Thursday, March 5, 2026

ਪਿੰਡ ਭਰਥਲਾ ਦੀਆਂ ਔਰਤਾਂ ਨੇ ਖੁਦ ਸੜਕ ਤੇ ਮਿੱਟੀ ਪਾ ਕੇ ਕੀਤੀ ਸੜਕ ਠੀਕ

ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਕੀਤੀ ਔਰਤਾਂ ਦੀ ਸ਼ਲਾਘਾ

PPN2507201514ਸਮਰਾਲਾ, 25 ਜੁਲਾਈ (ਪ.ਪ) – ਪੰਜਾਬ ਸਰਕਾਰ ਬੇਸ਼ੱਕ ਪੰਜਾਬ ਦੀਆਂ ਸੜਕਾਂ ਅਤੇ ਹੋਰ ਕਈ ਤਰ੍ਹਾਂ ਦੇ ਵਿਕਾਸ ਦੇ ਦਾਅਵੇ ਅਤੇ ਵਾਅਦੇ ਕਰਦੀ ਨਹੀਂ ਥੱਕਦੀ।ਪ੍ਰੰਤੂ ਜੇਕਰ ਪੰਜਾਬ ਦੀਆਂ ਸੜਕਾਂ ਦਾ ਹਾਲ ਦੇਖਿਆ ਜਾਵੇ ਤਾਂ ਮੁੱਖ ਸੜਕਾਂ ਤਾਂ ਅਜੇ ਕੁਝ ਦਿਖਾਈ ਦਿੰਦੀਆਂ ਹਨ, ਪ੍ਰੰਤੂ ਲਿੰਕ ਸੜਕਾਂ ਤਾਂ ਦਿਖਣ ਨੂੰ ਨਹੀਂ ਮਿਲ ਰਹੀਆਂ।ਸਮਰਾਲਾ ਤੋਂ ਪਿੰਡ ਭਰਥਲਾ ਨੂੰ ਜਾਂਦੀ ਲਿੰਕ ਸੜਕ ਦਾ ਇੰਨਾ ਮੰਦਾ ਹਾਲ ਕਿ ਇੱਥੋਂ ਲੰਘਣ ਵਾਲੇ ਰਾਹਗੀਰ ਕਿਸੇ ਵਾਹਨ ਰਾਹੀਂ ਲੰਘਣਾ ਇੰਨਾ ਮੁਸ਼ਕਿਲ ਹੈ ਕਿ ਉਹ ਅਕਸਰ ਕਹਿੰਦੇ ਹਨ ਇਸ ਨਾਲੋਂ ਤਾਂ ਖੇਤ ਵੀ ਵਧੇਰੇ ਪੱਧਰ ਹਨ।ਆਮ ਰਾਹਗੀਰਾਂ, ਪਿੰਡ ਦੇ ਛੋਟੇ ਛੋਟੇ ਬੱਚੇ ਜੋ ਸਾਇਕਲਾਂ ਤੇ ਸਕੂਲ ਵਿੱਚ ਪੜ੍ਹਨ ਆਉਂਦੇ ਅਤੇ ਜਾਂਦੇ ਹਨ ਅਤੇ ਪਿੰਡ ਦੇ ਵਸਨੀਕਾਂ ਦੀ ਸਮੱਸਿਆ ਨੂੰ ਹੱਲ ਕਰਨ ਪਿੰਡ ਭਰਥਲਾ ਦੀਆਂ ਔਰਤਾਂ ਨੇ ਖੁਦ ਸੜਕ ਉੱਤੇ ਮਿੱਟੀ ਅਤੇ ਰੋੜੀ ਪਾਉਣ ਦਾ ਬੀੜਾ ਚੁੱਕਿਆ।
ਪਿੰਡ ਦੀਆਂ ਔਰਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਜਿਹਾ ਮੰਦਾਹਾਲ ਕਦੇ ਨਹੀਂ ਦੇਖਿਆ, ਜਿਨ੍ਹਾਂ ਮੰਦਾ ਹਾਲ ਇਸ ਵੇਲੇ ਹੈ।ਇਸ ਨਾਲੋਂ ਤਾਂ ਪੁਰਾਣੇ ਸਮੇਂ ਦੇ ਕੱਚੇ ਰਾਹ ਹੀ ਚੰਗੇ ਸਨ, ਜਿਨ੍ਹਾਂ ਨੇ ਲੋਕੀਂ ਅਰਾਮ ਨਾਲ ਆ ਜਾ ਸਕਦੇ ਸਨ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੀ ਥਾਂ ਇਸਨੂੰ ਪੰਜਾਬ ਹੀ ਰਹਿਣ ਦੇਵੇੇ।ਇਸ ਸਬੰਧੀ ਅਰੁਣ ਕੁਮਾਰ ਵਿੱਕੀ ਮੈਂਬਰ ਪੰਚਾਇਤ ਨੇ ਪਿੰਡ ਦੀਆਂ ਔਰਤਾਂ ਦੀ ਦਲੇਰੀ ਅਤੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰੇਕ ਪਿੰਡ ਦੀਆਂ ਔਰਤਾਂ ਭਰਥਲਾ ਪਿੰਡ ਦੀਆਂ ਔਰਤਾਂ ਦੀ ਸੋਚ ਅਪਣਾ ਲੈਣ ਤਾਂ ਪੰਜਾਬ ਮਾੜੇ ਦਿਨ ਆਪੇ ਦੂਰ ਹੋ ਜਾਣਗੇ, ਲੋਕਾਂ ਨੂੰ ਇਨ੍ਹਾਂ ਹੁਕਮਰਾਨਾਂ ਦੇ ਝੂਠੇ ਲਾਰਿਆਂ ਤੇ ਟੇਕ ਨਹੀਂ ਲਾਉਣੀ ਪਵੇਗੀ।ਇਸ ਸੜਕ ‘ਤੇ ਮਿੱਟੀ ਪਾਉਣ ਮੌਕੇ ਪਿੰਡ ਦੀਆਂ ਔਰਤਾਂ ਨਾਲ ਪਿੰਡ ਦੇ ਸਰਪੰਚ ਜਗਤਾਰ ਸਿੰਘ, ਅਵਤਾਰ ਸਿੰਘ ਮੈਂਬਰ ਪੰਚਾਇਤ, ਗੁਰਜੀਤ ਸਿੰਘ, ਨੰਬਰਦਾਰ ਸੋਹਣ ਸਿੰਘ, ਸਤਨਾਮ ਸਿੰਘ ਪੰਚ, ਜਸਵਿੰਦਰ ਕੌਰ ਪੰਚ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ। ਉਨ੍ਹਾਂ ਸਾਰਿਆਂ ਪਿੰਡ ਦੀਆਂ ਔਰਤਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply