂ ਸ਼੍ਰੀਮਤੀ ਰੀਨਾ ਮੋਦੀ, ਉਜਵਲ ਮੋਦੀ, ਇਫਤਿਖਾਰ ਹਨੀਫ, ਸਾਧੂ ਸਿੰਘ, ਨਰੇਸ਼ ਕੁਮਾਰ, ਆਦਿ ਨੇ ਬੈਂਕ ਵਲੋਂ ਲਾਏ ਜਾਂਚ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਚੋਲਾ ਮੰਡਲਮ ਦੇ ਆਗੂ ਨਿਤਿਨ ਗੁਪਤਾ ਅਤੇ ਬੈਂਕ ਸਹਾਇਕ ਮਨੈਜਰ ਨੀਰਜ ਵਰਮਾ ਨੇ ਬੈਂਕ ਦੇ ਗਾਹਕਾਂ ਦਾ ਧੰਨਵਾਦੀ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply