ਸੰਦੌੜ, 25 ਜੁਲਾਈ (ਹਰਮਿੰਦਰ ਸਿੰਘ) – ਮਾਲੇਰਕੋਟਲਾ ਵਿੱਚ ਐਤਵਾਰ ਨੂੰ ਗੋਲੀ ਨਾਲ ਮਾਰੇ ਮੁਹੰਮਦ ਤਨਵੀਰ ਪੁੱਤਰ ਮੁਹੰਮਦ ਸੁਲਤਾਨ ਵਾਸੀ ਜਮਾਲਪੁਰਾ ਦੇ 9 ਮੁਲਜ਼ਮਾਂਵਿਚੋਂ ਇਕ ਹੋਰ ਮੁਲਜ਼ਮ ਨੂੰ ਪੁਲਿਸ ਨੇ ਅੱਜ ਕਾਬੂ ਕਰ ਲਿਆ ਹੈ, ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ 5 ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ। ਡੀ.ਐਸ.ਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਪੁਲਿਸ ਨੇ ਇੱਕ ਇਤਲਾਹ ਦੇ ਅਧਾਰ ‘ਤੇ ਉਕਤ ਗੋਲੀ ਕਾਂਡ ਵਿੱਚ ਸ਼ਾਮਿਲ ਮੁਹੰਮਦ ਅਸਰਫ ਵਾਸੀ ਜਮਾਲਪੁਰਾ ਨੂੰ ਸਥਾਨਕ ਲੁਧਿਆਣਾ ਬਾਈਪਾਸ ਤੋਂ ਉਸ ਸਮੇਂ ਕਾਬੂ ਕਰ ਲਿਆ, ਜਦ ਉਹ ਕਰੀਬ ਸਾਢੇ ਤਿੰਨ ਵਜੇ ਬੱਸ ਵਿੱਚ ਚੜ੍ਹਣ ਦੀ ਤਿਆਰੀ ਵਿੱਚ ਸੀ। ਸ੍ਰੀ ਜੇਜੀ ਨੇ ਦੱਸਿਆ ਕਿ ਮੁਹੰਮਦ ਅਸ਼ਰਫ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਗੋਲੀ ਕਾਂਡ ਦੇ ਬਾਕੀ ਰਹਿੰਦੇ ਮੈਂਬਰਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media