ਪੱਟੀ, 25 ਜੁਲਾਈ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਪਿੰਡ ਚੀਮਾਂ ਦੇ ਸਰਪੰਚ ਦਾ ਕੋਰਮ ਪੂਰਾ ਨਾ ਹੋਣ ਕਾਰਨ ਵਿਕਾਸ ਕਾਰਜ ਤੇਜ ਕਰਵਾਉਣ ਲਈ ਵਿਭਾਗ ਵਲੋਂ ਪ੍ਰਬੰਧਕ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧੀ ਪਿੰਡ ਚੀਮਾਂ ਵਿੱਚ ਹਰੀ ਸਿੰਘ ਦਿਓਲ ਗੈਸ ਏਜੰਸੀ ਵਾਲਿਆਂ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿੱਚ ਪੰਚਾਇਤ ਮੈਂਬਰ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜਿਰ ਹੋਏ।ਇਸ ਮੌਕੇ ਹਰੀ ਸਿੰਘ ਦਿਓਲ ਨੇ ਦੱਸਿਆ ਕਿ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਦੇ ਧੰਨਵਾਦੀ ਹਾਂ ਜਿਨਾਂ ਦੇ ਹੁਕਮਾਂ ‘ਤੇ ਡੀ.ਡੀ.ਪੀ.ਓ ਤਰਨਤਾਰਨ ਵਲੋਂ ਪਿੰਡ ਦੇ ਸਰਬਪੱਖੀ ਵਿਕਾਸ ਲਈ ਸੁਖਪਾਲ ਸਿੰਘ ਨੂੰ ਪਿੰਡ ਦਾ ਪ੍ਰਬੰਧਕ ਨਿਯੁੱਕਤ ਕੀਤਾ ਹੈ ।ਇਸ ਨਾਲ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜ ਮੁੜ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਹੈ।ਹੁਣ ਜਲਦ ਹੀ ਪਿੰਡ ਦੀਆਂ ਗਲੀਆਂ, ਨਾਲੀਆਂ, ਡੇਰਿਆਂ ਨੂੰ ਜਾਂਦੇ ਰਸਤੇ ਅਤੇ ਸ਼ਮਸ਼ਾਨ ਘਾਟ ਦੇ ਵਿਕਾਸ ਕੰਮ ਜਲਦ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ਪੰਚਾਇਤ ਸੈਕਟਰੀ ਹਰਪਾਲ ਸਿੰਘ ਵੀ ਹਾਜਿਰ ਸਨ।ਸੁਖਚੈਨ ਸਿੰਘ, ਜੋਰਾਵਰ ਸਿੰਘ, ਹਰਦੇਵ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਧਾਰਾ ਸਿੰਘ (ਸਾਰੇ ਮੈਂਬਰ ਪੰਚਾਇਤ) ਸੁਖਵੰਤ ਸਿੰਘ, ਜਵਾਹਰ ਸਿੰਘ ਚੀਮਾਂ ਸਾਬਕਾ ਸਰਪੰਚ, ਸਾਹਿਬ ਸਿੰਘ, ਦਰਸ਼ਨ ਸਿੰਘ, ਸਾਧਾ ਸਿੰਘ, ਲਖਵਿੰਦਰ ਸਿੰਘ ਸ਼ਾਹ, ਬੂਟਾ ਸਿੰਘ ਆਦਿ ਨੇ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦਾ ਧੰਨਵਾਦ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media