Wednesday, April 29, 2026

ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਫਿਰ ਹੋਈ ਚੋਰੀ ਦੀ ਵਾਰਦਾਤ- ਘਟਨਾ ਵਾਲੀ ਥਾਂ ਦੇ ਸਾਹਮਣੇ ਹੈ ਪੁਲਿਸ ਦਾ ਨਾਕਾ

PPN2507201511ਪੱਟੀ, 25 ਜੁਲਾਈ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਪੱਟੀ ਦੀ ਪਾਸ਼ ਕਲੋਨੀ ਗੁਰੂ ਨਾਨਕ ਕਲੋਨੀ ਵਿੱਚ ਇੱਕ ਘਰ ਵਿੱਚੋਂ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਘਰ ਵਾਲੇ ਬਾਹਰ ਗਏ ਹੋਏ ਸਨ।ਸੇਵਾ ਮੁਕਤ ਅਧਿਆਪਕਾ ਮਹਿੰਦਰ ਕੌਰ ਪਤਨੀ ਹਜ਼ਾਰਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਜਵਾਈ ਵਿਦੇਸ਼ ਰਹਿੰਦੇ ਹਨ ਅਤੇ ਉਹ ਅਤੇ ਉਸਦੀ ਪੁੱਤਰੀ ਦੋਵੇਂ ਇਕੱਲੀਆਂ ਇਥੇ ਰਹਿੰਦੀਆਂ ਹਨ।ਬੀਤੀ 20 ਜੁਲਾਈ ਨੂੰ ਉਹ ਕਿਸੇ ਕੰਮ ਲਈ ਦਿੱਲੀ ਗਈਆਂ ਸਨ ਅਤੇ ਅੱਜ ਦੇਰ ਸ਼ਾਮ ਜਦੋਂ ਉਹ ਵਾਪਿਸ ਆਈਆਂ ਤਾਂ ਦੇਖਿਆ ਕਿ ਘਰ ਦੇ ਸਾਰੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਦਾ ਸਮਾਨ ਖਿੱਲਰਿਆ ਪਿਆ ਸੀ। ਉਨਾਂ ਦੱਸਿਆ ਕਿ ਚੋਰ ਗਲੀ ਵਿੱਚੋਂ ਰਸੋਈ ਦੀ ਗਰਿੱਲ ਪੁੱਟ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਘਰ ਅੰਦਰ ਪਿਆ ਇੱਕ ਲੈਪਟਾਪ, ਐਪਲ ਦਾ ਆਈਪੈਡ, ਮੋਬਾਇਲ ਅਤੇ ਇੱਕ ਕੈਮਰਾ ਸੋਨੀ ਅਤੇ ਇੱਕ ਐਕਸਟਰਨਲ ਹਾਰਡ ਡਿਸਕ ਚੋਰੀ ਕਰਕੇ ਲੈ ਗਏ। ਉਨਾਂ ਦੱਸਿਆ ਕਿ ਉਨਾਂ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਸਮਾਨ ਚੋਰ ਲੈ ਗਏ ਹਨ। ਵਰਨਣਯੋਗ ਹੈ ਕਿ ਜਿਸ ਘਰ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ ਉਸਦੇ ਸਾਹਮਣੇ ਘਰ ਵਿੱਚ ਕੁਝ ਸਮਾਂ ਪਹਿਲਾਂ ਬਹੁਤ ਵੱਡਾ ਕਤਲਕਾਂਡ ਵਾਪਰਿਆ ਸੀ ਜਿਸ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਥੇ ਪੁਲਸ ਦਾ ਪੱਕਾ ਨਾਕਾ ਵੀ ਲੱਗਾ ਹੋਇਆ ਹੈ ਪਰ ਫਿਰ ਵੀ ਚੋਰ ਉਸ ਘਰ ਦੇ ਸਾਹਮਣੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਖਬਰ ਲਿਖੇ ਜਾਣ ਤੱਕ ਪਲਿਸ ਉਸ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਤੋਂ ਚੋਰਾਂ ਦੇ ਸੁਰਾਗ ਲਗਾਉਣ ਵਿੱਚ ਲੱਗੀ ਹੋਈ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply